ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ,ਚੰਗਾ ਰਹੇਗਾ ਮਾਨਸੂਨ,ਸੂਬੇ 'ਚ ਇਸ ਤਰੀਕ ਨੂੰ ਪਹੁੰਚੇਗਾ ਮਾਨਸੂਨ

1 ਜੁਲਾਈ ਨੂੰ ਪੰਜਾਬ ਪਹੁੰਚੇਗਾ ਮਾਨਸੂਨ

ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ,ਚੰਗਾ ਰਹੇਗਾ ਮਾਨਸੂਨ,ਸੂਬੇ 'ਚ ਇਸ ਤਰੀਕ ਨੂੰ ਪਹੁੰਚੇਗਾ ਮਾਨਸੂਨ
1 ਜੁਲਾਈ ਨੂੰ ਪੰਜਾਬ ਪਹੁੰਚੇਗਾ ਮਾਨਸੂਨ

ਭਰਤ ਸ਼ਰਮਾ/ਲੁਧਿਆਣਾ : ਕਣਕ ਦੀ ਚੰਗੀ ਫ਼ਸਲ ਹੋਣ ਤੋਂ ਬਾਅਦ ਹੁਣ ਪੰਜਾਬ ਵਿੱਚ ਝੋਨਾ ਲਗਾਉਣ ਵਾਲੇ ਕਿਸਾਨਾਂ ਲਈ ਚੰਗੀ ਖ਼ਬਰ ਆਈ ਹੈ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਸੂਬੇ ਵਿੱਚ ਚੰਗੇ ਮਾਨਸੂਨ ਦੀ ਭਵਿੱਖ ਵਾੜੀ ਕੀਤੀ ਹੈ,PAU ਵਿੱਚ ਮੌਸਮ ਵਿਭਾਗ ਦੇ ਵਿਗਿਆਨਿਕ ਡਾਕਟਰ ਕੇ.ਕੇ ਗਿੱਲ ਨੇ ਦੱਸਿਆ ਕੀ ਭਾਰਤੀ ਮੌਸਮ ਵਿਭਾਗ (IMD) ਦੇ ਡਾਟਾ ਮੁਤਾਬਿਕ ਇਸ ਵਾਰ ਬੰਗਾਲ ਦੀ ਖਾੜੀ ਵਿੱਚ ਚੱਕਰਵਾਤ ਦੇ ਚੱਲਣ ਦੀ ਵਜ੍ਹਾਂ ਕਰਕੇ 16 ਮਈ ਨੂੰ ਅੰਡੇਮਾਨ ਨਿਕੋਬਾਰ ਵਿੱਚ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ, ਮੌਸਮ ਵਿਭਾਗ ਨੇ ਕਿਹਾ ਕੀ 10 ਦਿਨਾਂ ਦੇ ਬਾਅਦ ਯਾਨੀ 26 ਮਈ ਨੂੰ ਕੇਰਲ ਵਿੱਚ ਮਾਨਸੂਨ ਦੀ ਦਸਤਕ ਹੋਵੇਗੀ ਉਸ ਤੋਂ ਬਾਅਦ ਮਾਨਸੂਨ ਮੱਧ ਅਤੇ ਉੱਤਰ-ਪੱਛਮੀ ਭਾਰਤ ਵਿੱਚ   ਪਹੁੰਚੇਗਾ, PAU ਮੁਤਾਬਿਕ ਪੰਜਾਬ ਵਿੱਚ 1 ਜੁਲਾਈ ਨੂੰ ਮਾਨਸੂਨ ਦੇ ਪਹੁੰਚਣ ਸੰਭਾਵਨਾ ਹੈ ਜਦਕਿ 15 ਜੁਲਾਈ ਤੱਕ ਮਾਨਸੂਨ ਪੂਰੇ ਉੱਤਰ ਪੱਛਮੀ ਖੇਤਰ ਨੂੰ ਕਵਰ ਕਰ ਲਏਗਾ 

ਇਹ ਵੀ ਜ਼ਰੂਰ ਪੜੋ :PAU ਵੱਲੋਂ ਕਿਸਾਨਾਂ ਨੂੰ ਗੈਰ-ਬਾਸਮਤੀ ਦੀਆਂ ਇੰਨਾਂ ਕਿਸਮਾਂ ਦੀ ਕਾਸ਼ਤ ਦੀ ਸਲਾਹ,ਦੱਸਿਆ ਇਹ ਕਾਰਨ

ਮਾਨਸੂਨ ਨਾਲ ਝੋਨੇ ਦੀ ਫ਼ਸਲ ਨੂੰ ਫ਼ਾਇਦਾ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਕੇ.ਕੇ ਗਿੱਲ ਨੇ ਦੱਸਿਆ ਕੀ ਮਾਨਸੂਨ ਚੰਗਾ ਹੋਣ ਦੀ ਵਜ੍ਹਾਂ ਕਰਕੇ ਝੋਨੇ ਦੀ ਫ਼ਸਲ ਨੂੰ ਕਾਫ਼ੀ ਫਾਇਦਾ ਹੋਵੇਗਾ,ਕਿਸਾਨਾਂ ਨੂੰ ਮੋਟਰਾਂ ਦੇ ਜ਼ਰੀਏ ਜ਼ਮੀਨ ਦੇ ਹੇਠਲੇ ਪਾਣੀ ਦੀ ਵਰਤੋਂ ਘੱਟ ਕਰਨੀ ਪਵੇਗੀ, ਝੋਨੇ ਦੀ ਫ਼ਸਲ ਲਈ ਵਧ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਕਿਸਾਨ ਮੀਂਹ ਦੀ ਥਾਂ ਜ਼ਮੀਨ ਦੇ ਹੇਠਲੇ ਪਾਣੀ 'ਤੇ ਜ਼ਿਆਦਾ ਨਿਰਭਰ ਨੇ, ਇਸ ਦਾ ਸਿੱਟਾ ਇਹ ਹੋਇਆ ਹੈ ਕੀ ਪੰਜਾਬ ਵਿੱਚ ਪਾਣੀ ਦਾ ਪੱਧਰ ਕਾਫ਼ੀ ਡਿਗ ਚੁੱਕਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ 'ਤੇ ਕਈ ਵਾਰ ਚਿੰਤਾ ਜਤਾ ਚੁੱਕੇ ਨੇ ਇਸ ਵਾਰ ਮਜ਼ਦੂਰਾਂ ਦੀ ਕਮੀ ਦੀ ਵਜ੍ਹਾਂ ਕਰਕੇ ਝੋਨੇ ਦੀ ਬਿਜਾਈ 20 ਮਈ ਦੀ ਥਾਂ 10 ਮਈ ਨੂੰ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦਾ ਅਸਰ ਪੰਜਾਬ ਦੇ ਹੇਠਲੇ ਜ਼ਮੀਨੀ ਪਾਣੀ 'ਤੇ ਵੀ ਵੇਖਣ ਨੂੰ ਮਿਲੇਗਾ, ਹੁਣ ਜਦੋਂ PAU ਵੱਲੋਂ ਪੰਜਾਬ ਵਿੱਚ ਚੰਗੇ ਮਾਨਸੂਨ ਦੀ ਭਵਿੱਖ ਵਾੜੀ ਕੀਤੀ ਗਈ ਹੈ ਤਾਂ ਪੰਜਾਬ ਲਈ ਇਹ ਵੱਡੀ ਰਾਹਤ ਹੈ