ਸਰਕਾਰ ਇਸ ਦਿਨ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਕਿਸਾਨਾਂ ਦੇ ਖਾਤੇ 'ਚ ਪਾਵੇਗੀ, ਲਿਸਟ 'ਚ ਇਸ ਤਰ੍ਹਾਂ ਚੈੱਕ ਕਰੋਂ ਨਾਂ
Advertisement

ਸਰਕਾਰ ਇਸ ਦਿਨ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਕਿਸਾਨਾਂ ਦੇ ਖਾਤੇ 'ਚ ਪਾਵੇਗੀ, ਲਿਸਟ 'ਚ ਇਸ ਤਰ੍ਹਾਂ ਚੈੱਕ ਕਰੋਂ ਨਾਂ

Pm Kisan Samman Nidihi Yojna ਦੀ ਕਿਸ਼ਤ ਸਤਵੀਂ ਕਿਸ਼ਤ 25 ਦਸੰਬਰ 2020 ਨੂੰ ਜਾਰੀ ਕੀਤੀ ਗਈ ਸੀ 

Pm Kisan Samman Nidihi Yojna ਦੀ ਕਿਸ਼ਤ ਸਤਵੀਂ ਕਿਸ਼ਤ 25 ਦਸੰਬਰ 2020 ਨੂੰ ਜਾਰੀ ਕੀਤੀ ਗਈ ਸੀ

ਦਿੱਲੀ : Pm ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਰਜਿਸਟਰਡ ਕਿਸਾਨਾਂ ਦੀ 8ਵੀਂ ਕਿਸ਼ਤ 1 ਅਪ੍ਰੈਲ 2021 ਨੂੰ ਆਉਣੀ ਸ਼ੁਰੂ ਹੋ ਜਾਵੇਗੀ, ਕਿਸਾਨਾਂ ਦੇ ਖਾਤੇ ਵਿੱਚ 2 ਹਜ਼ਾਰ ਰੁਪਏ ਆਉਣੇ ਸ਼ੁਰੂ ਹੋ ਜਾਣਗੇ, ਜੇਕਰ ਤੁਸੀਂ ਵੀ ਕਿਸਾਨ ਹੋ ਤਾਂ ਇਸ ਵਿੱਚ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਹੈ ਤਾਂ 31 ਮਾਰਚ ਤੋਂ ਪਹਿਲਾਂ ਕਰਵਾ ਲਓ, ਜੇਕਰ ਤੁਸੀਂ ਰਜਿਸਟ੍ਰੇਸ਼ਨ ਕਰਵਾਇਆ ਹੈ ਤਾਂ ਇੱਕ ਵਾਰ ਫਿਰ ਆਪਣਾ ਨਾਂ ਚੈੱਕ ਕਰ ਲਓ, ਕਿਧਰੇ ਅਜਿਹਾ ਨਾ ਹੋਏ ਕੀ ਤੁਹਾਡਾ ਨਾਂ ਲਿਸਟ ਤੋਂ ਬਾਹਰ ਕੱਢ ਦਿੱਤਾ ਜਾਵੇ

PM ਕਿਸਾਨ ਲਿਸਟ ਵਿੱਚ ਤੁਹਾਡਾ ਨਾਂ ਹੈ ?

ਕੀ ਤੁਹਾਨੂੰ ਪਤਾ ਹੈ ਕਿ PM Kisan Samman Nidhi Yojana ਦੀ ਸਤਵੀਂ ਕਿਸ਼ਤ 25 ਦਸੰਬਰ 2020 ਨੂੰ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸਰਕਾਰ ਵੱਲੋਂ 9 ਹਜ਼ਾਰ ਕਰੋੜ ਕਿਸਾਨਾਂ ਦੇ ਖਾਤੇ ਵਿੱਚ 18,000 ਕਰੋੜ ਜਮਾ ਕਰ ਦਿੱਤੇ ਗਏ ਸਨ,  ਮੌਜੂਦਾ ਸਮੇਂ ਵਿੱਚ 11.66 ਕਰੋੜ ਕਿਸਾਨ ਇਸ ਯੋਜਨਾ ਦੇ ਤਹਿਤ ਰਜਿਸਟਰਡ ਨੇ, ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਤਿੰਨ ਕਿਸ਼ਤਾ ਵਿੱਚ ਦਿੰਦੀ ਹੈ, ਜੇਕਰ ਤੁਹਾਨੂੰ ਆਪਣਾ ਨਾਂ ਲਿਸਟ ਵਿੱਚ ਚੈੱਕ ਕਰਨਾ ਹੈ ਤਾਂ ਇਹ ਬਹੁਤ ਹੀ ਆਸਾਨ ਤਰੀਕਾ ਹੈ 

ਲਿਸਟ ਵਿੱਚ ਚੈੱਕ ਕਰਨ ਦਾ ਤਰੀਕਾ 

ਮੋਬਾਈਲ ਜਾਂ ਕੰਪਿਊਟਰ ਤੇ ਆਫਿਸ਼ੀਅਲ ਵੈੱਬਸਾਈਟ https://pmkisan.gov.in/ ਨੂੰ ਖੋਲੋ
ਸੱਜੇ ਪਾਸੇ ਤੁਹਾਨੂੰ Farmer Corner ਦਾ ਆਪਸ਼ਨ ਮਿਲੇਗਾ 
Farmer Corner ਵਿੱਚ Beneficiary List ਤੇ ਕਲਿੱਕ ਕਰੋ, ਇਹ ਨਵਾਂ ਪੇਜ ਖੁੱਲੇਗਾ 
ਇਸ ਪੇਜ਼ ਤੇ ਸੂਬਾ, ਜ਼ਿਲ੍ਹਾਂ, ਉੱਪ ਜ਼ਿਲ੍ਹਾਂ, ਬਲਾਕ ਅਤੇ ਪਿੰਡ ਨੂੰ ਡਰਾਪ ਡਾਉਨ ਲਿਸਟ ਵਿੱਚੋਂ ਚੁਣੋ
ਸਾਰੇ ਬਦਲ ਨੂੰ ਚੁਣਨ ਤੋਂ ਬਾਅਦ GET REPORT 'ਤੇ ਕਲਿੱਕ ਕਰੋ
ਇਸ ਲਿਸਟ ਵਿੱਚ ਤੁਹਾਨੂੰ ਆਪਣਾ ਨਾਂ ਵੇਖਣਾ ਹੋਵੇਗਾ 
ਜੇਕਰ ਤੁਸੀਂ ਕੁੱਝ ਦਿਨ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਇਆ ਹੈ, ਤਾਂ ਤੁਹਾਡਾ ਸਟੇਟਸ ਵੀ ਇਸੇ ਲਿੰਕ  'ਤੇ ਮਿਲੇਗਾ 

ਇੰਨਾਂ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਫਾਇਦਾ ਲੈਣ ਦੇ ਲਈ ਕਿਸਾਨਾਂ ਦੇ ਨਾਂ 'ਤੇ ਖੇਤ ਜਾਂ ਫਿਰ ਐਗਰੀਕਲਰਡ ਲੈਂਡ ਹੋਣਾ ਜ਼ਰੂਰੀ ਹੈ, ਹਾਲਾਂਕਿ ਅਜਿਹੇ ਵਿੱਚ ਕਈ ਮਾਮਲੇ ਆਏ ਨੇ, ਜਿਸ ਵਿੱਚ ਅਜਿਹੇ ਕਿਸਾਨ ਵੀ ਇਸ ਯੋਜਨਾ ਨਾਲ ਜੁੜੇ ਨੇ, ਜੋ ਇਸ ਸ਼ਰਤ ਨੂੰ ਪੂਰਾ ਨਹੀਂ ਕਰਦੇ ਨੇ, ਉਨ੍ਹਾਂ ਨੂੰ ਇਸ ਯੋਜਨਾ ਤੋਂ ਬਾਹਰ ਕੀਤਾ ਜਾ ਰਿਹਾ ਹੈ, ਹੁਣ ਤੱਕ ਸੰਯੁਕਤ ਪਰਿਵਾਰ ਵਿੱਚ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਂਦਾ ਸੀ, ਪਰ ਕੇਂਦਰ ਸਰਕਾਰ ਨੇ ਅਜਿਹੇ ਕਿਸਾਨਾਂ ਨੂੰ ਲਾਭ ਦੇਣ ਦੇ ਲਈ ਸ਼ਰਤਾਂ ਵਿੱਚ ਥੋੜ੍ਹਾ ਬਦਲਾਅ ਕੀਤਾ ਹੈ 

 

 

 

 

Trending news