ਕਿਸਾਨਾਂ ਦੀ ਜ਼ਮੀਨ ਤੇ MSP ਦੀ ਰਾਖੀ ਲਈ ਕੈਪਟਨ ਵੱਲੋਂ ਇਤਿਹਾਸਿਕ ਬਿੱਲ ਪੇਸ਼,ਵਿਰੋਧੀਆਂ ਨੇ ਵੀ ਸਿਰ ਝੁਕਾਇਆ

 ਕਿਸਾਨਾਂ ਦੀ ਜ਼ਮੀਨ ਤੇ MSP ਦੀ ਰਾਖੀ ਲਈ ਕੈਪਟਨ ਵੱਲੋਂ ਇਤਿਹਾਸਿਕ ਬਿੱਲ ਪੇਸ਼,ਵਿਰੋਧੀਆਂ ਨੇ ਵੀ ਸਿਰ ਝੁਕਾਇਆ 

ਕਿਸਾਨਾਂ ਦੀ ਜ਼ਮੀਨ ਤੇ MSP ਦੀ ਰਾਖੀ ਲਈ ਕੈਪਟਨ ਵੱਲੋਂ ਇਤਿਹਾਸਿਕ ਬਿੱਲ ਪੇਸ਼,ਵਿਰੋਧੀਆਂ ਨੇ ਵੀ ਸਿਰ ਝੁਕਾਇਆ
ਕਿਸਾਨਾਂ ਦੀ ਜ਼ਮੀਨ ਤੇ MSP ਦੀ ਰਾਖੀ ਲਈ ਕੈਪਟਨ ਵੱਲੋਂ ਇਤਿਹਾਸਿਕ ਬਿੱਲ ਪੇਸ਼,ਵਿਰੋਧੀਆਂ ਨੇ ਵੀ ਸਿਰ ਝੁਕਾਇਆ

ਤਪਿਨ ਮਲਹੋਤਰਾ/ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨ ਦੇ ਖ਼ਿਲਾਫ਼ ਪੰਜਾਬ ਵਿਧਾਨਸਭਾ ਵਿੱਚ 4 ਬਿਲ ਪੇਸ਼ ਕੀਤੇ ਗਏ ਨੇ ਇੰਨਾਂ ਵਿੱਚ ਇੱਕ ਬਿੱਲ ਵਿੱਚ ਕਿਸਾਨਾਂ ਦੀ MSP ਦੀ ਰਾਖੀ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ, ਦਾ ਫਾਰਮਰ ਐਮਪਾਵਰ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਆਨ ਪ੍ਰਾਈਜ਼ ਐਂਡ ਫਾਰਮ ਸਰਵਿਸ ਸਪੈਸ਼ਲ ਪ੍ਰੋਵੀਜਨ ਐਂਡ ਪੰਜਾਬ ਅਮੈਂਡਮੈਂਟ ਬਿੱਲ 2020  ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਪਾਰੀ ਕਿਸਾਨਾਂ 'ਤੇ MSP ਤੋਂ ਘੱਟ  ਫਸਲ ਵੇਚਣ ਦਾ ਦਬਾਅ ਪਾਉਂਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਦੇ ਨਾਲ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ

 ਕਿਸਾਨਾਂ ਦੇ ਹੱਕ ਵਿੱਚ ਦੂਜਾ ਬਿੱਲ 

ਇਸ ਤੋਂ ਇਲਾਵਾ ਦਾ ਫਾਰਮਰ ਪ੍ਰੋਡੂਸ ਟਰੇਡ ਐਂਡ ਕਾਮਰਸ ਸਪੈਸ਼ਲ ਪ੍ਰੋਵੀਜ਼ਨ ਐਂਡ ਪੰਜਾਬ ਅਮੈਂਡਮੈਂਟ ਬਿੱਲ 2020 
 ਵੀ  ਕਿਸਾਨਾਂ ਦੀ MSP ਨੂੰ ਲੈਕੇ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ MSP ਤੋਂ ਘੱਟ ਖਰੀਦ ਨੂੰ ਬਿਲਕੁਲ ਵੀ ਮਨਜ਼ੂਰੀ ਨਹੀਂ ਦੇਵੇਗੀ, ਇਸ ਤੋਂ ਇਲਾਵਾ ਸੋਧ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਟਰੇਡਰ ਨੇ ਕਿਸਾਨਾਂ ਨੂੰ ਪੇਮੈਂਟ ਦੇਣ ਲਈ ਪਰੇਸ਼ਾਨ ਕੀਤਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ  

ਕਿਸਾਨਾਂ ਦੇ ਹੱਕ ਵਿੱਚ ਤੀਜਾ ਬਿੱਲ 

ਕਿਸਾਨਾਂ ਦੇ ਲਈ ਤੀਜਾ ਬਿੱਲ ਪੰਜਾਬ ਸਰਕਾਰ ਨੇ ਅਸੈਂਸ਼ੀਅਲ ਕਮੋਡਿਟੀ ਸਪੈਸ਼ਲ ਪ੍ਰੋਵੀਜ਼ਨ ਐਂਡ ਪੰਜਾਬ ਅਮੈਡਮੈਂਟ ਬਿੱਲ 2020 ਲੈਕੇ ਆਈ ਹੈ ਜਿਸ ਨਾਲ ਅਨਾਜ ਦੀ ਕਾਲਾ ਬਜ਼ਾਰੀ ਨੂੰ ਰੋਕਿਆ ਜਾ ਸਕੇਗਾ,ਮਕਸਦ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੇ ਹੱਕ ਨੂੰ ਬਚਾਉਣਾ ਹੈ   

ਕਿਸਾਨੀ ਦੇ ਹੱਕ ਵਿੱਚ ਚੌਥਾ ਬਿੱਲ

ਕਿਸਾਨਾਂ ਦੇ ਹੱਕ ਵਿੱਚ ਚੌਥਾ ਬਿੱਲ ਪੰਜਾਬ ਸਰਕਾਰ ਜਿਹੜਾ ਲੈਕੇ ਆਈ ਹੈ ਉਸ ਮੁਤਾਬਿਕ ਕਿਸਾਨਾਂ ਦੀ 2.5 ਏਕੜ ਤੋਂ ਵਧ ਜ਼ਮੀਨ ਅਟੈਚ ਨਹੀਂ ਕੀਤੀ ਜਾ ਸਕੇਗੀ,ਸੂਬਾ ਸਰਕਾਰ ਨੇ ਕੋਡ ਆਫ਼ ਸਿਵਿਲ ਪ੍ਰੋਸੀਡਰ ਪੰਜਾਬ ਅਮੈਡਮੈਂਟ ਬਿੱਲ 2020 ਵਿੱਚ ਇਹ ਮਤਾ ਰੱਖਿਆ ਹੈ,ਸਿਵਲ ਪਰੋਸੀਜਰ ਕੋਡ, 1908, ਜੋ ਕਿ ਵੱਖ-ਵੱਖ ਜਾਇਦਾਦਾਂ ਦੇ ਕੁਰਕੀ / ਫਰਮਾਨ ਦੀ ਵਿਵਸਥਾ ਕਰਦਾ ਹੈ - ਚੱਲ ਅਤੇ ਅਚੱਲ ਇਸ ਧਾਰਾ ਨੂੰ ਮੁਤਾਬਿਕ ਪਸ਼ੂਆਂ ਨੂੰ ਜਾਇਦਾਦਾਂ ਦੀ ਕੁਰਕੀ ਤੋਂ ਮੁਕਤ ਹੋਣਗੀਆਂ, ਪਰ  ਖੇਤੀਬਾੜੀ ਵਾਲੀ ਜ਼ਮੀਨ ਨੂੰ ਅਟੈਚ ਕੀਤਾ ਜਾ ਸਕਦਾ ਹੈ। ਖੇਤੀਬਾੜੀ ਦੇ ਠੇਕਿਆਂ ਨੂੰ ਲਾਗੂ ਕਰਨ ਦੇ ਨਤੀਜੇ ਵਜੋਂ ਜਾਂ ਆਪਣੀ ਜ਼ਮੀਨ ਦੀ ਕੁਰਕੀ / ਫ਼ਰਮਾਨ ਬਾਰੇ ਕਿਸਾਨਾਂ ਦੇ ਖਦਸ਼ੇ ਦੇ ਮੱਦੇਨਜ਼ਰ, ਰਾਜ ਸਰਕਾਰ ਇਸ ਬਿੱਲ ਰਾਹੀਂ ਛੋਟੇ ਕਿਸਾਨਾਂ ਅਤੇ ਹੋਰਾਂ ਨੂੰ ਜ਼ਮੀਨ ਦੀ ਕੁਰਕੀ ਜਾਂ ਫ਼ਰਮਾਨ ਤੋਂ ਪੂਰੀ ਛੋਟ ਦੇਣ ਦੀ ਮੰਗ ਕਰ ਰਹੀ ਹੈ। 

ਵਿਰੋਧੀਆਂ ਵੱਲੋਂ ਬਿੱਲ ਦਾ ਸੁਆਗਤ  

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੇ ਇਸ ਬਿੱਲ ਦਾ ਸੁਆਗਤ ਕੀਤਾ ਹੈ ਨਾਲ ਹੀ ਸੁਝਾਅ ਦਿੱਤੇ ਨੇ,ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ MSP ਦੀ ਗਰੰਟੀ ਲੈਣੀ ਚਾਹੀਦੀ ਹੈ ਤਾਂ ਕੀ ਕਿਸਾਨਾਂ ਦੀ ਆਸ ਪੂਰੀ ਹੋਵੇ, ਸਿਰਫ਼ ਇੰਨਾ ਹੀ ਨਹੀਂ ਮਜੀਠੀਆ ਨੇ ਕਿਹਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਮਦਦ ਦੇ ਨਾਲ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ,ਉਧਰ ਆਪ ਦੇ ਵਿਧਾਇਕ ਅਮਨ ਵਰਮਾ ਨੇ ਕਿਹਾ 3 ਸਾਲ ਦੀ ਸਜ਼ਾ ਦੇ ਨਾਲ ਕਿਸਾਨਾਂ ਨੂੰ ਇਨਸਾਫ਼ ਮਿਲ ਜਾਵੇਗਾ, ਉਨ੍ਹਾਂ ਕਿਹਾ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਹਿਤਾਂ ਨੂੰ ਲੈਕੇ ਦਬਾਅ ਬਣਾਉਣਾ ਹੋਵੇਗਾ