PHOTO : ਕਿਸਾਨਾਂ ਦੀ ਦਰਿਆ ਦਿਲੀ, ਪੁਲਿਸ ਦੀ ਤਾਰ ਕੰਡਿਆਲੀ

ਕਿਸਾਨਾਂ ਦੀ ਦਰਿਆ ਦਿਲੀ, ਪੁਲਿਸ ਹੱਥੋਂ ਡੰਡੇ ਖਾਦੇ,ਉਸੇ ਹੱਥਾਂ 'ਚ ਪਰਸ਼ਾਦੇ ਵੀ ਰੱਖੇ 

PHOTO : ਕਿਸਾਨਾਂ ਦੀ ਦਰਿਆ ਦਿਲੀ, ਪੁਲਿਸ ਦੀ ਤਾਰ ਕੰਡਿਆਲੀ
ਕਿਸਾਨਾਂ ਦੀ ਦਰਿਆ ਦਿਲੀ, ਪੁਲਿਸ ਹੱਥੋਂ ਡੰਡੇ ਖਾਦੇ,ਉਸੇ ਹੱਥਾਂ 'ਚ ਪਰਸ਼ਾਦੇ ਵੀ ਰੱਖੇ

ਦਿੱਲੀ : ਬਿੱਛੂ ਸਾਧੂ ਨੂੰ ਜਿੰਨਾ ਵੀ ਡੰਗ ਮਾਰ ਲਵੇ ਸਾਧੂ ਉਸ ਨੂੰ ਬਚਾਉਣੋਂ ਨਹੀਂ ਹਟਦਾ ਕਿਉਂਕਿ ਜੇ ਬਿੱਛੂ ਦਾ ਕੰਮ ਜ਼ਹਿਰ ਉਗਲਣਾ ਹੈ ਤਾਂ ਸਾਧ ਦਾ ਧਰਮ ਹੈ ਹਰ ਇੱਕ ਦਾ ਭਲਾ। ਇਸ ਨੂੰ ਇੱਕ ਵਾਰ ਫੇਰ ਸਾਬਤ ਕਰ ਦਿੱਤਾ, ਖੇਤਾਂ ਦੇ ਪੁੱਤ, ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਅੰਨਦਾਤੇ ਨੇ

PUNJAB LANGAR FINAL

 

ਕਿਸਾਨਾਂ ਦੀ ਦਰਿਆ ਦਿਲੀ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪੁਲਿਸ ਦੇ ਡੰਡੇ ਖਾਕੇ ਵੀ ਕਿਸਾਨਾਂ ਨੇ ਉਸੇ ਪੁਲਿਸ ਦੇ ਮੁਲਾਜ਼ਮਾਂ ਨੂੰ ਪਰਸ਼ਾਦੇ ਖੁਆਏ 

Punjab Farmer Protest

 ਕਿਸਾਨ ਆਪਣੇ ਲਈ ਰਾਸ਼ਨ-ਪਾਣੀ ਤੋਂ ਲੈਕੇ ਹਰ ਚੀਜ਼ ਦੀ ਵਿਵਸਥਾ ਕਰਕੇ ਚੱਲੇ ਨੇ, ਖਾਣ-ਪੀਣ ਤੋਂ ਲੈਕੇ ਕੱਪੜਾ-ਲੱਤਾ, ਟੈਂਟਾਂ ਤੋਂ ਲੈਕੇ ਗੱਦੇ, ਝੁੱਲੇ-ਚੌਂਕੇ ਤੋਂ ਲੈਕੇ ਬਾਲਣ ਤੱਕ ਉਹ ਕੀ ਹੈ, ਜਿਸ ਦੀ ਤਿਆਰੀ ਕਿਸਾਨਾਂ ਨੇ ਨਾ ਕੀਤੀ ਹੋਵੇ। ਪਰ ਇੱਥੇ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਰਾਸ਼ਨ ਨੇ ਨਾ ਸਿਰਫ਼ ਕਿਸਾਨਾਂ ਦਾ ਢਿੱਡ ਭਰਿਆ ਸਗੋਂ ਪੂਰਾ ਦਿਨ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਜਦੋ-ਜ਼ਹਿਦ ਕਰਣ ਵਾਲੇ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਦਾਗਣ ਵਾਲੇ ਪੁਲਿਸ ਮੁਲਾਜ਼ਮ ਵੀ ਸ਼ਾਮ ਨੂੰ ਥੱਕ ਹਾਰ ਕੇ ਇਨ੍ਹਾਂ ਹੀ ਪਰਸ਼ਾਦਿਆਂ ਨਾਲ ਰੱਜੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਹੱਥੋਂ ਡੰਡੇ ਖਾਕੇ, ਪੁਲਿਸ ਨੂੰ ਆਪਣੇ ਹੱਥੀਂ ਪਰਸ਼ਾਦੇ ਖਵਾਏ ਗਏ।

Punjab Farmer Tear Gas

ਦਿਨ ਭਰ, ਕੜਾਕੇ ਦੀ ਠੰਡ ਵਿੱਚ ਪਾਣੀ ਦੀਆਂ ਬੁਛਾੜਾਂ ਵੀ ਸਹੀਆਂ, ਫੇਰ ਬੁਛਾੜਾਂ ਮਾਰਨ ਵਾਲਿਆਂ ਦੀ ਹੀ ਪਿਆਸ ਵੀ ਬੁਝਾਈ।

Farmer Police Water

ਇਹ ਤਸਵੀਰਾਂ ਕਿਸੇ ਨੇ ਬਣਾਈਆਂ ਨਹੀਂ, ਇਹ ਤਸਵੀਰਾਂ ਮੌਕੇ ਤੋਂ ਸਾਹਮਣੇ ਆਈਆਂ, ਜੋ ਦੇਖਦਿਆਂ ਹੀ ਦੇਖਦਿਆਂ ਹਰ ਪਾਸੇ ਛਾ ਗਈਆਂ, ਪੂਰੀ ਦੁਨੀਆ ਨੇ ਇਨ੍ਹਾਂ ਤਸਵੀਰਾਂ ਰਾਹੀਂ ਇੱਕ ਵਾਰ ਫੇਰ ਪੰਜਾਬ ਤੇ ਅੰਨਦਾਤੇ ਦਾ ਵੱਡਾ ਦਿਲ ਵੇਖਿਆ, ਉਹ ਪੰਜਾਬ ਵੇਖਿਆ ਜਿਸ ਦੀ ਗਵਾਹੀ ਸਾਡਾ ਗੌਰਵਮਈ ਇਤਿਹਾਸ ਭਰਦਾ ਹੈ... ਸਾਡਾ ਸਾਹਿਤ ਭਰਦਾ।

FARMER TEAR GAS

ਪੁਲਿਸ ਨੇ ਰਾਹਾਂ ਵਿੱਚ ਕੰਡਿਆਲੀ ਤਾਰਾ ਵਿਛਾਈ, ਅੱਖਾਂ ਚ ਹੰਝੂ ਲਿਆ ਦਿੱਤੇ ਤਾਂ ਵੀ ਪੰਜਾਬ ਦੇ ਪੁੱਤ ਨੇ ਵੱਡਾ ਦਿਲ ਵਿਖਾਉਂਦਿਆਂ ਇੱਥੇ ਵੀ ਦਰਿਆਦਿਲੀ ਹੀ ਵਿਖਾਈ, ਇਸ ਤੋਂ ਵੱਧ ਕੇ ਮਨੁੱਖਤਾ ਦੀ ਮਿਸਾਲ ਕਿੱਥੇ ਵੇਖਣ ਨੂੰ ਮਿਲੇਗੀ। ਦਿਲ ਪਸੀਜ ਦੀਆਂ ਇਹ ਤਸਵੀਰਾਂ ਤੁਸੀਂ ਵੇਖੋਗੇ ਤਾਂ ਲੱਗੇਗਾ ਕਿ ਅੰਨਦਾਤਾ ਤਾਂ ਇੱਥੇ ਵੀ ਢਿੱਡ ਭਰਨ ਹੀ ਆਇਆ ਸੀ ਭੁੱਖਿਆਂ ਨੂੰ ਰਜਾਉਣ ਹੀ ਆਇਆ ਸੀ

POLICE LANGAR