ਸੁਖਪਾਲ ਖਹਿਰਾ,ਪਰਮਿੰਦਰ ਢੀਂਡਸਾ ਸਮੇਤ 2 ਹੋਰ ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ, ਇਸ ਥਾਣੇ 'ਚ ਲੈਕੇ ਗਏ

ਦਿੱਲੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਪਹੁੰਚੇ ਸਨ ਖਹਿਰਾ ਤੇ ਢੀਂਡਸਾ

ਸੁਖਪਾਲ ਖਹਿਰਾ,ਪਰਮਿੰਦਰ ਢੀਂਡਸਾ ਸਮੇਤ 2 ਹੋਰ ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ, ਇਸ ਥਾਣੇ 'ਚ ਲੈਕੇ ਗਏ
ਦਿੱਲੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਪਹੁੰਚੇ ਸਨ ਖਹਿਰਾ ਤੇ ਢੀਂਡਸਾ

ਦਿੱਲੀ : ਦਿੱਲੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਪਹੁੰਚੇ ਪੰਜਾਬ ਦੇ 4 ਵਿਧਾਇਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ,ਇਹ ਵਿਧਾਇਕ 50 ਹਿਮਾਇਤਾਂ ਨਾਲ ਕਿਸਾਨਾਂ ਦੇ ਹੱਕ ਵਿੱਚ ਜੰਤਰ-ਮੰਤਰ ਪ੍ਰਦਰਸ਼ਨ ਕਰਨ ਪਹੁੰਚੇ ਸਨ,ਪਰ ਪੁਲਿਸ ਨੇ ਸੁਖਪਾਲ ਖਹਿਰਾ,ਪਰਮਿੰਦਰ ਸਿੰਘ ਢੀਂਡਸਾ,ਜਗਮਦੇਵ ਕਮਾਲੂ,ਪਰਮਿੰਦਰ ਸਿੰਘ ਖਾਲਸਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਲੈ ਗਏ 

ਸਵੇਰ ਵੇਲੇ 4 ਵਿਧਾਇਕਾਂ ਦੇ ਨਾਲ 50 ਤੋ ਵਧ ਹਿਮਾਇਤੀ ਬੰਗਲਾ ਸਾਹਿਬ ਦਾਖ਼ਲ ਹੋਏ ਜਿਵੇਂ ਹੀ ਮਾਰਚ ਕਰਕੇ ਉਹ ਜੰਤਰ-ਮੰਤਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੁਲਿਸ ਨੇ ਸਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਕਿਹਾ ਧਾਰਾ 144 ਲੱਗੀ ਹੋਈ ਹੈ ਇਸ ਲਈ ਲੋਕ ਇਕੱਠੇ ਨਹੀਂ ਹੋ ਸਕਦੇ ਨੇ 

ਕਿਸਾਨ ਪ੍ਰਦਰਸ਼ਨ ਦਾ LIVE UPDATE