ਪੰਜਾਬ 'ਚ ਕਿਸਾਨੀ ਦੀ ਬਦਹਾਲੀ ਦੀ ਆਈ ਰਿਪੋਰਟ,ਖ਼ੁਦਕੁਸ਼ੀ 'ਚ 5ਵੇਂ ਨੰਬਰ 'ਤੇ ਸੂਬਾ,2019 'ਚ ਇੰਨੇ ਕਿਸਾਨਾਂ ਨੇ ਲਾਇਆ ਫਾਹਾ

NCRB ਵੱਲੋਂ 2019 ਦੇ ਅੰਕੜੇ ਕੀਤੇ ਗਏ ਜਾਰੀ

ਪੰਜਾਬ 'ਚ ਕਿਸਾਨੀ ਦੀ ਬਦਹਾਲੀ ਦੀ ਆਈ ਰਿਪੋਰਟ,ਖ਼ੁਦਕੁਸ਼ੀ 'ਚ 5ਵੇਂ ਨੰਬਰ 'ਤੇ ਸੂਬਾ,2019 'ਚ ਇੰਨੇ ਕਿਸਾਨਾਂ ਨੇ ਲਾਇਆ ਫਾਹਾ
NCRB ਵੱਲੋਂ 2019 ਦੇ ਅੰਕੜੇ ਕੀਤੇ ਗਏ ਜਾਰੀ

ਦਿੱਲੀ : ਪੰਜਾਬ ਵਿੱਚ ਕਿਸਾਨੀ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੋਈ ਹੈ, ਆਮਦਨ ਘੱਟ ਲਾਗਤ ਜ਼ਿਆਦਾ ਹੈ, ਉਤੋਂ ਜਦੋਂ ਕੁਦਰਤ ਨਾਰਾਜ਼ ਹੋ ਜਾਵੇ ਤਾਂ ਖੜੀ ਹੋਈ ਫ਼ਸਲ ਬਰਬਾਦ ਹੋਣ ਵਿੱਚ ਜ਼ਿਆਦਾ ਦੇਰ ਨਹੀਂ ਲੱਗਦੀ,ਪਰੇਸ਼ਾਨ ਕਿਸਾਨ ਸਰਕਾਰ ਵੱਲ ਤਕਦਾ ਹੈ ਜਦੋਂ ਸਰਕਾਰ ਨਜ਼ਰ ਨਹੀਂ ਮਿਲਾਉਂਦੀ ਤਾਂ ਕਰਜ਼ਾ ਚੁੱਕ ਦਾ ਹੈ, ਜਦੋਂ ਕਰਜ਼ਾ ਨਹੀਂ ਮੋੜ ਪਾਉਂਦਾ ਤਾਂ ਖ਼ੁਦਕੁਸ਼ੀ ਦੀ ਰਾਹ 'ਤੇ ਟੁਰ ਪੈਂਦਾ ਹੈ, NCRB ਵੱਲੋਂ ਜਾਰੀ ਤਾਜ਼ਾ ਰਿਪੋਰਟ ਨੇ ਪੰਜਾਬ ਵਿੱਚ ਕਿਸਾਨੀ ਦੀ ਅੰਕੜਾ ਦੇ ਜ਼ਰੀਏ ਹਾਲਤ ਬਿਆਨ ਕੀਤੀ ਹੈ, 2019 ਦੇ ਅੰਕੜਿਆਂ ਦੇ ਅਧਾਰ 'ਤੇ ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਦੇ ਮਾਮਲੇ ਵਿੱਚ 5ਵੇਂ ਨੰਬਰ 'ਤੇ ਖੜਾਂ ਹੈ,NCRB ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਸਾਲ 2019 ਵਿੱਚ 239 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਹਾਲਾਂਕਿ ਪੰਜਾਬ ਵਿੱਚ ਜਿਸ ਤਰ੍ਹਾਂ ਕਿਸਾਨਾਂ ਦੀ ਖ਼ੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਨੇ ਉਸ ਨੂੰ ਵੇਖ ਦੇ ਹੋਏ ਇਹ ਅੰਕੜੇ 'ਤੇ ਸਵਾਲ ਜ਼ਰੂਰ ਉੱਠ ਰਹੇ ਨੇ 

2019 'ਚ ਭਾਰਤ ਵਿੱਚ ਖੁਦਕੁਸ਼ੀ ਕਰਨ ਵਾਲੇ ਸੂਬਿਆਂ ਦਾ ਅੰਕੜਾ   

1. ਮਹਾਰਾਸ਼ਟਰ- 2680
2. ਕਰਨਾਟਕ -1331
3. ਆਂਧਰਾ ਪ੍ਰਦੇਸ਼ -628
4. ਤੇਲੰਗਾਨਾ - 491
5. ਪੰਜਾਬ - 239
6. ਛੱਤੀਸਗੜ੍ਹ - 233
7. ਮੱਧ ਪ੍ਰਦੇਸ਼ - 142
8. ਉੱਤਰ ਪ੍ਰਦੇਸ਼ - 108
9. ਅਸਮ - 26
10. ਮਿਜ਼ੋਰਮ- 22 , ਕੇਰਲ - 22

ਪੂਰੇ ਦੇਸ਼ ਵਿੱਚ ਕਿਸਾਨਾਂ ਦੀ ਖ਼ੁਦਕੁਸ਼ੀ  ਦੇ ਅੰਕੜਿਆਂ ਦੇ ਨਜ਼ਰ ਪਾਈਏ ਤਾਂ 2019 ਵਿੱਚ  42, 480 ਕਿਸਾਨਾਂ ਅਤੇ ਦਿਹਾੜੀ ਮਜਦੂਰਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹਾਲਾਂਕਿ ਸਾਲ 2018 ਦੇ ਮੁਕਾਬਲੇ ਕਿਸਾਨਾਂ ਦੀ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਜ਼ਰੂਰ ਦਰਜ ਹੋਈ ਹੈ ਪਰ ਕਿਸਾਨਾਂ ਦੀ ਮੌਤ ਦੇ ਅੰਕੜਿਆ ਦੇ ਜ਼ਰੀਏ ਵਿਰੋਧੀ ਧਿਰ ਸਰਕਾਰ ਦੇ ਉਨ੍ਹਾਂ ਦਾਅਵਿਆਂ 'ਤੇ ਸਵਾਲ ਚੁੱਕ ਦਾ ਹੈ ਜਿਸ ਵਿੱਚ  2022 'ਚ ਕਿਸਾਨਾਂ ਦੀ ਆਮਦਨ ਡਬਲ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 2017 ਵਿੱਚ ਕਿਸਾਨ ਕਰਜ਼ ਮੁਆਫ਼ੀ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਥਾਂ ਸਿਰਫ਼ 10 ਲੱਖ ਕਿਸਾਨਾਂ ਦਾ 2 ਲੱਖ ਤੱਕ ਦਾ ਹੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ, ਪਰ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਸਰਕਾਰ ਸਿਰਫ਼ 30 ਫ਼ੀਸਦੀ ਕਿਸਾਨਾਂ ਦਾ ਹੀ ਕਰਜ਼ਾ ਮਾਫ ਕਰ ਸਕੀ ਹੈ