ਜਲੰਧਰ ਵਿੱਚ ਕਣਕ ਦੀ ਤੂੜੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਖ਼ਿਲਾਫ਼ ਪ੍ਰਸ਼ਾਸਨ ਦੀ ਇਹ ਵੱਡੀ ਕਾਰਵਾਹੀ

ਚਾਰ ਕਿਸਾਨਾਂ ਖ਼ਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ ਅਧੀਨ ਮਾਮਲਾ ਦਰਜ 

ਜਲੰਧਰ ਵਿੱਚ ਕਣਕ ਦੀ ਤੂੜੀ ਨੂੰ ਅੱਗ ਲਗਾਉਣ ਵਾਲੇ  ਕਿਸਾਨ ਖ਼ਿਲਾਫ਼ ਪ੍ਰਸ਼ਾਸਨ ਦੀ ਇਹ ਵੱਡੀ ਕਾਰਵਾਹੀ
ਚਾਰ ਕਿਸਾਨਾਂ ਖ਼ਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ ਅਧੀਨ ਮਾਮਲਾ ਦਰਜ

ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ  ਵਾਇਰਸ (covid-19) ਦੀ ਵਜ੍ਹਾਂ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕੀ ਉਹ ਕਣਕ ਦੀ ਤੂੜੀ ਨੂੰ ਅੱਗ ਨਾ ਲਗਾਉਣ,  ਪੰਜਾਬ ਸਰਕਾਰ ਵੱਲੋਂ ਤੂੜੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਹੀ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਜਲੰਧਰ ਵਿੱਚ 4 ਕਿਸਾਨਾਂ ਵੱਲੋਂ ਤੂੜੀ ਨੂੰ ਅੱਗ ਲਗਾਈ ਗਈ ਜਿਸ 'ਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਹੀ ਕਰਦੇ ਹੋਏ ਕਿਸਾਨਾਂ ਦੇ ਖ਼ਿਲਾਫ਼ IPC ਦੀ ਧਾਰਾ 188,269,270 ਅਤੇ 51 (B) ਕੌਮੀ ਡਿਜਾਸਟਰ ਮੈਨੇਜਮੈਂਟ ਐਕਟ 2005 (National Disaster Management Act 2005) ਅਧੀਨ ਮਾਮਲਾ ਦਰਜ ਕਰ ਲਿਆ ਹੈ, ਚੀਫ਼ ਖੇਤੀਬਾੜੀ ਅਫ਼ਸਰ ਡਾਕਟਰ ਸੁਰਿੰਦਰ ਸਿੰਘ ਆਪਣੇ ਮਹਿਕਮੇ ਦੇ ਮੁਲਾਜ਼ਮਾਂ ਅਤੇ ਮਕਸੂਦਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਲੈਕੇ ਮੌਕੇ 'ਤੇ ਪਹੁੰਚੇ ਸਨ

ਤੂੜੀ ਨੂੰ ਅੱਗ ਲਗਾਉਣ ਨਾਲ ਕੀ ਨੁਕਸਾਨ ?

ਚੀਫ਼ ਖੇਤੀਬਾੜੀ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਸੀ ਕੀ ਤੂੜੀ ਨੂੰ ਅੱਗ ਲਗਾਉਣ ਨਾਲ ਕਈ ਖ਼ਤਰਨਾਕ ਗੈਸਾਂ ਵਾਤਾਵਰਣ ਨੂੰ ਪਰਦੂਸ਼ਿਤ ਕਰਦੀਆਂ ਨੇ,ਸਿਰਫ਼ ਇਨ੍ਹਾਂ ਹੀ ਨਹੀਂ ਤੂੜੀ ਨੂੰ ਅੱਗ ਲਗਾਉਣ ਦੀ ਵਜ੍ਹਾਂ ਕਰਕੇ ਜ਼ਮੀਨ ਦੀ ਉਪਜਾਊ  ਸ਼ਕਤੀ ਵੀ ਘੱਟ ਹੁੰਦੀ ਹੈ, ਤੂੜੀ ਦਾ ਧੂਆ ਟਰੈਫਿਕ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ, ਖੇਤੀਬਾੜੀ ਅਧਿਕਾਰੀ ਸੁਰਿੰਦਰ ਸਿੰਘ ਨੇ ਕਿਹਾ ਕੀ (COVID-19) ਕੋਵਿਡ-19  ਵਰਗੀ ਬਿਮਾਰੀ ਲਈ ਵੀ ਇਹ ਖ਼ਤਰਨਾਕ ਹੈ ਕਿਉਂਕਿ ਕੋਵਿਡ ਦੀ ਵਜ੍ਹਾਂ ਕਰਕੇ ਸਾਹ ਲੈਣ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਜੇਕਰ ਤੂੜੀ ਦੀ ਵਜ੍ਹਾਂ ਕਰਕੇ ਧੂੰਆਂ ਜ਼ਿਆਦਾ ਹੋਇਆ ਤਾਂ ਮਰੀਜ਼ਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ  

ਤੂੜੀ ਦੀ ਕਿੱਥੇ ਹੁੰਦੀ ਹੈ ਵਰਤੋਂ ?

ਤੂੜੀ ਖੇਤੀਬਾੜੀ ਦਾ ਇੱਕ ਸਾਥੀ ਉਤਪਾਦ ਹੈ,ਝੋਨਾ ਅਤੇ ਕਣਕ ਦੇ ਨਾਲ ਫ਼ਸਲ ਦੀਆਂ ਵਾਧੂ ਡੰਡੀਆਂ ਨੂੰ ਤੂੜੀ ਕਿਹਾ ਜਾਂਦਾ ਹੈ,ਤੂੜੀ ਬਹੁਤ ਸਾਰੇ ਕੰਮਾਂ ਦੇ ਲਈ ਲਾਭਦਾਇਕ ਹੈ, ਇਸ ਨੂੰ ਪਸ਼ੂਆਂ ਦੇ ਚਾਰੇ,ਬਾਲਣ,ਪਸ਼ੂਆਂ ਦੇ ਬਿਸਤਰੇ ਦੇ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ,ਸੁੱਕੀ ਹੋਈ ਤੂੜੀ ਨੂੰ ਅੱਗ ਲੱਗਣ ਦਾ ਖ਼ਤਰਾ ਹੁੰਦਾ ਹੈ, ਕਿਸੇ ਚਿੰਗਾਰੀ ਨਾਲ ਇਸ ਦੇ ਮੱਚਣ ਦਾ ਡਰ ਰਹਿੰਦਾ ਹੈ,ਤੂੜੀ ਨਾਲ ਲੱਗੀ ਅੱਗ ਨਾਲ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ, ਜੋ ਮਨੁੱਖੀ ਜੀਵਨ ਅਤੇ ਪਸ਼ੂਆਂ ਜਾ ਰੁੱਖਾਂ ਲਈ ਹਾਨੀਕਾਰਕ ਹੋ ਸਕਦਾ ਹੈ