ਅੰਦੋਲਨ ਕਰ ਰਹੇ ਕਿਸਾਨਾਂ ਦੇ ਲਈ ਪੀਐੱਮ ਮੋਦੀ ਦਾ ਵੱਡਾ ਸੰਦੇਸ਼

ਆਲ ਪਾਰਟੀ ਮੀਟਿੰਗ ਵਿੱਚ ਪੀਐੱਮ ਮੋਦੀ ਨੇ ਕਿਹਾ ਕਿਸਾਨ 'ਤੇ ਤੋਮਰ ਵਿਚਾਲੇ ਇੱਕ ਫ਼ੋਨ ਕਾਲ ਦੀ ਦੂਰੀ 

ਅੰਦੋਲਨ ਕਰ ਰਹੇ ਕਿਸਾਨਾਂ ਦੇ ਲਈ ਪੀਐੱਮ ਮੋਦੀ ਦਾ ਵੱਡਾ ਸੰਦੇਸ਼
ਆਲ ਪਾਰਟੀ ਮੀਟਿੰਗ ਵਿੱਚ ਪੀਐੱਮ ਮੋਦੀ ਨੇ ਕਿਹਾ ਕਿਸਾਨ 'ਤੇ ਤੋਮਰ ਵਿਚਾਲੇ ਇੱਕ ਫ਼ੋਨ ਕਾਲ ਦੀ ਦੂਰੀ

ਦਿੱਲੀ : ਕਿਸਾਨ ਅਤੇ ਸਰਕਾਰ ਵਿੱਚ ਗੱਲਬਾਤ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਡਾ ਸੁਨੇਹਾ ਆਲ ਪਾਰਟੀ ਮੀਟਿੰਗ ਵਿੱਚ ਦਿੱਤੀ ਹੈ, ਪੀਐੱਮ ਨੇ  ਕਿਹਾ ਕਿ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ,ਕਿਸਾਨ ਅਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵਿੱਚ ਸਿਰਫ਼ ਇੱਕ ਕਾਲ ਦੀ ਦੂਰੀ ਹੈ,ਪ੍ਰਧਾਨ ਮੰਤਰੀ ਨੇ  ਵਿਰੋਧੀ ਧਿਰਾਂ ਨੂੰ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੀਤੀ ਅਪੀਲ,ਪਾਰਲੀਮੈਂਟ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਆਲ ਪਾਟਰੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ 

ਇਹ ਵੀ ਜ਼ਰੂਰ ਪੜੋਂ : ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫ਼ੈਸਲਾ,ਸਿੰਘੂ,ਟੀਕਰੀ,ਗਾਜ਼ੀਪੁਰ ਸਰਹੱਦ 'ਤੇ ਇਸ ਤਰੀਕ ਤੱਕ ਇੰਟਰਨੈੱਟ ਸੇਵਾ ਬੰਦ

ਆਲ ਪਾਰਟੀ ਮੀਟਿੰਗ ਦੌਰਾਨ ਵਿਰੋਧੀ ਧਿਰਾ ਵੱਲੋਂ ਕਿਸਾਨਾਂ ਦਾ ਮੁੱਦਾ ਜ਼ੋਰਾ ਸ਼ੋਰਾ ਨਾਲ ਚੁੱਕਿਆ ਗਿਆ ਸੀ, ਜਿੰਨਾਂ ਪਾਰਟੀਆਂ ਦੇ ਆਗੂਆਂ ਨੇ ਆਲ ਪਾਰਟੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਿਆ ਉਨ੍ਹਾਂ ਵਿੱਚ ਕਾਂਗਰਸ ਵੱਲੋਂ ਗੁਲਾਮ ਨਬੀ ਆਜ਼ਾਦ, ਤ੍ਰੀਮੂਲ ਕਾਂਗਰਸ ਦੇ  ਸੁਦੀਪ ਬੰਦਉਪਾਦਿਆਏ, ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ,ਵਿਨਾਇਕ ਰਾਉਤ ਸਨ