ਅੱਜ ਦਾ ਦਿਨ ਕਿਸਾਨ ਲਈ ਖ਼ਾਸ,CM ਕੈਪਟਨ ਵੱਲੋਂ ਕਿਸਾਨਾਂ ਦੇ ਇਸ ਜਜ਼ਬੇ ਨੂੰ ਸਲਾਮ,ਜਾਰੀ ਕੀਤਾ ਵੀਡੀਓ
Advertisement

ਅੱਜ ਦਾ ਦਿਨ ਕਿਸਾਨ ਲਈ ਖ਼ਾਸ,CM ਕੈਪਟਨ ਵੱਲੋਂ ਕਿਸਾਨਾਂ ਦੇ ਇਸ ਜਜ਼ਬੇ ਨੂੰ ਸਲਾਮ,ਜਾਰੀ ਕੀਤਾ ਵੀਡੀਓ

ਵਿਸ਼ਵ ਭੋਜਨ ਦਿਵਸ ਤੇ ਮੁੱਖ ਮੰਤਰੀ ਕੈਪਟਨ ਨੇ ਜਾਰੀ ਕੀਤਾ ਕਿਸਾਨਾਂ ਦੀ ਮਿਹਨਤ ਨੂੰ ਦਰਸਾਉਂਦਾ ਹੋਇਆ ਵੀਡੀਓ

ਵਿਸ਼ਵ ਭੋਜਨ ਦਿਵਸ ਤੇ ਮੁੱਖ ਮੰਤਰੀ ਕੈਪਟਨ ਨੇ ਜਾਰੀ ਕੀਤਾ ਕਿਸਾਨਾਂ ਦੀ ਮਿਹਨਤ ਨੂੰ ਦਰਸਾਉਂਦਾ ਹੋਇਆ ਵੀਡੀਓ

ਚੰਡੀਗੜ੍ਹ : ਦੇਸ਼ ਵਿੱਚ ਹਰਿਤ ਕਰਾਂਤੀ ਲਿਆਉਣ ਵਾਲੇ ਜਿੰਨ੍ਹਾਂ ਹੱਥਾਂ ਨੇ ਮੁਲਕ ਦਾ ਖ਼ੁਰਾਕ ਭੰਡਾਰ ਭਰਿਆ ਅੱਜ ਉਹ ਸੜਕਾਂ 'ਤੇ ਹੈ,ਇਸ ਦੇ ਲਈ ਦੋਸ਼ੀ ਕੌਣ ਹੈ? ਕਿਸਾਨਾਂ ਦੀਆਂ ਨੀਤੀਆਂ ਜਾਂ ਫਿਰ ਕੁੱਝ ਹੋਰ,ਹਰ ਸਾਲ ਵਾਂਗ ਇਸ ਸਾਲ ਵੀ ਪੰਜਾਬ ਨੇ ਦੇਸ਼ ਦੇ ਖ਼ੁਰਾਕ ਭੰਡਾਰਾਂ ਨੂੰ ਨੱਕੋ-ਨੱਕ ਭਰਿਆ ਪਰ ਹੁਣ ਆਪਣੇ ਇਸ ਅਨਾਜ ਦੀ  MSP ਨੂੰ ਲੈਕੇ ਕਿਸਾਨ ਪਰੇਸ਼ਾਨ ਨੇ,ਹਾਲਾਂਕਿ ਪੂਰੀ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਭਰਾਵਾਂ ਦੇ ਲਈ 16 ਅਕਤੂਬਰ ਦਾ ਦਿਨ ਖ਼ਾਸ ਹੁੰਦਾ ਹੈ, ਪਰ ਉਹ ਇਸ ਨੂੰ ਕਿਵੇਂ ਮਨਾਉਣ ? 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ,ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਮਿਹਨਤ ਨੂੰ ਦਰਸਾਉਂਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ 

 

ਮੁੱਖ ਮੰਤਰੀ ਕੈਪਟਨ ਨੇ ਕਿਸਾਨਾਂ ਨੂੰ ਕੀਤਾ ਸਲਾਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਹੈਂਡਲ 'ਤੇ ਇੱਕ ਵੀਡੀਓ ਜਾਰੀ ਕਰਕੇ ਹੋਏ ਲਿਖਿਆ ਕਿ 'ਮੈਂ ਮਿਹਨਤੀ ਕਿਸਾਨਾਂ ਨੂੰ ਸਲਾਮ ਕਰਦਾ ਹਾਂ,ਕੁੱਝ ਮਹੀਨੇ ਪਹਿਲਾਂ 5116 ਰੇਲ ਦੇ ਕੋਚਾਂ ਵਿੱਚ 144.5 ਲੱਖ ਮੀਟਰਿਕ ਟਨ ਅਨਾਜ ਪੰਜਾਬ ਤੋਂ ਪੂਰੇ ਦੇਸ਼ ਵਿੱਚ ਭੇਜਿਆ ਗਿਆ,ਇਸ ਦੇ ਨਾਲ ਪੰਜਾਬ ਸਰਕਾਰ ਦੇ ਸਮਾਰਟ ਰਾਸ਼ਨ ਕਾਰਡ ਦੇ ਜ਼ਰੀਏ ਹੁਣ ਸੂਬੇ ਦੇ ਲੋਕ ਕਿਸੇ ਵੀ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਲੈ ਸਕਣਗੇ' 

ਵੀਡੀਓ ਦੇ ਜ਼ਰੀਏ ਕੇਂਦਰ ਨੂੰ ਨਸੀਹਤ 

ਵੀਡੀਓ ਦੇ ਜ਼ਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 17 ਅਕਤੂਬਰ ਤੋਂ ਸ਼ੁਰੂ ਹੋ ਰਹੀ ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਯੋਜਨਾ ਬਾਰੇ ਤਾਂ ਜਾਣਕਾਰੀ ਦਿੱਤੀ ਹੈ ਨਾਲ ਹੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਨੂੰ ਲੈਕੇ ਵੀ ਸਵਾਲ ਚੁੱਕੇ ਨੇ,ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ 2 ਫ਼ੀਸਦੀ ਪੰਜਾਬ ਨੇ 50 ਫੀਸਦੀ ਭਾਰਤ ਦਾ ਢਿੱਠ ਭਰਿਆ ਹੁਣ ਕੇਂਦਰ ਸਰਕਾਰ ਕਿਸਾਨਾਂ ਨਾਲ ਇਹ ਸਲੂਕ ਕਰ ਰਹੀ ਹੈ

ਇਸ ਸਾਲ ਸ਼ੁਰੂ ਹੋਇਆ ਵਿਸ਼ਵ ਭੋਜਨ ਦਿਵਸ 

1979 ਵਿੱਚ ਵਿੱਚ ਵਿਸ਼ਵ ਭੋਜਨ ਦਿਵਸ ਦੀ ਸ਼ੁਰੂਆਤ ਹੋਈ ਸੀ,ਹੰਗਰੀ ਦੇ ਤਤਕਾਲੀ ਖੇਤੀਬਾੜੀ ਮੰਤਰੀ ਡਾਕਟਰ ਪਾਲ ਰੋਮਾਨੀ ਨੇ 20ਵੇਂ ਸੈਸ਼ਨ ਵਿੱਚ ਇਸ ਨੂੰ ਮਨਾਉਣ ਦਾ ਮਤਾ ਰੱਖਿਆ ਸੀ,ਹਰ ਸਾਲ ਇਸ ਦਿਹਾੜੇ ਨੂੰ ਲੈਕੇ ਖੇਤੀਬਾੜੀ ਨਾਲ ਜੁੜੇ ਥੀਮ ਦੀ ਚੋਣ ਕੀਤੀ ਜਾਂਦੀ ਹੈ ਇਸ ਸਾਲ ਇਸ ਨੂੰ "Grow, Nourish, Sustain. Together" ਦੇ ਥੀਮ ਅਧੀਨ ਮਨਾਇਆ ਜਾ ਰਿਹਾ ਹੈ  

 

 

 

Trending news