ਕਿਸਾਨ ਅੰਦੋਲਨ 'ਅਰਬਨ ਨਕਸਲਵਾਦ',ਪੰਜਾਬ ਬੀਜੇਪੀ ਦੇ ਇਸ ਆਗੂ ਦੇ ਬਿਆਨ 'ਤੇ ਭੜਕੇ ਜਾਖੜ,ਦੱਸਿਆ ਸ਼ਰਮਨਾਕ

ਸੁਨੀਲ ਜਾਖੜ ਦਾ ਇਲਜ਼ਾਮ ਬੀਜੇਪੀ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਕਿਸਾਨ ਅੰਦੋਲਨ ਨੂੰ ਅਰਬਨ ਨਕਸਲਵਾਦ ਨਾਲ ਜੋੜਿਆ 

ਕਿਸਾਨ ਅੰਦੋਲਨ 'ਅਰਬਨ ਨਕਸਲਵਾਦ',ਪੰਜਾਬ ਬੀਜੇਪੀ ਦੇ ਇਸ ਆਗੂ ਦੇ ਬਿਆਨ 'ਤੇ ਭੜਕੇ ਜਾਖੜ,ਦੱਸਿਆ ਸ਼ਰਮਨਾਕ
ਸੁਨੀਲ ਜਾਖੜ ਦਾ ਇਲਜ਼ਾਮ ਬੀਜੇਪੀ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਕਿਸਾਨ ਅੰਦੋਲਨ ਨੂੰ ਅਰਬਨ ਨਕਸਲਵਾਦ ਨਾਲ ਜੋੜਿਆ

ਚੰਡੀਗੜ੍ਹ : ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਲੈਕੇ ਬੀਜੇਪੀ ਦੇ ਸੀਨੀਅਰ ਆਗੂਆਂ ਦੇ ਆ ਰਹੇ ਬਿਆਨਾਂ ਨੂੰ ਲੈਕੇ ਲਗਾਤਾਰ ਕਾਂਗਰਸ ਸਵਾਲ ਖੜੇ ਹੋ ਰਹੇ ਨੇ,ਹੁਣ ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਤਰੁਣ ਚੁੱਘ ਵੱਲੋਂ ਕਿਸਾਨ ਅੰਦੋਲਨ ਨੂੰ ਲੈਕੇ ਦਿੱਤੇ ਬਿਆਨ 'ਤੇ ਕਾਂਗਰਸ ਨੇ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਮੁੱਦੇ ਤੇ ਬੀਜੇਪੀ ਨੂੰ ਘੇਰਿਆ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਹੈ ਤਰੁਣ ਚੁੱਘ ਨੇ ਕਿਸਾਨਾਂ ਦੇ ਅੰਦੋਲਨ ਦੀ ਤੁਲਨਾ ਅਰਬਨ ਨਕਸਲ  ਕੀਤੀ ਹੈ ਜੋ ਕੀ ਸ਼ਰਮਨਾਕ ਹੈ 

 

ਟਵੀਟ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਲਿਖਿਆ 'ਸ਼ੁਰੂਆਤ ਹੋਈ ਸੀ ਹਰਦੀਪ ਪੁਰੀ ਤੋਂ ਜਿੰਨਾਂ ਨੇ ਕਿਸਾਨ ਅੰਦੋਲਨ ਨੂੰ ਗੁੰਡਾਗਰਦੀ ਦਾ ਨਾਂ ਦਿੱਤਾ ਸੀ,ਉਸ ਤੋਂ ਬਾਅਦ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵਿਚੋਲਿਆ ਦੱਸਿਆ ਹੁਣ ਪੰਜਾਬ ਬੀਜੇਪੀ ਦੇ ਆਗੂ ਤਰੁਣ ਚੁੱਘ ਨੇ ਕਿਸਾਨਾਂ ਨੂੰ ਅਰਬਨ ਨਕਸਲ ਨਾਲ ਜੋੜਿਆ,ਇਹ ਬਹੁਤ ਹੀ ਸ਼ਰਮਨਾਕ ਹੈ'
 
ਪਿਛਲੇ ਹਫ਼ਤੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਜੇ.ਪੀ ਨੱਢਾ ਨੇ ਕਿਹਾ ਸੀ ਜਿਹੜੇ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਨੇ   ਵਿਚੋਲੀਏ ਨੇ, ਉਨ੍ਹਾਂ ਨੇ ਕਿਹਾ ਸੀ ਕਿ ਇਹ ਲੋਕ ਨਹੀਂ ਚਾਉਂਦੇ ਨੇ ਕਿ ਕਿਸਾਨਾਂ ਦਾ ਭਲਾ ਹੋਵੇ ਇਸ ਲਈ ਉਹ ਕਿਸਾਨਾਂ ਨੂੰ ਭੜਕਾ ਰਹੇ ਨੇ,ਜੇ.ਪੀ ਨੱਢਾ ਦੇ ਇਸ ਬਿਆਨ 'ਤੇ ਕਾਫ਼ੀ ਵਿਰੋਧ ਹੋਇਆ ਸੀ, ਕਾਂਗਰਸ,ਆਪ ਦੇ ਨਾਲ ਬੀਜੇਪੀ ਦੀ ਭਾਈਵਾਲ ਰਹੀ ਅਕਾਲੀ ਦਲ ਨੇ ਵੀ ਇਸ 'ਤੇ ਕਰੜਾ ਇਤਰਾਜ਼ ਜ਼ਾਹਿਰ ਕਰਦੇ ਹੋਏ ਬੀਜੇਪੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ, ਅਕਾਲੀ ਦਲ ਨੇ ਹਰਦੀਪ ਪੁਰੀ ਦੇ ਬਿਆਨ 'ਤੇ ਵੀ ਕਰੜਾ ਇਤਰਾਜ਼ ਜਤਾਉਂਦੇ ਹੋਏ ਮੁਆਫ਼ੀ ਮੰਗਣ ਲਈ ਕਿਹਾ ਸੀ

ਖੇਤੀ ਕਾਨੂੰਨ ਦੇ ਖ਼ਿਲਾਫ਼ ਪੰਜਾਬ ਸਰਕਾਰ ਨੇ 4 ਬਿੱਲਾਂ ਨੂੰ ਪਾਸ ਕੀਤਾ ਜਿਸ ਵਿੱਚ ਸਭ ਤੋਂ ਅਹਿਮ ਬਿੱਲ ਸੀ ਕਿਸਾਨਾਂ ਦੀ ਫ਼ਸਲ MSP ਤੋਂ ਘੱਟ ਲੈਣ 'ਤੇ 3 ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਤਜਵੀਜ ਸੀ,ਇਹ ਚਾਰੋ ਬਿੱਲ ਰਾਜਪਾਲ ਕੋਲ ਨੇ,ਰਾਜਪਾਲ ਦੇ ਹਸਤਾਖ਼ਰ ਤੋਂ ਬਾਅਦ ਇੰਨਾਂ ਬਿੱਲਾਂ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ ਕਿਉਂਕਿ ਖੇਤੀ ਬਿੱਲ ਕੇਂਦਰ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਸੀ