ਇਹ ਨੇ ਉਹ 4 ਮਾਹਿਰ ਜਿੰਨਾਂ ਦੇ ਹੱਥ ਸੌਂਪੀ ਸੁਪਰੀਮ ਕੋਰਟ ਨੇ ਖੇਤੀ ਕਾਨੂੰਨ 'ਤੇ ਫ਼ੈਸਲੇ ਦੀ ਵੱਡੀ ਜ਼ਿੰਮੇਵਾਰੀ,ਜਾਣੋ ਖੇਤੀ ਨੂੰ ਇਹ ਕਿੰਨਾਂ ਸਮਝਦੇ ?

 ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਨੂੰ ਲੈਕੇ 4 ਮੈਂਬਰੀ ਕਮੇਟੀ ਬਣਾਈ ਹੈ 

ਇਹ ਨੇ ਉਹ 4 ਮਾਹਿਰ ਜਿੰਨਾਂ ਦੇ ਹੱਥ ਸੌਂਪੀ ਸੁਪਰੀਮ ਕੋਰਟ ਨੇ ਖੇਤੀ ਕਾਨੂੰਨ 'ਤੇ ਫ਼ੈਸਲੇ ਦੀ ਵੱਡੀ ਜ਼ਿੰਮੇਵਾਰੀ,ਜਾਣੋ ਖੇਤੀ ਨੂੰ ਇਹ ਕਿੰਨਾਂ ਸਮਝਦੇ ?
ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਨੂੰ ਲੈਕੇ 4 ਮੈਂਬਰੀ ਕਮੇਟੀ ਬਣਾਈ ਹੈ

ਚੰਡੀਗੜ੍ਹ : ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਨੂੰ ਲੈਕੇ 4 ਮੈਂਬਰੀ ਕਮੇਟੀ ਬਣਾਈ ਹੈ ਜਿਸ ਵਿੱਚ 2 ਖੇਤੀ ਖ਼ਿੱਤੇ ਨਾਲ ਜੁੜੇ ਅਰਥਾਰੇ ਦੇ ਮਾਹਿਰ ਨੇ ਜਦਕਿ 2 ਕਿਸਾਨ ਆਗੂ ਨੇ, ਕਮੇਟੀ ਵਿੱਚ ਭੁਪਿੰਦਰ ਸਿੰਘ ਮਾਨ,ਅਨਿਲ ਧੰਨਵੰਤ ਕਿਸਾਨ ਆਗੂ ਨੇ ਜਦਕਿ ਅਸ਼ੋਕ ਗੁਲਾਟੀ, ਅਤੇ ਡਾ. ਪ੍ਰਮੋਦ ਜੋਸ਼ੀ ਅਰਥਚਾਰੀ ਨੇ 

ਭੁਪਿੰਦਰ ਸਿੰਘ ਮਾਨ,ਕਿਸਾਨ ਆਗੂ

ਭੁਪਿੰਦਰ ਸਿੰਘ ਮਾਨ ਕਿਸਾਨਾਂ ਦੇ ਲਈ ਲੰਮੇ ਵਕਤ ਤੋਂ ਕੰਮ ਕਰ ਰਹੇ ਨੇ,1990 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਨੇ ਰਾਜਸਭਾ ਦੇ ਲਈ ਨਾਮਜ਼ਦ ਕੀਤਾ ਸੀ,2002 ਤੋਂ 2007 ਵਿੱਚ ਪੰਜਾਬ ਦੀ ਕੈਪਟਨ ਸਰਕਾਰ ਦੌਰਾਨ ਉਹ ਕਾਫ਼ੀ ਸਰਗਰਮ ਰਹੇ ਸਨ,ਭੁਪਿੰਦਰ ਸਿੰਘ ਮਾਨ 1966 ਵਿੱਚ ਬਣੀ ਫਾਰਮਰ ਫਰੈਂਡ ਐਸੋਸੀਏਸ਼ਨ ਦੇ ਫਾਉਂਡਰ ਮੈਂਬਰ ਵੀ ਸਨ,ਇਹ ਬਾਅਦ ਵਿੱਚ ਸੂਬਾ ਪੱਧਰ ਦੀ ਖੇਤੀਬਾੜੀ ਯੂਨੀਅਨ ਬਣੀ,ਭੁਪਿੰਦਰ ਸਿੰਘ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨੇ,ਉਹ ਕਿਸਾਨ ਕੋ-ਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਵੀ ਨੇ

ਅਨਿਲ ਧੰਨਵੰਤ (ਕਿਸਾਨ ਆਗੂ)

ਅਨਿਲ ਧੰਨਵੰਤ ਮਹਾਰਾਸ਼ਟਰ ਦੇ ਵੱਡੇ ਕਿਸਾਨ ਸੰਗਠਨ ਸ਼ੇਤਕਾਰੀ ਜਥੇਬੰਦੀ ਦੇ ਪ੍ਰਧਾਨ ਨੇ,ਇਹ ਕਿਸਾਨ ਜਥੇਬੰਦੀ 1979 ਵਿੱਚ ਬਣਾਈ ਗਈ ਸੀ,ਧੰਨਵੰਤ ਸ਼ੁਰੂ ਤੋਂ ਹੀ ਇਸ ਖੇਤੀ ਕਾਨੂੰਨਾਂ ਦੇ ਵਿੱਚ ਸੁਧਾਰ ਦੀ ਗੁੰਜਾਇਸ਼ ਕਰ ਰਹੇ ਨੇ,ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇੰਨਾਂ ਦਾ ਸਿਰੇ ਤੋਂ ਵਿਰੋਧ ਕਰਨਾ ਠੀਕ ਨਹੀਂ ਹੈ,ਉਨ੍ਹਾਂ ਦਾ ਮੰਨਣਾ ਹੈ ਕਿ ਕਾਨੂੰਨ ਦੀ ਵਜ੍ਹਾਂ ਕਰਕੇ ਪਿੰਡਾਂ ਵਿੱਚ ਕੋਲਡ ਸਟੋਰੇਜ ਅਤੇ ਵੇਅਰ ਹਾਉਸ ਬਣਾਉਣ ਵਿੱਚ ਨਿਵੇਸ਼ ਵਧੇਗਾ,ਧੰਨਵੰਤ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਾਨੂੰਨ ਵਾਪਸ ਹੁੰਦਾ ਹੈ ਤਾਂ ਕਿਸਾਨਾਂ ਦੇ ਲਈ ਖੁੱਲੇ ਬਾਜ਼ਾਰ ਦਾ ਰਸਤਾ ਬੰਦ ਹੋ ਜਾਵੇਗਾ 

ਅਸ਼ੋਕ ਗੁਲਾਟੀ,ਖੇਤੀਬਾੜੀ ਅਰਥਚਾਰੇ ਨਾਲ ਜੁੜੇ ਮਾਹਿਰ 

ਖੇਤੀਬਾੜੀ ਅਰਥਚਾਰੇ ਨਾਲ ਜੁੜੇ ਅਸ਼ੋਕ ਗੁਲਾਟੀ ਭਾਰਤੀ ਅਨੁਸੰਦਾਨ ਵਿੱਚ ਇਨਫੋਸਿਸ ਦੇ ਚੇਅਰ ਪ੍ਰੋਫੈਸਰ ਨੇ, ਗੁਲਾਟੀ ਨੀਤੀ ਕਮਿਸ਼ਨ ਦੇ ਤਹਿਤ ਪ੍ਰਧਾਨ ਮੰਤਰੀ ਵੱਲੋਂ ਬਣਾਈ ਗਈ ਕਮੇਟੀ ਐਗਰੀਕਲਚਰ ਟਾਸਕ ਫੋਰਸ ਦੇ ਮੈਂਬਰ ਅਤੇ ਖੇਤੀ ਬਾਜ਼ਾਰ ਸੁਧਾਰ 'ਤੇ ਬਣੀ ਮਾਹਿਰ ਕਮੇਟੀ ਦੇ ਪ੍ਰਧਾਨ ਨੇ,ਗੁਲਾਟੀ CACP ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਜੋ ਕੇਂਦਰ ਨੂੰ MSP ਤੈਅ ਕਰਨ ਲਈ ਸਲਾਹ ਦਿੰਦੇ ਨੇ

ਡਾ. ਪ੍ਰਮੋਦ ਜੋਸ਼ੀ ਖੇਤੀਬਾੜੀ ਅਰਥਚਾਰੇ ਨਾਲ ਜੁੜੇ ਮਾਹਿਰ 

ਡਾਕਟਰ ਪ੍ਰਮੋਦ ਜੋਸ਼ੀ ਸਾਉਥ ਏਸ਼ੀਆ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟ੍ਰੀਟਊਟ ਦੇ ਡਾਇਰੈਕਟਰ ਨੇ,ਉਹ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰ ਰਿਸਰਚ ਮੈਨੇਜਮੈਂਟ ਹੈਦਰਾਬਾਦ ਦੇ ਡਾਇਰੈਕਟਰ ਵੀ ਸਨ,ਡਾਕਟਰ ਜੋਸ਼ੀ ਨੈਸ਼ਨਲ ਸੈਂਟਰ ਫਾਰ ਐਗਰੀਕਲਚਰ ਇਕਨਾਮਿਕਸ ਐਂਡ ਪਾਲਿਸੀ ਰਿਸਰਚ ਨਵੀਂ ਦਿੱਲੀ ਦੇ ਡਾਇਰੈਕਟਰ ਵੀ ਰਹਿ ਚੁੱਕੇ ਨੇ,ਖੇਤੀ-ਖ਼ਿੱਤੇ ਵਿੱਚ ਕੰਮ ਕਰਨ ਦੇ ਲਈ ਉਨ੍ਹਾਂ ਨੂੰ ਅਵਾਰਡ ਵੀ ਮਿਲ ਚੁੱਕਾ ਹੈ,ਉਹ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰ ਸਾਇੰਸ ਅਤੇ ਇੰਡੀਅਨ ਸੁਸਾਇਟੀ ਆਫ਼ ਐਗਰੀਕਲਚਰ ਇਕੋਨਾਮਿਕਸ ਦੇ ਫੈਲੋ ਵੀ ਰਹਿ ਚੁੱਕੇ ਨੇ