ਦੁੱਧ ਉਤਪਾਦਨ ਵਿੱਚ ਪੰਜਾਬ ਬਣਿਆ ਅੱਵਲ, ਪੰਜਾਬ ਵਿੱਚ 8 ਸਾਲਾਂ ਵਿੱਚ 50 ਫ਼ੀਸਦੀ ਦਾ ਵਾਧਾ

2019 ਵਿੱਚ 126 ਲੱਖ ਟਨ ਹੋਇਆ ਉਤਪਾਦਨ  

ਦੁੱਧ ਉਤਪਾਦਨ ਵਿੱਚ ਪੰਜਾਬ ਬਣਿਆ ਅੱਵਲ, ਪੰਜਾਬ ਵਿੱਚ  8 ਸਾਲਾਂ ਵਿੱਚ 50 ਫ਼ੀਸਦੀ ਦਾ ਵਾਧਾ
ਦੁੱਧ ਉਤਪਾਦਨ ਵਿੱਚ ਪੰਜਾਬ ਬਣਿਆ ਅੱਵਲ

ਚੰਡੀਗੜ੍ਹ : ਹਰਿਤ ਕਰਾਂਤੀ(Green Revolution) ਨਾਲ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ(Punjab) ਨੇ ਦੁੱਧ (milk)ਦੀ ਕਰਾਂਤੀ ਵਿੱਚ ਵੀ ਪੂਰੇ ਦੇਸ਼ ਵਿੱਚ ਅੱਵਲ ਥਾਂ ਹਾਸਲ ਕੀਤੀ ਹੈ , 2012 ਤੋਂ 19 ਦੌਰਾਨ ਪੰਜਾਬ ਵਿੱਚ ਦੁੱਧ ਦੇ ਉਤਪਾਦਨ ਵਿੱਚ 50.14  ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਸਭ ਤੋਂ ਵੱਧ 1,181 ਗਰਾਮ ਪ੍ਰਤੀ ਦਿਨ ਹੈ ਜਦਕਿ ਪੂਰੇ ਦੇਸ਼ ਵਿੱਚ ਇਹ ਅੰਕੜਾ 394 ਗਰਾਮ ਹੈ, ਸਾਲ 2012 ਵਿੱਚ ਇੱਕ ਪਸ਼ੂ ਤੋਂ 3.51 ਕਿੱਲੋ ਗਰਾਮ ਦੁੱਧ ਦਾ ਉਦਪਾਦਨ ਹੁੰਦਾ ਸੀ ਜਦਕਿ 2019 ਵਿੱਚ ਇਹ ਵਧ ਕੇ 5.27 ਕਿੱਲੋਂ ਹੋ ਗਿਆ, ਮੌਜੂਦਾ ਸਮੇਂ ਸੂਬੇ ਵਿੱਚ 345 ਲੱਖ ਕਿੱਲੋ ਗਰਾਮ ਦੁੱਧ ਪ੍ਰਤੀ ਦਿਨ ਪੈਦਾ ਹੁੰਦਾ ਹੈ, ਸੂਬੇ ਵਿੱਚ ਸਾਲਾਨਾ ਦੁੱਧ ਦਾ ਉਦਪਾਧਨ 2016 ਵਿੱਚ 107.74 ਲੱਖ ਟਨ ਸੀ ਜੋ ਵਧਕੇ 2019 ਵਿੱਚ 126  ਲੱਖ ਟਨ ਹੋ ਗਿਆ ਹੈ

ਮੱਝਾਂ ਦੀ ਗਿਣਤੀ ਘੱਟੀ ਕਿਉਂ ਘੱਟੀ ?

20012 ਦੇ ਮੁਕਾਬਲੇ ਪੰਜਾਬ ਵਿੱਚ ਮੱਝਾਂ ਦੀ ਗਿਣਤੀ 2019 ਵਿੱਚ ਘੱਟ ਗਈ ਹੈ, 2012 ਵਿੱਚ ਮੱਝਾਂ ਦੀ ਗਿਣਤੀ 51 ਲੱਖ ਦੀ ਜਦਕਿ 2019 ਵਿੱਚ ਇਹ ਗਿਣਤੀ  ਘੱਟ ਕੇ 40 ਲੱਖ ਰਹਿ ਗਈ ਹੈ,ਜਦਕਿ ਗਾਵਾਂ ਦੀ ਗਿਣਤੀ ਵਿੱਚ ਇਸ ਸਮੇਂ ਦੌਰਾਨ ਵਾਧਾ ਦਰਜ ਕੀਤਾ ਗਿਆ ਹੈ,ਗਾਵਾਂ ਦੀ ਗਿਣਤੀ 24.27 ਲੱਖ ਤੋਂ ਵਧ ਕੇ 25.18 ਲੱਖ ਹੋ ਗਈ ਹੈ

ਕਿਵੇਂ ਵਧਿਆ ਦੁੱਧ ਦਾ ਉਤਪਾਦਨ ?

ਡਾਇਰੈਕਟਰ ਮਿਸ਼ਨ ਤੰਦਰੁਸਤ ਕੇ.ਐੱਸ ਪੰਨੂ ਨੇ ਦਾਅਵਾ ਕੀਤਾ ਹੈ ਕੀ ਦੁੱਧ ਦੇ  ਉਦਪਾਦਨ ਵਿੱਚ ਵਾਧਾ ਡੇਰੀ ਫਾਰਮਿੰਗ (DAIRY FARMING)ਵਿੱਚ ਹਾਈ ਤਕਨੀਕ ਦੀ ਵਰਤੋਂ ਨਾਲ ਹੋਇਆ ਹੈ, ਪੰਜਾਬ ਵਿੱਚ 10 ਹਜ਼ਾਰ ਹਾਈ ਤਕਨੀਕ ਡੇਰੀ ਫਾਰਮ ਨੇ ਜੋ ਪੰਜਾਬ ਪ੍ਰੋਗਰੈਸਿਵ ਡੇਰੀ ਫਾਰਮਿੰਗ ਐਸੋਸੀਏਸ਼ਨ ਅਧੀਨ ਆਉਂਦੀਆਂ ਨੇ, ਉਧਰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੁਤਾਬਿਕ ਪਸ਼ੂਆਂ ਨੂੰ ਚੰਗੀ ਖ਼ੁਰਾਕ ਅਤੇ ਸਮੇਂ ਸਿਰ ਮੈਡੀਕਲ ਸੁਵਿਧਾਵਾਂ ਦੀ ਵਜ੍ਹਾਂ ਕਰਕੇ ਦੁੱਧ ਦੇ ਉਦਪਾਧਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ,ਵਾਈਸ ਚਾਂਸਲਰ ਦਾ ਦਾਅਵਾ ਹੈ ਕੀ ਪਸ਼ੂਆਂ ਦੇ Re Production ਵਿੱਚ ਵਰਤਨ ਲਈ sperm ਦੀ ਚੰਗੀ ਕੁਆਲਿਟੀ ਦੀ ਵਜ੍ਹਾਂ ਕਰਕੇ ਦੁੱਧ ਦੇ ਉਦਪਾਦਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ