ਪੰਜਾਬ ਦੇ 69000 ਕਿਸਾਨਾਂ ਨੂੰ ਲੋਨ ਵਿੱਚ ਵੱਡੀ ਰਾਹਤ ਦੇਣ ਦਾ ਫ਼ੈਸਲਾ,ਸਰਕਾਰ ਦੀ ਇਹ ਸ਼ਰਤ ਮੰਨਣੀ ਹੋਵੇਗੀ
Advertisement

ਪੰਜਾਬ ਦੇ 69000 ਕਿਸਾਨਾਂ ਨੂੰ ਲੋਨ ਵਿੱਚ ਵੱਡੀ ਰਾਹਤ ਦੇਣ ਦਾ ਫ਼ੈਸਲਾ,ਸਰਕਾਰ ਦੀ ਇਹ ਸ਼ਰਤ ਮੰਨਣੀ ਹੋਵੇਗੀ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੀਤਾ ਐਲਾਨ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੀਤਾ ਐਲਾਨ

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੋਵਿਡ-19 ਦੇ ਚੱਲਦਿਆਂ ਵੱਡੀ ਰਾਹਤ ਦਿੱਤੀ ਹੈ,ਪੰਜਾਬ ਸਟੇਟ ਕਾਰਪੋਰੇਸ਼ਨ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ  ਕਿਸਾਨਾਂ ਨੇ ਹੁਣ ਤੱਕ ਬੈਂਕ ਦਾ ਪੈਸਾ ਨਹੀਂ ਵਾਪਸ ਕੀਤਾ ਹੈ ਜੇਕਰ ਉਹ 2020 ਤੱਕ ਕਰਜ਼ਾ ਵਾਪਿਸ ਕਰ ਦਿੰਦੇ ਨੇ ਤਾਂ  ਉਨ੍ਹਾਂ ਨੂੰ ਵੱਡੀ ਰਾਹਤ ਦਿੱਤਾ ਜਾਵੇਗੀ

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨਾਂ ਲਈ ਇਸ ਵੱਡੀ ਰਾਹਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ  ਜੇਕਰ ਕਿਸਾਨ 31 ਦਸੰਬਰ 2020 ਤੱਕ ਆਪਣਾ ਸਾਰਾ ਲੋਨ ਦਾ ਪੈਸਾ ਵਾਪਸ ਕਰ ਦਿੰਦੇ ਨੇ ਤਾਂ ਉਨ੍ਹਾਂ 'ਤੇ ਲੱਗੇ ਹੁਣ ਤੱਕ ਦੇ ਸਾਰੇ ਜੁਰਮਾਨੇ ਨੂੰ ਮੁਆਫ਼ ਕਰ ਦਿੱਤਾ ਜਾਵੇਗਾ, ਉਨ੍ਹਾਂ ਕਿਹਾ ਪੂਰੇ ਪੰਜਾਬ ਵਿੱਚ  89 ਪੰਜਾਬ ਸਟੇਟ ਕਾਰਪੋਰੇਸ਼ਨ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਨੇ ਜਿੰਨਾਂ ਵਿੱਚ 69000 ਕਿਸਾਨ ਡਿਫਾਲਟਰ ਨੇ,ਜਿੰਨਾਂ ਨੇ 1950 ਕਰੋੜ ਬੈਂਕ ਦਾ  ਦੇਣਾ ਹੈ,ਹੁਣ ਤੱਕ ਸਮੇਂ ਸਿਰ ਪੈਸਾ ਨਾ ਵਾਪਸ ਕਰਨ ਦੀ ਵਜ੍ਹਾਂ ਕਰਕੇ  ਕਿਸਾਨਾਂ ਦੇ ਸਿਰ 'ਤੇ 61.49 ਕਰੋੜ ਦਾ ਜੁਰਮਾਨਾ ਲੱਗ ਚੁੱਕਿਆ ਹੈ,ਕੈਬਨਿਟ ਮੰਤਰੀ ਰੰਧਾਵਾ ਨੇ ਜਾਣਕਾਰੀ ਦਿੱਤੀ ਕੀ ਇੰਨਾਂ ਵਿੱਚੋਂ  70% ਛੋਟੇ ਅਤੇ ਦਰਮਿਆਨੇ ਕਿਸਾਨ ਨੇ ਜਿੰਨਾਂ ਦੇ ਕੋਲ 5 ਏਕੜ ਜਾਂ ਫਿਰ ਉਸ ਤੋਂ ਘੱਟ ਜ਼ਮੀਨ ਹੈ,ਸਰਕਾਰ ਦਾ ਇਹ ਫ਼ੈਸਲਾ ਅਜਿਹੇ ਕਿਸਾਨਾਂ ਨੂੰ ਵੱਡੀ ਰਾਹਤ ਦੇਵੇਗਾ    

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਨਿਰਦੇਸ਼ਾਂ ਤੋਂ ਬਾਅਦ ਬੈਂਕ ਦੇ ਸਾਰੇ ਡਾਇਰੈਕਟਰਾਂ ਨੇ ਵੀ ਇਸ 'ਤੇ ਮੋਹਰ ਲਾ ਦਿੱਤੀ ਹੈ,ਰੰਧਾਵਾ ਨੇ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ,ਹੁਣ ਤੱਕ ਪੰਜ ਲੱਖ ਕਿਸਾਨਾਂ ਦਾ 4500 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਹੋ ਚੁੱਕਾ ਹੈ  

 

 

Trending news