ਇਸ ਵਜ੍ਹਾਂ ਨਾਲ ਸੰਯੁਕਤ ਮੋਰਚੇ ਨੇ 24 ਘੰਟੇ ਅੰਦਰ ਬਦਲਿਆ ਗੁਰਨਾਮ ਸਿੰਘ ਚਡੂਨੀ ਖਿਲਾਫ਼ ਸਖ਼ਤ ਸਟੈਂਡ,ਹੁਣ ਲਿਆ ਇਹ ਫ਼ੈਸਲਾ
Advertisement

ਇਸ ਵਜ੍ਹਾਂ ਨਾਲ ਸੰਯੁਕਤ ਮੋਰਚੇ ਨੇ 24 ਘੰਟੇ ਅੰਦਰ ਬਦਲਿਆ ਗੁਰਨਾਮ ਸਿੰਘ ਚਡੂਨੀ ਖਿਲਾਫ਼ ਸਖ਼ਤ ਸਟੈਂਡ,ਹੁਣ ਲਿਆ ਇਹ ਫ਼ੈਸਲਾ

ਗੁਰਦਾਮ ਸਿੰਘ ਚਡੂਨੀ 19 ਜਨਵਰੀ ਦੀ ਮੀਟਿੰਗ ਵਿੱਚ ਕਿਸਾਨ ਆਗੂਆਂ ਨਾਲ ਸ਼ਾਮਲ ਹੋਣਗੇ

ਗੁਰਦਾਮ ਸਿੰਘ ਚਡੂਨੀ 19 ਜਨਵਰੀ ਦੀ ਮੀਟਿੰਗ ਵਿੱਚ ਕਿਸਾਨ ਆਗੂਆਂ ਨਾਲ ਸ਼ਾਮਲ ਹੋਣਗੇ

ਦਿੱਲੀ : ਹਰਿਆਣਾ ਦੇ ਵੱਡੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੀ ਸਿਆਸੀ ਪਾਰਟੀ ਨਾਲ ਮੀਟਿੰਗ ਤੋਂ ਬਾਅਦ ਸੰਯੁਕਤ ਮੋਰਚੇ ਨੇ ਉਨ੍ਹਾਂ ਨੂੰ ਯੂਨੀਅਨ ਦੀ ਮੀਟਿੰਗ ਤੋਂ ਬਾਹਰ ਕੱਢ ਦਿੱਤਾ ਸੀ, ਪਰ ਹੁਣ ਮੁੜ ਤੋਂ ਸੰਯੁਕਤ ਮੋਰਚੇ ਨੇ 24 ਘੰਟੇ ਦੇ ਅੰਦਰ ਹੀ  ਆਪਣਾ ਫ਼ੈਸਲਾ ਬਦਲਿਆ ਹੈ 

ਸੰਯੁਕਤ ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਗੁਰਨਾਮ ਸਿੰਘ ਚਡੂਨੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸਾਨ ਅੰਦੋਲਨ ਖ਼ਤਮ ਹੋਣ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨਾਲ ਗੱਲ ਨਹੀਂ ਕਰਨਗੇ ਜਿਸ ਤੋਂ ਬਾਅਦ ਹੁਣ ਇਹ ਵਿਵਾਦ ਖ਼ਤਮ ਹੋ ਗਿਆ ਅਤੇ ਹੁਣ ਉਹ 19 ਜਨਵਰੀ ਦੀ ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨ 'ਤੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਨੇ,ਇਹ ਫ਼ੈਸਲਾ ਸੰਯੁਕਤ ਮੋਰਚੇ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ 

 ਚਡੂਨੀ ਖਿਲਾਫ਼ ਇਹ ਹੋਈ ਸੀ ਕਾਰਵਾਹੀ

ਸਿਆਸੀ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਚਡੂਨੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੁੱਖ 7 ਮੈਂਬਰੀ ਕਮੇਟੀ ਤੋਂ  ਸਸਪੈਂਡ ਕਰ ਦਿੱਤਾ ਗਿਆ ਗਿਆ ਸੀ,ਚਡੂਨੀ ਦੇ ਉੱਤੇ ਰਾਜਨੀਤਿਕ ਪਾਰਟੀਆਂ ਦੇ ਨਾਲ ਮੁਲਾਕਾਤ ਅਤੇ ਆਪਣੇ ਆਪ ਦੇ ਵੱਲੋਂ ਅੰਦੋਲਨ ਸਬੰਧਿਤ ਪ੍ਰੋਗਰਾਮ ਆਯੋਜਿਤ ਕਰਨ ਦੇ ਇਲਜ਼ਾਮ ਲੱਗੇ ਸਨ, ਬੀਤੇ ਦਿਨੀਂ ਗੁਰਨਾਮ ਸਿੰਘ ਚੜੂਨੀ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ  ਨਾਲ ਮੁਲਾਕਾਤ ਕੀਤੀ ਸੀ ਜਿਸ ਨੂੰ ਪੰਜਾਬ ਦੇ ਵਿੱਚ ਨਵੇਂ ਸਿਆਸੀ ਧੜੇ ਵਜੋਂ ਵੇਖਿਆ ਜਾ ਰਿਹਾ ਸੀ. ਗੁਰਨਾਮ ਸਿੰਘ ਚੜੂਨੀ ਦੇ ਉੱਤੇ ਕਾਂਗ੍ਰੇਸੀ ਆਗੂ ਤੋਂ 10 ਕਰੋੜ ਰੁਪਏ ਲੈਣ ਦੇ ਵੀ ਇਲਜ਼ਾਮ ਲੱਗੇ ਹਨ

ਹਰਿਆਣਾ ਦੇ ਮੁੱਖ ਮੰਤਰੀ ਨੇ ਲਗਾਏ ਸਨ ਇਲਜ਼ਾਮ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਚਡੂਨੀ ਨੂੰ ਘੇਰ ਦੇ ਹੋਏ ਕਿਹਾ ਸੀ ਕਿ  ਉਨ੍ਹਾਂ ਦੀਆਂ ਹਰਕਤਾਂ ਹੁਣ ਸਭ ਦੇ ਸਾਹਮਣੇ ਆ ਰਹੀਆਂ ਹਨ। ਚਡੂਨੀ ਐਕਸਪੋਜ਼ ਹੋ ਰਹੇ ਨੇ। ਇਨ੍ਹਾਂ ਨੂੰ ਸਮਾਜ ਹੀ ਸਬਕ ਸਿਖਾਏਗਾ। ਉਨ੍ਹਾਂ ਕਿਹਾ ਕਿ ਗੁਰਨਾਮ ਸਿੰਘ ਚਡੂਨੀ ਦੇ ਪਹਿਲਾਂ ਵੀ ਅਜਿਹੇ ਵੀਡੀਓ ਸਾਹਮਣੇ ਆ ਚੁੱਕੇ ਹਨ, ਜਿਸ ਦੇ ਵਿੱਚੋਂ ਉਹ ਸਮਾਜ ਦਾ ਮਾਹੌਲ ਖ਼ਰਾਬ ਕਰਦੇ ਵਿਖਾਈ ਦੇ ਰਹੇ ਨੇ।ਚਡੂਨੀ ਉੱਤੇ ਇਲਜ਼ਾਮ ਲਗਾਉਂਦੇ ਹੋਏ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਚਡੂਨੀ ਕਿਸਾਨਾਂ ਦੇ ਨਾਮ ਉੱਤੇ ਸਿਆਸੀ ਰੋਟੀਆਂ ਸੇਕ ਰਹੇ ਨੇ

 

 

Trending news