ਪੰਜਾਬ ਵਿੱਚ ਗੜੇਮਾਰੀ ਨਾਲ ਫ਼ਸਲਾਂ ਪ੍ਰਭਾਵਿਤ, ਬਠਿੰਡਾ 'ਚ ਮਕਾਨ ਦੀ ਛੱਤ ਡਿੱਗਣ ਨਾਲ 3 ਦੀ ਮੌਤ

ਉੱਤਰ ਭਾਰਤ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ,ਪੂਰੇ ਉੱਤਰ ਭਾਰ ਹੋਈ ਗੜੇਮਰੀ   

ਪੰਜਾਬ ਵਿੱਚ ਗੜੇਮਾਰੀ ਨਾਲ ਫ਼ਸਲਾਂ ਪ੍ਰਭਾਵਿਤ, ਬਠਿੰਡਾ 'ਚ ਮਕਾਨ ਦੀ ਛੱਤ ਡਿੱਗਣ ਨਾਲ 3 ਦੀ ਮੌਤ
ਉੱਤਰ ਭਾਰਤ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ,ਪੂਰੇ ਉੱਤਰ ਭਾਰ ਹੋਈ ਗੜੇਮਰੀ

ਬਠਿੰਡਾ : ਮੌਸਮ ਨੇ ਅਚਾਨਕ ਕਰਵੱਟ ਲਈ ਹੈ, ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਮੀਂਹ ਨਾਲ ਮੌਸਮ ਠੰਡਾ ਹੋ ਗਿਆ ਹੈ, ਪੰਜਾਬ ਦੀਆਂ ਕਈ ਥਾਵਾਂ ਦੇ  ਗੜੇਮਾਰੀ ਵੀ ਹੋਈ, ਸਿਰਫ਼ ਪੰਜਾਬ ਵਿੱਚ ਨਹੀਂ ਦਿੱਲੀ ਵਿੱਚ ਵੀ ਗੜ੍ਹੇਮਾਰੀ ਹੋਈ ਹੈ,ਮੌਸਮ ਵਿਭਾਗ ਨੇ ਕੁੱਝ ਦਿਨ ਪਹਿਲਾਂ ਹੀ ਸਨਿੱਚਰਵਾਰ ਨੂੰ ਮੀਂਹ ਅਤੇ ਗੜੇਮਾਰੀ ਦੀ ਭਵਿੱਖਵਾੜੀ ਕੀਤੀ ਸੀ, ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਵਿੱਚ  ਹਲਕੀ ਬਾਰਿਸ਼ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਦੀ ਭਵਿੱਖਵਾੜੀ ਕੀਤੀ ਹੈ,  ਪਰ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਅਤੇ ਕੱਚੇ ਮਕਾਨ ਵਿੱਚ ਰਹਿਣ ਵਾਲੇ ਗ਼ਰੀਬਾਂ ਦੀਆਂ ਮੁਸ਼ਕਲਾਂ ਜ਼ਰੂਰ ਵਧਾ ਦਿੱਤਿਆਂ ਨੇ

ਬਠਿੰਡਾ ਵਿੱਚ ਕਿਸਾਨ ਪਰੇਸ਼ਾਨ

ਬਠਿੰਡਾ ਵਿੱਚ ਗੜੇਮਾਰੀ ਦੀ ਵਜ੍ਹਾਂ ਕਰਕੇ ਕਿਸਾਨਾਂ ਦੀ ਪਰੇਸ਼ਾਨ ਵਧ ਗਈ ਹੈ, ਕਿਸਾਨਾਂ ਦੀ ਖੜੀ ਕਣਕ ਦੀ ਫ਼ਸਲ ਡਿਗ ਗਈ ਹੈ, ਕਿਸਾਨਾਂ ਨੂੰ ਆਪਣੀ ਫਸਲ ਦੇ ਖ਼ਰਾਬ ਹੋਣ ਦਾ ਡਰ ਵੀ ਪਰੇਸ਼ਾਨ ਕਰ ਰਿਹਾ ਹੈ,ਕਿਸਾਨਾਂ ਨੇ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ, ਮੀਂਹ ਦਾ ਅਸਰ ਦਾਲਾਂ ਦੀ ਫ਼ਸਲ 'ਤੇ ਵੀ ਪਿਆ ਹੈ,ਮੀਂਹ ਨਾਲ ਕਣਕ ਦੀਆਂ ਬੋਰੀਆਂ ਵਿੱਚ ਨਮੀ ਦੀ ਮਾਤਰਾ ਵੀ ਵਧ ਗਈ ਹੈ, ਉਧਰ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਹੈ ਕੀ ਪੰਜਾਬ ਸਰਕਾਰ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਜ਼ਰੂਰ ਦੇਵੇਗੀ ਜਿਨ੍ਹਾਂ ਦੀ ਫ਼ਸਲ ਗੜੇਮਾਰੀ ਨਾਲ ਖ਼ਰਾਬ ਹੋਈ ਹੈ

ਮੌੜ ਮੰਡੀ ਵਿੱਚ ਛੱਤ ਡਿੱਗੀ 

ਬਠਿੰਡਾ ਦੀ ਮੌੜ ਮੰਡੀ ਵਿੱਚ ਮੀਂਹ ਦੀ ਵਜ੍ਹਾਂ ਕਰਕੇ ਕੱਚੇ ਮਕਾਨ ਦੀ ਛੱਤ ਡਿੱਗ ਗਈ ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ,ਜਿਸ ਵੇਲੇ ਛੱਤ ਡਿੱਗੀ ਘਰ ਵਿੱਚ  ਤਿੰਨ ਲੋਕ ਸਨ, ਪ੍ਰਸ਼ਾਸਨ ਛੱਤ ਦੇ ਡਿੱਗਣ ਦੀ ਜਾਂਚ ਕਰ ਰਿਹਾ ਹੈ,ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ