ਕਿਸਾਨ ਅੰਦੋਲਨ ਨੂੰ ਲੈਕੇ ਪਹਿਲੀ ਵਾਰ ਰਿਲਾਇੰਸ ਨੇ ਤੋੜੀ ਚੁੱਪੀ,ਕਾਨਟਰੈਕਟ ਫਾਰਮਿੰਗ ਨੂੰ ਲੈਕੇ ਕਹੀਆਂ 4 ਅਹਿਮ ਵੱਡੀਆਂ ਗੱਲਾਂ
Advertisement

ਕਿਸਾਨ ਅੰਦੋਲਨ ਨੂੰ ਲੈਕੇ ਪਹਿਲੀ ਵਾਰ ਰਿਲਾਇੰਸ ਨੇ ਤੋੜੀ ਚੁੱਪੀ,ਕਾਨਟਰੈਕਟ ਫਾਰਮਿੰਗ ਨੂੰ ਲੈਕੇ ਕਹੀਆਂ 4 ਅਹਿਮ ਵੱਡੀਆਂ ਗੱਲਾਂ

ਰਿਲਾਇੰਸ ਨੇ ਟਾਵਰ ਤੋੜਨ ਨੂੰ ਲੈਕੇ ਹਾਈਕੋਰਟ ਵਿੱਚ ਪਾਈ ਪਟੀਸ਼ਨ 

ਰਿਲਾਇੰਸ ਨੇ ਟਾਵਰ ਤੋੜਨ ਨੂੰ ਲੈਕੇ ਹਾਈਕੋਰਟ ਵਿੱਚ ਪਾਈ ਪਟੀਸ਼ਨ

ਚੰਡੀਗੜ੍ਹ : ਖੇਤੀ ਕਾਨੂੰਨ ਦੇ ਖਿਲਾਫ਼ ਜਿੱਥੇ ਇੱਕ ਪਾਸੇ ਸਰਕਾਰ ਤੋਂ ਨਰਾਜ਼ ਨੇ ਉਧਰ ਦੂਜੇ ਪਾਸੇ ਰਿਲਾਇੰਸ ਨੂੰ ਲੈਕੇ ਵੀ ਨਰਾਜ਼ਗੀ ਉਨ੍ਹਾਂ ਦੀ ਖੁੱਲ ਕੇ ਵੇਖੀ ਜਾ ਰਹੀ ਹੈ, ਖੇਤੀ ਕਾਨੂੰਨ ਦੇ ਜ਼ਰੀਏ ਕਿਸਾਨ ਰਿਲਾਇੰਸ 'ਤੇ ਕਾਨਟਰੈਕਟ ਫਾਰਮਿੰਗ ਦੇ ਜ਼ਰੀਏ ਜ਼ਮੀਨ ਹੜਪਨ ਦਾ ਇਲਜ਼ਾਮ ਲੱਗਾ ਰਹੇ ਨੇ ਜਿਸ ਤੋਂ ਬਾਅਦ ਪਹਿਲੀ ਵਾਰ ਅਡਾਨੀ ਤੋਂ ਬਾਅਦ ਹੁਣ ਰਿਲਾਇੰਸ ਨੇ ਵੀ ਇਸ 'ਤੇ ਸਫ਼ਾਈ ਦਿੱਤੀ ਹੈ

ਰਿਲਾਇੰਸ ਨੇ ਕਾਨਟਰੈਕਟ ਫਾਰਮਿੰਗ ਨੂੰ ਲੈਕੇ ਕਹੀਆਂ 4 ਵੱਡੀਆਂ ਗੱਲਾਂ 

- ਰਿਲਾਇੰਸ ਇੰਡਸਟਰੀ ਲਿਮਟਿਡ,ਰਿਲਾਇੰਸ ਰਿਟੇਲ ਲਿਮਟਿਡ,ਰਿਲਾਇੰਸ ਜੀਓ ਇੰਫੋਕਾਮ ਲਿਮਿਟਿਡ ਅਤੇ ਰਿਲਾਇੰਸ ਨਾਲ ਜੁੜੀ ਕੋਈ ਵੀ ਕੰਪਨੀ ਨਾ ਤਾਂ ਕਾਰਪੋਰੇਟ ਜਾਂ ਕਾਨਟਰੈਕਟ ਫਾਰਮਿੰਗ ਕਰਦੀ ਹੈ ਨਾ ਹੀ ਕਰਵਾਉਂਦੀ ਹੈ ਅਤੇ ਉਹ ਭਵਿੱਖ ਵਿੱਚ ਵੀ ਇਸ ਬਿਜ਼ਨੈੱਸ ਵਿੱਚ ਉਤਰਨ ਦੀ ਕੰਪਨੀ ਦੀ ਕੋਈ ਯੋਜਨਾ ਨਹੀਂ ਹੈ

- ਕਾਰਪੋਰੇਟ ਜਾਂ ਕਾਨਟਰੈਕਟ ਖੇਤੀ ਦੇ ਲਈ ਰਿਲਾਇੰਸ ਜਾਂ ਫਿਰ ਰਿਲਾਇੰਸ ਦੀ ਸਹਾਇਕ ਕੰਪਨੀਆਂ ਨੇ ਕਿਸੇ ਵੀ ਕੰਪਨੀ ਤੋਂ ਸਿੱਧੇ ਅਤੇ ਅਸਿੱਧੇ ਤੌਰ 'ਤੇ ਖੇਤੀ ਦੀ ਕੋਈ ਜ਼ਮੀਨ ਪੰਜਾਬ ਦੇ ਨਾਲ ਦੇਸ਼ ਦੇ ਕਿਸੇ ਵੀ ਦੂਜੇ ਹਿੱਸੇ ਵਿੱਚ ਨਹੀਂ ਖਰੀਦੀ ਹੈ ਨਾ ਹੀ ਭਵਿੱਖ ਵਿੱਚ ਅਜਿਹਾ ਕਰਨ ਦੀ ਕੋਈ ਯੋਜਨਾ ਹੈ

- ਭਾਰਤ ਵਿੱਚ ਰਿਟੇਲ ਕਾਰੋਬਾਰ ਵਿੱਚ ਰਿਲਾਇੰਸ ਅੱਗੇ ਵਧਣ ਵਾਲੀ ਕੰਪਨੀ ਹੈ, ਇਹ ਦੇਸ਼ ਦੀ ਦੂਜੀ ਕੰਪਨੀਆਂ ਤੋਂ ਖਾਣ-ਪੀਣ,ਅਨਾਜ,ਫਲ,ਸਬਜ਼ੀਆਂ,ਦਵਾਇਆ,ਇਲੈੱਕਟ੍ਰਾਨਿਕ ਸਮਾਨ ਨੂੰ ਵੇਚ ਦੀ ਹੈ,ਉਹ ਕਿਸਾਨਾਂ ਤੋਂ ਸਿੱਧੇ ਨਹੀਂ ਖਰੀਦ ਦੇ ਨੇ,ਕਿਸਾਨ ਦੇ ਨਾਲ ਕੰਪਨੀ ਨੇ ਕਦੇ ਵੀ ਕਾਨਟਰੈਕਟ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਕਰਨਗੇ 

- 130 ਕਰੋੜ ਭਾਰਤੀਆਂ ਦਾ ਪੇਟ ਭਰਨ ਵਾਲੇ ਕਿਸਾਨ ਅੰਨਦਾਤਾ ਹੈ,ਉਨ੍ਹਾਂ ਦਾ ਸਨਮਾਨ ਕਰਦੇ ਹਾਂ,ਰਿਲਾਇੰਸ ਅਤੇ ਉਨ੍ਹਾਂ ਦੇ ਭਾਈਵਾਲ ਕਿਸਾਨਾਂ ਨੂੰ ਤਾਕਤਵਰ ਬਣਾਉਣ ਵਿੱਚ ਵਿਸ਼ਵਾਸ਼ ਰੱਖ ਦੇ ਨੇ,ਇਸ ਲਈ ਕੰਪਨੀ ਅਤੇ ਉਨ੍ਹਾਂ ਦੇ ਸਹਿਯੋਗੀ ਕਿਸਾਨਾਂ ਨੂੰ ਫਸਲ ਦਾ ਪੂਰਾ ਮੁੱਲ ਮਿਲੇ ਇਸ ਦਾ ਸਮਰਥਨ ਕਰਦੇ ਨੇ

ਰਿਲਾਇੰਸ ਨੇ ਦੂਜੀ ਕੰਪਨੀਆਂ 'ਤੇ ਲਗਾਏ ਇਲਜ਼ਾਮ

ਰਿਲਾਇੰਸ ਨੇ ਮੋਬਾਈਲ ਟਾਵਰ ਵਿੱਚ ਹੋਈ ਤੋੜਭਨ ਦੇ ਲਈ ਦੂਜੀ ਕੰਪਨੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ,ਕੰਪਨੀ ਵੱਲੋਂ ਸੂਚਨਾ ਪ੍ਰਸਾਰਨ ਵਿਭਾਗ ਵਿੱਚ ਇਸ ਦੀ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ,ਹਾਲਾਂਕਿ ਰਿਲਾਇੰਸ ਵੱਲੋਂ ਕੰਪਨੀਆਂ ਦਾ ਨਾਂ ਨਹੀਂ ਲਿਆ ਗਿਆ ਹੈ 

ਰਿਲਾਇੰਸ ਨੇ ਹਾਈਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ

ਕੰਪਨੀ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੀ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਹਾਲ ਵਿੱਚ ਟਾਵਰ ਤੋੜਨ ਦੀ ਘਟਨਾਵਾਂ ਵਿੱਚ ਕਮੀ ਆਈ ਹੈ, ਹਾਲਾਂਕਿ ਕੰਪਨੀ ਨੇ ਹਾਈਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਟਾਵਰ ਤੋੜਨ ਵਾਲਿਆਂ ਖਿਲਾਫ਼ ਕਾਰਵਾਹੀ ਦੀ ਮੰਗ ਕੀਤੀ ਹੈ ਤਾਕੀ ਰਿਲਾਇੰਸ ਪੰਜਾਬ ਅਤੇ ਹਰਿਆਣਾ ਵਿੱਚ ਮੁੜ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ  

 

 

Trending news