ਗੰਨੇ 'ਤੇ ਸਿਰਫ਼ 10 ਰੁਪਏ ਵਧਾ ਕੇ ਕੇਂਦਰ ਕਿਵੇਂ ਫ਼ਸਲੀ ਵਿਭਿੰਨਤਾ ਲਿਆਂਵੇਗਾ,ਕੀ ਇਸ ਤਰ੍ਹਾਂ ਬਚੇਗਾ ਕਿਸਾਨ ?-ਰੰਧਾਵਾ

ਗੰਨੇ 'ਤੇ ਸਿਰਫ਼ 10 ਰੁਪਏ ਵਧਾ ਕੇ ਕੇਂਦਰ ਕਿਵੇਂ ਫ਼ਸਲੀ ਵਿਭਿੰਨਤਾ ਲਿਆਂਵੇਗਾ,ਕੀ ਇਸ ਤਰ੍ਹਾਂ ਬਚੇਗਾ ਕਿਸਾਨ ?-ਰੰਧਾਵਾ  

ਗੰਨੇ 'ਤੇ ਸਿਰਫ਼ 10 ਰੁਪਏ ਵਧਾ ਕੇ ਕੇਂਦਰ ਕਿਵੇਂ ਫ਼ਸਲੀ ਵਿਭਿੰਨਤਾ ਲਿਆਂਵੇਗਾ,ਕੀ ਇਸ ਤਰ੍ਹਾਂ ਬਚੇਗਾ ਕਿਸਾਨ ?-ਰੰਧਾਵਾ
ਗੰਨੇ 'ਤੇ ਸਿਰਫ਼ 10 ਰੁਪਏ ਵਧਾ ਕੇ ਕੇਂਦਰ ਕਿਵੇਂ ਫ਼ਸਲੀ ਵਿਭਿੰਨਤਾ ਲਿਆਂਵੇਗਾ,ਕੀ ਇਸ ਤਰ੍ਹਾਂ ਬਚੇਗਾ ਕਿਸਾਨ ?-ਰੰਧਾਵਾ

ਚੰਡੀਗੜ :  ਕੇਂਦਰ ਸਰਕਾਰ ਵੱਲੋਂ ਗੰਨੇ ਦੀ ਕੀਮਤ ਸਿਰਫ਼ 10 ਰੁਪਏ ਫ਼ੀ ਕਵਿੰਟਲ ਵਧਾਉਣ 'ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਨੇ ਕਰੜਾ ਵਿਰੋਧ ਜਤਾਇਆ ਹੈ, ਉਨ੍ਹਾਂ ਕਿਹਾ  ਕਿਸਾਨ ਵਿਰੋਧੀ ਫੈਸਲਿਆਂ ਦੀ ਲੜੀ ਵਿੱਚ ਕੀਤੇ ਇਕ ਹੋਰ ਫੈਸਲੇ ਤਹਿਤ ਗੰਨੇ ਦੀ ਕੀਮਤ ਵਿੱਚ ਕੀਤੇ ਨਿਗੁਣੇ ਵਾਧੇ ਨੂੰ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਢੋਂ ਰੱਦ ਕਰ ਦਿੱਤਾ

ਰੰਧਾਵਾ ਨੇ ਮੰਗ ਕੀਤੀ ਕਿ ਕੋਵਿਡ ਮਹਾਂਮਾਰੀ ਦੇ ਸੰਕਟ ਵਿੱਚ ਵੱਧ ਲਾਗਤਾਂ ਦਾ ਸਾਹਮਣਾ ਕਰ ਰਹੇ ਗੰਨਾ ਕਾਸ਼ਤਕਾਰਾਂ ਨੂੰ ਬਚਾਉਣ ਅਤੇ ਗੰਨਾ ਖੇਤਰ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਐਲਾਨੀ ਕੀਮਤ ਤੋਂ ਇਲਾਵਾ 70 ਰੁਪਏ ਪ੍ਰਤੀ ਕੁਇੰਟਲ ਵਾਧੂ ਬੋਨਸ ਦਾ ਐਲਾਨ ਕਰੇ ਜੋ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 10 ਫੀਸਦੀ ਰਿਕਵਰੀ ਰੇਟ 'ਤੇ ਗੰਨੇ ਦੀ ਕੀਮਤ ਵਿੱਚ ਮਹਿਜ਼ 10 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਦਿਆਂ 275 ਰੁਪਏ ਪ੍ਰਤੀ ਕੁਇੰਟਲ ਤੋਂ 285 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ

 ਕੇਂਦਰ ਸਰਕਾਰ ਵੱਲੋਂ 9.5 ਫੀਸਦੀ ਰਿਕਵਰੀ 'ਤੇ ਰੱਖੇ ਗਏ 270.75 ਰੁਪਏ ਪ੍ਰਤੀ ਕੁਇੰਟਲ ਕੀਮਤ ਨਾਲ ਵੀ ਪੰਜਾਬ ਜਿਹੇ ਘੱਟ ਰਿਕਵਰੀ ਵਾਲੇ ਸੂਬਿਆਂ ਨਾਲ ਧੱਕਾ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਪਹਿਲਾਂ ਹੀ ਗੰਨਾ ਕਿਸਾਨਾਂ ਦੀ ਬਿਹਤਰੀ ਨੂੰ ਦੇਖਦਿਆਂ ਇਸ ਕੀਮਤ ਵਿੱਚ 35 ਰੁਪਏ ਵਾਧਾ ਕਰਕੇ 310 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੋਇਆ ਹੈ

ਗੰਨੇ ਦੀ ਕੀਮਤ ਵਿੱਚ ਕੀਤੇ ਮਾਮੂਲੀ ਵਾਧੂ ਨੂੰ ਗੰਨਾ ਕਾਸ਼ਤਕਾਰਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਇਸ ਫੈਸਲੇ ਨੇ ਫਸਲੀ ਵਿਭਿੰਨਤਾ ਦੀ ਮੁਹਿੰਮ ਨੂੰ ਵੀ ਵੱਡਾ ਧੱਕਾ ਪਹੁੰਚਾਇਆ ਹੈ, ਖਾਸ ਕਰਕੇ 10 ਫੀਸਦੀ ਰਿਕਵਰੀ ਰੇਟ ਤੋਂ ਘੱਟ ਵਾਲੇ ਪੰਜਾਬ ਸੂਬੇ ਲਈ ਇਹ ਮਾਰੂ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਕੱਢਣ ਲਈ ਗੰਨੇ ਦੀ ਖੇਤੀ ਨੂੰ ਬਦਲ ਦੇ ਰੂਪ ਵਿੱਚ ਪੇਸ਼ ਕਰਨ ਲਈ ਅਣਥੱਕ ਯਤਨ ਕਰ ਰਹੀ ਹੈ ਜਿਸ ਦੇ ਤਹਿਤ ਕਲਾਨੌਰ ਵਿਖੇ ਅਤਿ ਆਧੁਨਿਕ ਗੰਨਾ ਖੋਜ ਕੇਂਦਰ ਅਤੇ ਖੰਡ ਮਿੱਲਾਂ ਨੂੰ ਦਾ ਨਵੀਨੀਕਰਨ ਵੀ ਕਰ ਰਹੀ ਹੈ ਪਰ ਕੇਂਦਰ ਸਰਕਾਰ ਨੇ 'ਊਠ ਦੇ ਮੂੰਹ ਵਿੱਚ ਜ਼ੀਰੇ' ਸਮਾਨ ਕੀਤੇ ਮਾਮੂਲੀ ਵਾਧੇ ਨੇ ਕਿਸਾਨਾਂ ਨੂੰ ਗੰਨੇ ਦੀ ਖੇਤੀ ਤੋਂ ਟਾਲਾ ਵੱਟਣ ਲਈ ਪ੍ਰੇਰਿਤ ਕੀਤਾ ਹੈ

ਰੰਧਾਵਾ ਨੇ ਕਿਹਾ ਕਿ ਵਿਸ਼ਵ ਵਿਆਪੀ ਫੈਲੀ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਨੇ ਕੇਂਦਰੀ ਅੰਨ ਭੰਡਾਰ ਵਿੱਚ ਭਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਤਾਂ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਮਾਰੂ ਆਰਡੀਨੈਂਸਾਂ ਦੇ ਸਦਮੇ ਵਿੱਚੋਂ ਨਹੀਂ ਉਭਰੇ ਹੁਣ ਗੰਨੇ ਦੀ ਕੀਮਤ ਵਿੱਚ ਨਿਗੁਣਾ ਵਾਧਾ ਕਰ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਜ਼ਖਮਾਂ ਉਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਖੰਡ ਜ਼ਰੂਰੀ ਵਸਤਾਂ ਦਾ ਹਿੱਸਾ ਹੈ ਜਿਸ ਲਈ ਗੰਨੇ ਦੀ ਫਸਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਦੌਰਾਨ ਜ਼ਰੂਰੀ ਵਸਤਾਂ ਦੀ ਅਹਿਮੀਅਤ ਦਾ ਸਭ ਨੂੰ ਪਤਾ ਲੱਗਿਆ ਪਰ ਕੇਂਦਰ ਸਰਕਾਰ ਨੇ ਇਨ੍ਹਾ ਸਾਰੇ ਪੱਖਾਂ ਨੂੰ ਅੱਖੋਂ-ਪਰੋਖੇ ਕਰਦਿਆਂ ਗੰਨੇ ਦੀ ਕੀਮਤ ਵਿੱਚ ਮਾਮੂਲੀ ਵਾਧਾ ਕੀਤਾ ਹੈ ਜਿਸ ਨੂੰ ਪੰਜਾਬ ਸਰਕਾਰ ਮੁੱਢੋਂ ਰੱਦ ਕਰਦੀ ਹੈ