LIVE UPDATE :ਕਿਸਾਨਾਂ ਦੀ ਮਿਹਨਤ ਰੰਗ ਲਿਆਈ,ਅੰਬਾਲਾ 'ਚ ਬੈਰੀਕੇਟ ਤੋੜ ਕੇ ਅੱਗੇ ਵਧੇ ਕਿਸਾਨ,ਅੱਥਰੂ ਗੈਸ ਵੀ ਨਹੀਂ ਰੋਕ ਸਕੀ
Advertisement

LIVE UPDATE :ਕਿਸਾਨਾਂ ਦੀ ਮਿਹਨਤ ਰੰਗ ਲਿਆਈ,ਅੰਬਾਲਾ 'ਚ ਬੈਰੀਕੇਟ ਤੋੜ ਕੇ ਅੱਗੇ ਵਧੇ ਕਿਸਾਨ,ਅੱਥਰੂ ਗੈਸ ਵੀ ਨਹੀਂ ਰੋਕ ਸਕੀ

ਸ਼ੰਭੂ ਬਾਰਡ ਵਲ ਅੱਗੇ ਵਧੇ ਕਿਸਾਨ

ਸ਼ੰਭੂ ਬਾਰਡ ਵਲ ਅੱਗੇ ਵਧੇ ਕਿਸਾਨ

ਨਿਤਿਕਾ ਮਹੇਸ਼ਵਰੀ/ਸ਼ੰਭੂ ਬਾਰਡ : ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ ਸ਼ੰਬੂ ਬਾਰਡਰ ਤੋਂ ਦਿੱਲੀ ਵਲ ਵਧਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ ਪਰ ਸਰਹੱਦ ਦੇ ਤੈਨਾਤ ਪੁਲਿਸ ਨੇ ਕਿਸਾਨਾਂ ਨੁੂੰ ਅੱਗੇ ਨਹੀਂ ਵਧਣ ਦੇ ਰਹੀ ਸੀ,ਜਦੋਂ ਕਿਸਾਨਾਂ ਅੱਗੇ ਵਧੇ ਤਾਂ ਬੈਰੀਕੇਟ ਨਾਲ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ,ਕਿਸਾਨਾਂ ਨੇ ਬੈਰੀਕੇਟ ਘੱਗਰ ਦਰਿਆਂ ਵਿੱਚ ਸੁੱਟੇ ਤਾਂ ਪੁਲਿਸ ਨੇ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਕਿਸਾਨਾਂ ਨੂੰ ਨਹੀਂ ਰੋਕ ਸਕੇ,ਕਿਸਾਨ ਲਗਾਤਾਰ ਅਗੇ ਵਧੇ ਤਾਂ ਪੁਲਿਸ ਨੂੰ ਗੋਢੇ ਟੇਕਣੇ ਪੈ ਗਏ,ਕਿਸਾਨ ਹੁਣ ਲੱਗਾਤਾਰ ਦਿੱਲੀ ਵਲ ਵਧ ਰਹੇ ਨੇ,ਹਜ਼ਾਰਾਂ ਦੀ ਗਿਣਤੀ ਵਿੱਚ ਵਧ ਰਹੇ ਕਿਸਾਨਾਂ ਦੇ ਨਾਲ ਖਾਣ-ਪੀਣ ਦਾ ਸਮਾਨ ਵੀ ਹੈ,ਕਿਸਾਨਾਂ ਦੇ ਇਸ ਅੰਦੋਲਨ ਵਿੱਚ ਮਹਿਲਾਵਾਂ,ਬਜ਼ੁਰਗ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਮੌਜੂਦ ਨੇ

ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਨਾਲ ਕਿਸਾਨਾਂ ਦਾ ਕੋਈ ਗੁੱਸਾ ਨਹੀਂ ਹੈ ਉਹ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਜਾ ਰਹੇ ਨੇ,ਕਿਸਾਨਾਂ ਨੇ ਕਿਹਾ ਉਹ ਸ਼ਾਂਤੀ ਚਾਉਂਦੇ ਪਰ ਹਰਿਆਣਾ ਸਰਕਾਰ ਉਨ੍ਹਾਂ ਨਾਲ ਵੈਰ ਲੈਣਾ ਚਾਉਂਦੀ ਹੈ

ਕਿਸਾਨਾਂ ਨਾਲ ਜੁੜੇ LIVE UPDATE ਲਈ ਕਲਿਕ ਕਰੋਂ 

 

Trending news