ਗਰਮੀ ਦਾ 50 ਸਾਲ ਦਾ ਰਿਕਾਰਡ ਟੁੱਟਿਆ, ਆਉਂਦੇ ਦਿਨਾਂ ਪੰਜਾਬ 'ਚ ਵੱਟ ਕੱਢੇਗੀ ਗਰਮੀ, ਜਾਣੋ ਮੌਸਮ ਦਾ ਪੂਰਾ ਹਾਲ
Advertisement

ਗਰਮੀ ਦਾ 50 ਸਾਲ ਦਾ ਰਿਕਾਰਡ ਟੁੱਟਿਆ, ਆਉਂਦੇ ਦਿਨਾਂ ਪੰਜਾਬ 'ਚ ਵੱਟ ਕੱਢੇਗੀ ਗਰਮੀ, ਜਾਣੋ ਮੌਸਮ ਦਾ ਪੂਰਾ ਹਾਲ

20 ਤੋਂ 23 ਮਾਰਚ ਨੂੰ ਪਏ ਮੀਂਹ ਨੇ ਮੌਸਮ ਚੰਗਾ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਪੂਰੇ ਉੱਤਰ ਭਾਰਤ ਵਿੱਚ ਲਗਾਤਾਰ ਗਰਮੀ  ਵਧ ਦੀ ਜਾ ਰਹੀ ਹੈ

ਉੱਤਰ ਭਾਰਤ ਵਿੱਚ ਲਗਾਤਾਰ ਗਰਮੀ  ਵਧ ਦੀ ਜਾ ਰਹੀ ਹੈ

ਭਾਰਤ ਸ਼ਰਮਾ/ਲੁਧਿਆਣਾ : 20 ਤੋਂ 23 ਮਾਰਚ ਨੂੰ ਪਏ ਮੀਂਹ ਨੇ ਮੌਸਮ ਚੰਗਾ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਪੂਰੇ ਉੱਤਰ ਭਾਰਤ ਵਿੱਚ ਲਗਾਤਾਰ ਗਰਮੀ  ਵਧ ਦੀ ਜਾ ਰਹੀ ਹੈ, ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ  ਦਿਨ ਦਾ ਪਾਰਾ 30 ਡਿਗਰੀ ਤੋਂ ਪਾਰ ਚਲਾ ਗਿਆ ਹੈ, 29 ਮਾਰਚ ਨੂੰ  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਿਕ ਰਾਤ ਦਾ ਤਾਪਮਾਨ 22.5 ਡਿਗਰੀ ਸੀ  ਜੋ ਕਿ  50 ਸਾਲਾਂ  ਵਿੱਚ ਕਦੇ ਵੀ ਇਨ੍ਹਾਂ ਮਾਰਚ ਦੇ ਮਹੀਨੇ ਵਿੱਚ ਨਹੀਂ ਰਿਹਾ ਹੈ 

ਅਪ੍ਰੈਲ ਮਹੀਨੇ ਵਿੱਚ ਹੋਰ ਵਧੇਗਾ ਤਾਪਮਾਨ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੂਰੇ ਉੱਤਰ ਭਾਰਤ ਵਿੱਚ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਮਹੀਨੇ ਦੇ ਵਿੱਚ ਵੀ ਗਰਮ ਹਵਾਵਾਂ ਚੱਲਣ ਦੀ ਉਮੀਦ ਹੈ ਅਤੇ ਇਸ ਨਾਲ ਪਾਰਾ ਹੋਰ ਵਧੇਗਾ, ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਲਗਾਤਾਰ ਗਰਮੀ ਵਧਣ ਕਰਕੇ ਪਿਛਲੇ 50 ਸਾਲ ਦਾ ਰਿਕਾਰਡ ਟੁੱਟਿਆ ਹੈ, ਜੇਕਰ ਬੀਤੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਪਾਰਾ ਵੱਧ ਤੋਂ ਵੱਧ 30 ਡਿਗਰੀ ਦੇ ਨੇੜੇ  ਰਿਹਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਜ਼ਿਆਦਾ ਮਹਿਸੂਸ ਹੋਣ ਲੱਗੀ ਹੈ, ਉਨ੍ਹਾਂ ਕਿਹਾ ਕਿ ਫ਼ਿਲਹਾਲ ਆਉਂਦੇ ਦਿਨਾਂ ਦੇ ਵਿੱਚ ਵੀ ਬਾਰਿਸ਼   ਦੀ ਕੋਈ ਉਮੀਦ ਨਹੀਂ ਹੈ ਇਸ ਕਰਕੇ ਲੋਕਾਂ ਨੂੰ ਗਰਮੀ ਦਾ ਫਿਲਹਾਲ ਸਾਹਮਣਾ ਕਰਨਾ ਪਵੇਗਾ

WATCH LIVE TV

Trending news