ਕੀ 26 ਜਨਵਰੀ ਨੂੰ ਹੋਵੇਗਾ ਕਿਸਾਨਾਂ ਦਾ ਟਰੈਕਟਰ ਮਾਰਚ ? ਸੁਪਰੀਮ ਕੋਰਟ ਇਸ ਦਿਨ ਕਰੇਗਾ ਫ਼ੈਸਲਾ

ਕਿਸਾਨਾਂ ਦੇ ਟਰੈਕਟਰ ਮਾਰਚ ਦੇ ਖਿਲਾਫ਼ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ

ਕੀ 26 ਜਨਵਰੀ ਨੂੰ ਹੋਵੇਗਾ ਕਿਸਾਨਾਂ ਦਾ ਟਰੈਕਟਰ ਮਾਰਚ ? ਸੁਪਰੀਮ ਕੋਰਟ ਇਸ ਦਿਨ ਕਰੇਗਾ ਫ਼ੈਸਲਾ
ਕਿਸਾਨਾਂ ਦੇ ਟਰੈਕਟਰ ਮਾਰਚ ਦੇ ਖਿਲਾਫ਼ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ

ਦਿੱਲੀ :  ਕਿਸਾਨਾਂ ਵੱਲੋਂ 26 ਜਨਵਰੀ ਨੂੰ ਗਣਰਾਜ ਦਿਹਾੜੇ ਮੌਕੇ ਟਰੈਕਟ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ ਇਸ ਦੇ ਖਿਲਾਫ਼ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ,ਸਰਕਾਰ ਨੇ ਅਦਾਲਤ ਨੂੰ ਕਿਹਾ ਹੈ ਕਿ ਅਜਿਹਾ ਕੋਈ ਵੀ ਪ੍ਰੋਗਰਾਮ ਗਣਰਾਜ ਦਿਹਾੜੇ ਦੇ ਸਮਾਗਮ ਵਿੱਚ ਖਲਨ ਪਾ ਸਕਦਾ ਹੈ,ਕੇਂਦਰ ਸਰਕਾਰ ਨੇ ਇਹ ਪਟੀਸ਼ਨ ਦਿੱਲੀ ਪੁਲਿਸ ਵੱਲੋਂ ਪਾਈ ਹੈ, ਪੁਲਿਸ ਵੱਲੋਂ ਪਾਈ ਗਈ ਪਟੀਸ਼ਨ ਵਿੱਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਛੋਟੇ-ਛੋਟੇ ਗਰੁੱਪ ਵਿੱਚ ਰਾਜਧਾਨੀ ਦੇ ਅੰਦਰ ਦਾਖ਼ਲ ਹੋਣਗੀਆਂ ਅਤੇ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਜਾ ਸਕਦੀ ਹੈ 
ਸਿਰਫ਼ ਇੰਨਾਂ ਹੀ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਪ੍ਰਦਰਸ਼ਨ ਦੇਸ਼ ਦੇ ਅਕਸ ਨੂੰ ਡਾਹ ਲਾਵੇਗਾ ਇਸ ਲਈ ਇਸ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ

ਇਸ ਤਰੀਕ ਨੂੰ ਸੁਪਰੀਮ ਕੋਰਟ ਕਰੇਗਾ ਸੁਣਵਾਈ  

ਖੇਤੀ ਕਾਨੂੰਨਾਂ 'ਤੇ ਸੁਣਵਾਈ ਦੌਰਾਨ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਟਰੈਕਟ ਮਾਰਚ ਦਾ ਜ਼ਿਕਰ ਕੀਤਾ ਸੀ ਤਾਂ ਚੀਫ਼ ਜਸਟਿਸ ਨੇ ਵੱਖ ਤੋਂ ਪਟੀਸ਼ਨ ਪਾਉਣ ਲਈ ਕਿਹਾ ਸੀ ਹੁਣ ਅਦਾਲਤ ਵਿੱਚ ਦਿੱਲੀ ਪੁਲਿਸ ਵੱਲੋਂ ਪਟੀਸ਼ਨ ਪਾਉਣ ਤੋਂ ਬਾਅਦ ਚੀਫ਼ ਜਸਟਿਸ ਨੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਦੇਕੇ ਜਵਾਬ ਮੰਗਿਆ ਹੈ,18 ਜਨਵਰੀ ਨੂੰ ਇਸ 'ਤੇ ਸੁਣਵਾਈ ਹੋਵੇਗੀ,ਇਸੇ ਦਿਨ ਅਦਾਲਤ ਕਿਸਾਨਾਂ ਅਤੇ ਸਰਕਾਰ ਦੀਆਂ ਦਲੀਲਾਂ ਸੁਣਨ ਤੋਂ  ਬਾਅਦ ਫ਼ੈਸਲਾ ਕਰ ਸਕਦੀ ਹੈ 
 
ਕਿਸਾਨਾਂ ਦਾ ਸਟੈਂਡ 

ਕਿਸਾਨ ਜਥੇਬੰਦੀਆਂ ਪਹਿਲਾਂ ਹੀ ਤੈਅ ਕਰ ਚੁੱਕਿਆ ਨੇ ਕਿ ਉਹ ਟਰੈਕਟਰ ਮਾਰਚ ਨੂੰ ਸ਼ਾਂਤੀ ਨਾਲ ਕੱਢਣਗੀਆਂ,ਹਾਲਾਂਕਿ ਕੁੱਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਉਹ ਰਾਜ ਪੱਥ 'ਤੇ ਮਾਰਚ ਨਹੀਂ ਕੱਢਣਗੇ ਜੇਕਰ ਪੁਲਿਸ ਉਨ੍ਹਾਂ ਨੂੰ ਮਿਥੀ ਥਾਂ ਦੇਵੇ ਤਾਂ ਉਹ ਉਸੇ ਥਾਂ ਤੇ ਮਾਰਚ ਕੱਢਣਗੇ,ਹਾਲਾਂਕਿ ਇਸ 'ਤੇ ਫੈਸਲਾ ਲੈਣ ਲਈ ਕਿਸਾਨ ਜਥੇਬੰਦੀਆਂ ਮੀਟਿੰਗ ਕਰਨਗੀਆਂ,7 ਜਨਵਰੀ ਨੂੰ ਕਿਸਾਨਾਂ ਨੇ ਦਿੱਲੀ ਦੇ ਸਾਰੇ ਬਾਰਡਰਾਂ ਤੇ ਟਰੈਕਟ ਮਾਰਚ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਸੀ