ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਇਸ ਵਾਰ ਲੱਗੇਗਾ ਵਰਚੁਅਲ ਕਿਸਾਨ ਮੇਲਾ, ਇਸ ਤਰ੍ਹਾਂ ਜੁੜ ਸਕਦੇ ਨੇ ਕਿਸਾਨ

ਕਿਸਾਨਾਂ ਨੂੰ ਆਧੁਨਿਕ ਬੀਜਾਂ, ਸੰਦਾਂ ਅਤੇ ਮਸ਼ੀਨਰੀ ਦੀ ਸਾਰੀ ਜਾਣਕਾਰੀ ਆਨਲਾਈਨ ਉਪਲਬਧ ਹੋਵੇਗੀ। 

ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਇਸ ਵਾਰ ਲੱਗੇਗਾ ਵਰਚੁਅਲ ਕਿਸਾਨ ਮੇਲਾ, ਇਸ ਤਰ੍ਹਾਂ ਜੁੜ ਸਕਦੇ ਨੇ ਕਿਸਾਨ
ਫਾਈਲ ਫੋਟੋ

ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਲੱਗਣ ਵਾਲਾ ਸਲਾਨਾ ਕਿਸਾਨ ਮੇਲਾ ਇਸ ਵਾਰ ਵਰਚੁਅਲ ਹੋਵੇਗਾ ਕਿਉਂਕਿ ਕਰੋਨਾ ਮਹਾਂਮਾਰੀ ਕਰਕੇ ਯੂਨੀਵਰਸਿਟੀ ਦੇ ਵਿਚ ਵੱਡਾ ਇਕੱਠ ਤਾਂ ਨਹੀਂ ਹੋ ਸਕਦਾ ਪਰ ਕਿਸਾਨਾਂ ਨੂੰ ਆਧੁਨਿਕ ਬੀਜਾਂ, ਸੰਦਾਂ ਅਤੇ ਮਸ਼ੀਨਰੀ ਦੀ ਸਾਰੀ ਜਾਣਕਾਰੀ ਆਨਲਾਈਨ ਉਪਲਬਧ ਹੋਵੇਗੀ। 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਕਨੀਕੀ ਮਾਹਿਰਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਮੇਲਾ ਲਾਉਣ ਲਈ ਲਗਾਈ ਗਈ ਹੈ ਦਿਨ ਰਾਤ ਇਸ 'ਤੇ ਕੰਮ ਕਰ ਕੇ ਵਰਚੁਅਲ ਕਿਸਾਨ ਮੇਲੇ ਨੂੰ ਕਾਮਯਾਬ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ।  

ਹਾਲਾਂਕਿ ਬੀਜ ਵਿਕਰੇਤਾ ਅਤੇ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਉਹਨਾਂ ਨੂੰ ਤਾਂ ਮੁਸ਼ਕਿਲ ਹੋਵੇਗੀ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਐਕਸਟੈਨਸ਼ਨ ਐਜੂਕੇਸ਼ਨ ਡਾਕਟਰ ਜਸਕਰਨ ਮਾਹਲ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਮੇਲੇ ਵਿਚ ਆਨਲਾਈਨ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ www.kisanmela.pau.edu ਲਿੰਕ ਦਿੱਤਾ ਗਿਆ ਹੈ ਜਿਸ ਤੇ ਕਿਸਾਨ ਇਸ ਮੇਲੇ ਦਾ ਹਿੱਸਾ ਬਣ ਸਕਦੇ ਹਨ। 

ਉਧਰ ਦੂਜੇ ਪਾਸੇ ਬੀਜ ਸਟੋਰ ਦੇ ਮਾਲਕਾਂ ਅਤੇ ਕਿਸਾਨਾਂ ਨੇ ਕਿਹਾ ਹੈ ਕਿ ਇਸ ਸਾਲ ਕਿਸਾਨ ਮੇਲਾ ਆਨਲਾਈਨ ਲੱਗ ਰਿਹਾ ਹੈ, ਪਰ ਉਨ੍ਹਾਂ ਨੂੰ ਇਸ ਤੋਂ ਕੋਈ ਬਹੁਤੀ ਜ਼ਿਆਦਾ ਉਮੀਦ ਨਹੀਂ, ਬੀਜ ਸਟੋਰ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਦੀ ਸੇਲ ਘਟੇਗੀ ਅਤੇ ਲਗਭਗ ਉਨ੍ਹਾਂ ਨੂੰ 50 ਫੀਸਦੀ ਦਾ ਘਾਟਾ ਪਵੇਗਾ ਜਦਕਿ ਨੌਜਵਾਨ ਕਿਸਾਨ ਨੇ ਵੀ ਕਿਹਾ ਕਿਸਾਨ ਮੇਲੇ ਤੋਂ ਉਹ ਆਧੁਨਿਕ ਬੀਜ ਅਤੇ ਮਸ਼ੀਨਾਂ ਆਦਿ ਖਰੀਦਦੇ ਸਨ ਜੋ ਇਸ ਸਾਲ ਸੰਭਵ ਨਹੀਂ। 

Watch Live Tv-