ਪੰਜਾਬ ਤੋਂ ਮਜ਼ਦੂਰਾਂ ਦੇ ਵਾਪਸ ਪਰਤਣ ਨਾਲ ਕਿਸਾਨਾਂ ਕੋਲ ਲੇਬਰ ਦੀ ਕਮੀ,CM ਕੈਪਟਨ ਦਾ ਦਾਅਵਾ 14 ਲੱਖ ਮਜ਼ਦੂਰ ਮੌਜੂਦ

ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਪੂਰੀ ਤਿਆਰੀ ਕਰਨ ਦਾ ਦਾਅਵਾ ਕਰ ਰਹੀ ਹੈ

ਪੰਜਾਬ ਤੋਂ ਮਜ਼ਦੂਰਾਂ ਦੇ ਵਾਪਸ ਪਰਤਣ ਨਾਲ ਕਿਸਾਨਾਂ ਕੋਲ ਲੇਬਰ ਦੀ ਕਮੀ,CM ਕੈਪਟਨ ਦਾ ਦਾਅਵਾ 14 ਲੱਖ ਮਜ਼ਦੂਰ ਮੌਜੂਦ
ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਪੂਰੀ ਤਿਆਰੀ ਕਰਨ ਦਾ ਦਾਅਵਾ ਕਰ ਰਹੀ ਹੈ

ਹਰਪ੍ਰੀਤ ਸਿੰਘ/ਫਤਿਹਗੜ੍ਹ ਸਾਹਿਬ : 15 ਅਪ੍ਰੈਲ ਨੂੰ ਪੰਜਾਬ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਵਾਲੀ ਹੈ, ਪੰਜਾਬ ਸਰਕਾਰ ਮੰਡੀਆਂ ਵਿੱਚ ਪੂਰੇ ਇੰਤਜ਼ਾਮ ਕਰਨ ਦਾ ਦਾਅਵਾ ਕਰ ਰਹੀ ਹੈ, ਪੂਰੇ ਪੰਜਾਬ ਵਾਂਗ ਫਤਿਹਗੜ੍ਹ ਵਿੱਚ ਵੀ ਹੁਣ ਤੱਕ ਕੋਰੋਨਾ ਕਰਫ਼ਿਊ ਦੀ ਵਜ੍ਹਾਂ ਕਰਕੇ ਕਿਸਾਨਾਂ ਨੇ ਕਣਕ ਦੀ ਕਟਾਈ ਸ਼ੁਰੂ ਨਹੀਂ ਕੀਤੀ ਸੀ ਹੁਣ ਜਦੋ ਸਰਕਾਰ ਨੇ ਹਰੀ ਝੰਡੀ ਦਿੱਤੀ ਹੈ ਤਾਂ ਕਿਸਾਨਾਂ ਦਾ ਕਹਿਣਾ ਹੈ ਕੀ ਮਸ਼ੀਨਾਂ ਅਤੇ ਮਜ਼ਦੂਰ ਮਿਲਣ ਵਿੱਚ ਮੁਸ਼ਕਿਲ ਆ ਰਹੀ ਹੈ, ਕਿਸਾਨਾਂ ਮੁਤਾਬਿਕ ਕਰਫ਼ਿਊ ਦੀ ਵਜ੍ਹਾਂ ਕਰਕੇ ਵੱਡੀ ਗਿਣਤੀ ਵਿੱਚ ਮਜ਼ਦੂਰ ਆਪਣੇ ਸੂਬਿਆਂ ਵਿੱਚ ਵਾਪਸ ਚੱਲੇ ਗਏ ਨੇ ਜਿਸ ਦੀ ਵਜ੍ਹਾਂ ਕਰਕੇ ਫਸਲ ਦੀ ਕਟਾਈ ਵਿੱਚ ਮੁਸ਼ਕਿਲ ਆ ਰਹੀ ਹੈ ਸਿਰਫ਼ ਇਨ੍ਹਾਂ ਹੀ ਨਹੀਂ ਕਿਸਾਨਾਂ ਦਾ ਕਹਿਣਾ ਹੈ ਕੀ ਮੰਡੀਆਂ ਵਿੱਚ ਵੀ ਅਜਿਹੀ ਮੁਸ਼ਕਿਲ ਆ ਸਕਦੀਆਂ ਨੇ, ਉਧਰ ਫਤਿਹਗੜ੍ਹ ਸਾਹਿਬ ਦੀ ਡੀਸੀ ਅੰਮ੍ਰਿਤ ਕੌਰ ਗਿੱਲ ਨੇ ਭਰੋਸਾ ਦਿੱਤਾ ਹੈ ਕੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ,ਮੰਡੀਆਂ ਵਿੱਚ ਭੀੜ ਨਾ ਲੱਗੇ ਇਸ ਦੇ ਲਈ ਕਿਸਾਨਾਂ ਨੂੰ ਟੋਕਨ ਦਿੱਤੇ ਜਾਣਗੇ, ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕੀ ਸੂਬਾ ਸਰਕਾਰ ਨੇ 14.2 ਲੱਖ  ਮਨਰੇਗਾ ਮਜ਼ਦੂਰਾਂ ਦਾ ਇੰਤਜ਼ਾਮ ਕੀਤਾ ਹੈ 

ਸਰ੍ਹੋਂ ਦੇ ਕਿਸਾਨ ਵੀ ਪਰੇਸ਼ਾਨ 

ਪਰੇਸ਼ਾਨ ਸਿਰਫ਼ ਕਣਕ ਦੀ ਫਸਲ ਬੀਜਣ ਵਾਲੇ ਕਿਸਾਨ ਹੀ ਪਰੇਸ਼ਾਨ ਨਹੀਂ ਨੇ,ਸਰ੍ਹੋਂ ਦੀ ਫਸਲ ਪੈਦਾ ਕਰਨ ਵਾਲੇ ਕਿਸਾਨਾਂ ਸਾਹਮਣੇ ਵੱਡੀ ਮੁਸ਼ਕਿਲ ਹੈ, ਸਰ੍ਹੋਂ  ਦੀ ਫਸਲ ਕੱਟ ਕੇ ਕਿਸਾਨ ਘਰ ਵਿੱਚ ਬੈਠੇ ਨੇ,ਸਰਕਾਰੀ ਖ਼ਰੀਦ ਨਾ ਹੋਣ ਵਜ੍ਹਾਂ ਕਰ ਕੇ ਕਿਸਾਨਾਂ ਨੂੰ ਪ੍ਰਾਈਵੇਟ ਖ਼ਰੀਦਦਾਰਾਂ ਨੂੰ ਘਾਟੇ 'ਤੇ ਫ਼ਸਲ ਵੇਚਣੀ ਪੈ ਰਹੀ ਹੈ, ਜਿਹੜੇ ਕਿਸਾਨ ਨਹੀਂ ਵੇਚ ਰਹੇ ਨੇ ਉਨ੍ਹਾਂ ਨੂੰ ਆਪਣੀ ਫਸਲ ਘਰ ਰੱਖਣੀ ਪੈ ਰਹੀ ਹੈ, ਕਿਸਾਨਾਂ ਦਾ ਇਲਜ਼ਾਮ ਹੈ ਕੀ ਗੁਆਂਢੀ ਸੂਬਾ ਸਰ੍ਹੋਂ ਦੀ ਫ਼ਸਲ ਦੀ MSP  'ਤੇ ਖ਼ਰੀਦ ਰਿਹਾ ਹੈ ਜਦਕਿ ਪੰਜਾਬ ਸਰਕਾਰ ਨਹੀਂ ਖ਼ਰੀਦ ਰਹੀ ਹੈ, ਉਧਰ ਪ੍ਰਸ਼ਾਸਨ ਦਾ ਕਹਿਣਾ ਹੈ ਕੀ ਕਰਫ਼ਿਊ ਤੋਂ ਬਾਅਦ  

 

CM ਕੈਪਟਨ ਦੀ ਕਿਸਾਨਾਂ ਨੂੰ ਅਪੀਲ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਹੈ ਕੀ ਉਨ੍ਹਾਂ ਦੀ ਪੂਰੀ ਫ਼ਸਲ ਚੁੱਕੀ ਜਾਵੇਗੀ, ਸੀਐੱਮ ਕੈਪਟਨ ਨੇ ਕਿਹਾ ਵੱਖ-ਵੱਖ ਪਿੰਡਾਂ ਨੂੰ ਪਾਸ ਦਿੱਤੇ ਜਾਣਗੇ ਤਾਂ ਜੋ ਮੰਡੀਆਂ ਵਿੱਚ ਭੀੜ ਨਾ ਲੱਗੇ, ਮੁੱਖ ਮੰਤਰੀ ਨੇ ਕਿਹਾ ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਦੇ ਜ਼ਰੂਰੀ ਸਮਾਨ ਮੌਜੂਦ ਹੋਵੇਗਾ