ਪਰਾਲੀ ਨੂੰ ਸਾੜਨਾ ਸਾਡਾ ਸ਼ੌਂਕ ਨਹੀਂ ਮਜਬੂਰੀ ਹੈ, ਸਰਕਾਰ ਖੁਦ ਕਰੇ ਸੰਭਾਲ: ਕਿਸਾਨ
Advertisement

ਪਰਾਲੀ ਨੂੰ ਸਾੜਨਾ ਸਾਡਾ ਸ਼ੌਂਕ ਨਹੀਂ ਮਜਬੂਰੀ ਹੈ, ਸਰਕਾਰ ਖੁਦ ਕਰੇ ਸੰਭਾਲ: ਕਿਸਾਨ

ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾ ਰਹੀ ਹੈ। 

 

ਫਾਈਲ ਫੋਟੋ

ਦਵਿੰਦਰ ਸ਼ਰਮਾ/ ਬਰਨਾਲਾ: ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਨ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ  ਹਨ।  ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾ ਰਹੀ ਹੈ। 

ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਸਾੜਨਾ ਸਾਡਾ ਸ਼ੌਂਕ ਨਹੀਂ ਬਲਕਿ ਸਾਡੀ ਮਜਬੂਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਪਰਾਲੀ ਦੀ ਖੁਦ ਸੰਭਾਲ ਕਰੇ। ਕਿਸਾਨਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਿਛਲੇ ਸਾਲ ਸਰਕਾਰ ਨੇ ਪਰਾਲੀ ਨਾ ਸਾੜਨ 'ਤੇ ਬੋਨਸ ਦੇਣ ਦੀ ਗੱਲ ਆਖੀ ਸੀ, ਪਰ ਕਿਸੇ ਨੂੰ ਵੀ ਬੋਨਸ ਨਹੀਂ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਨੇ ਪਰਾਲੀ ਨਾ ਸਾੜਨ ਤੇ ਬੋਨਸ ਦੇਣ ਦੀ ਗੱਲ ਨੂੰ ਕਿਸਾਨਾਂ ਨੇ ਧੋਖਾ ਦੱਸਿਆ।

ਇਸ ਤੋਂ ਇਲਾਵਾ ਕਿਸਾਨਾਂ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਅਧਿਕਾਰੀ ਕਾਰਵਾਈ ਕਰਨ ਲਈ ਖੇਤਾਂ ‘ਚ ਆਉਂਦੈ ਤਾਂ ਉਹਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 

Watch Live Tv-

Trending news