PM Kisan ਯੋਜਨਾ ਤਹਿਤ ਪੈਸੇ ਪਾਉਣ ਲਈ ਬੈਂਕ ਅਕਾਉਂਟ ਨੂੰ ਕਰਨਾ ਹੋਵੇਗਾ ਆਧਾਰ ਨਾਲ ਲਿੰਕ, ਜਾਣੋ ਇਸ ਦੀ ਪ੍ਰਕਿਰਿਆ

ਪੰਜਾਬ ਸਨਮਾਨ ਨਿਧੀ ਯੋਜਨਾ ਖਾਤਾ ਆਧਾਰ ਨਾਲ ਲਿੰਕ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ. ਦੇਸ਼ ਦੇ ਜਿਨ੍ਹਾਂ ਕਿਸਾਨਾਂ ਨੇ ਇਸ ਯੋਜਨਾ ਦੇ ਤਹਿਤ ਸਰਕਾਰ ਦੇ ਵੱਲੋਂ ਛੇ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਲਈ ਆਵੇਦਨ ਕੀਤਾ ਹੈ

PM Kisan ਯੋਜਨਾ ਤਹਿਤ ਪੈਸੇ ਪਾਉਣ ਲਈ ਬੈਂਕ ਅਕਾਉਂਟ ਨੂੰ ਕਰਨਾ ਹੋਵੇਗਾ ਆਧਾਰ ਨਾਲ ਲਿੰਕ, ਜਾਣੋ ਇਸ ਦੀ ਪ੍ਰਕਿਰਿਆ

ਚੰਡੀਗੜ੍ਹ:  ਪੰਜਾਬ ਸਨਮਾਨ ਨਿਧੀ ਯੋਜਨਾ ਖਾਤਾ ਆਧਾਰ ਨਾਲ ਲਿੰਕ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ. ਦੇਸ਼ ਦੇ ਜਿਨ੍ਹਾਂ ਕਿਸਾਨਾਂ ਨੇ ਇਸ ਯੋਜਨਾ ਦੇ ਤਹਿਤ ਸਰਕਾਰ ਦੇ ਵੱਲੋਂ ਛੇ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਲਈ ਆਵੇਦਨ ਕੀਤਾ ਹੈ. ਉਹ ਬਿਨਾਂ ਆਧਾਰ ਕਾਰਡ ਨਾਲ ਲਿੰਕ ਕਰਵਾਏ ਹੁਣ ਇਹ ਰਾਸ਼ੀ ਨਹੀਂ ਪਾ ਸਕਣਗੇ. ਕਿਉਂਕਿ ਉਨ੍ਹਾਂ ਨੂੰ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਵਾਉਣਾ ਹੋਵੇਗਾ.

  ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਚ ਇੱਕ ਵਾਰ ਕਿਸ ਲੈਣ ਦੇ ਲਈ ਆਧਾਰ ਨੂੰ ਆਪਸ਼ਨਲ ਰੱਖਿਆ ਗਿਆ ਸੀ. ਪਰ ਦੂਜੀ ਵਾਰ ਚ ਫਿਰ ਤੋਂ ਕਿਸ਼ਤ ਰੋਕ ਦਿੱਤੀ ਗਈ ਕਿਉਂਕਿ ਆਧਾਰ ਨੰਬਰ ਬੈਂਕ ਅਕਾਉਂਟ ਨਾਲ ਲਿੰਕ ਕਰਵਾਉਣਾ ਜ਼ਰੂਰੀ ਹੋ ਗਿਆ ਸੀ.  ਇਸ ਖ਼ਬਰ ਵਿੱਚ ਜਾਣੋ ਕਿਵੇਂ ਕਰਵਾ ਸਕਦੇ ਹੋ ਆਧਾਰ ਖਾਤੇ ਨੂੰ ਆਧਾਰ ਨੂੰ ਆਪਣੇ ਖਾਤੇ ਨਾਲ ਲਿੰਕ.  

 ਕਿਸਾਨ ਸਨਮਾਨ ਨਿਧੀ ਯੋਜਨਾ ਖਾਤਾ ਆਧਾਰ ਨਾਲ ਇਸ ਤਰ੍ਹਾਂ ਕਰੋ ਲਿੰਕ

  • ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਹਾ ਚੁੱਕਣ ਦੇ ਲਈ ਅਗਰ ਤੁਸੀਂ ਆਪਣਾ ਖਾਤਾ ਆਧਾਰ ਨਾਲ ਲਿੰਕ ਕਰਵਾਉਣਾ ਚਾਹੁੰਦੇ ਹੋ ਤਾਂ  ਹੇਠਾਂ ਦਿੱਤੇ ਗਏ ਸਟੈੱਪਸ ਨੂੰ ਫਾਅਲੋ ਕਰੋ
  • ਸਭ ਤੋਂ ਪਹਿਲਾਂ ਲਾਭਾਰਥੀਆਂ ਨੂੰ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਕੇ ਬੈਂਕ ਦੀ ਬ੍ਰਾਂਚ ਵਿਚ ਜਾਣਾ ਹੋਵੇਗਾ
  • ਜਿੱਥੇ ਉਸ ਨੇ ਆਪਣਾ ਬੈਂਕ ਅਕਾਉਂਟ ਖੁਣਵਾਇਆ ਹੋਇਆ ਹੈ ਉੱਥੇ ਜਾ ਕੇ ਸੰਬੰਧਿਤ ਕਰਮਚਾਰੀ ਨੂੰ ਜਾ ਕੇ ਕਹਿਣਾ ਹੋਵੇਗਾ ਕਿ ਉਹ ਆਪਣਾ ਬੈਂਕ ਅਕਾਉਂਟ ਆਧਾਰ ਨਾਲ ਲਿੰਕ ਕਰਵਾਉਣਾ ਚਾਹੁੰਦਾ ਹੈ
  • ਫਿਰ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਆਪਣੇ ਹਸਤਾਖਰ ਕਰ ਕੇ ਉਸ ਕਰਮਚਾਰੀ ਨੂੰ ਦੇਣੇ ਹੋਣਗੇ ਉਹ ਕਰਮਚਾਰੀ ਖਾਤੇ ਦੇ ਨਾਲ ਆਧਾਰ ਨੂੰ ਲਿੰਕ ਕਰ ਦੇਵੇਗਾ  

ਘਰ ਬੈਠ ਕੇ ਇਸ ਤਰ੍ਹਾਂ ਆਪਣੇ ਖਾਤੇ ਨੂੰ ਆਧਾਰ ਨਾਲ ਕਰ ਸਕਦੇ ਹੋ ਲਿੰਕ ਜਿਨ੍ਹਾਂ ਕਿਸਾਨਾਂ ਦੇ ਕੋਲ ਨੈੱਟ ਬੈਂਕਿੰਗ ਦੀ ਸੁਵਿਧਾ ਹੈ. ਉਹ ਘਰ ਬੈਠ ਕੇ ਵੀ ਆਪਣੇ ਅਕਾਉਂਟ ਦੇ ਨਾਲ ਆਧਾਰ ਲਿੰਕ ਕਰ ਸਕਦੇ ਹਨ.  

  • ਸਭ ਤੋਂ ਪਹਿਲਾਂ ਲਾਭਾਰਥੀਆਂ ਨੂੰ ਬੈਂਕ ਦੀ ਆਫੀਸ਼ੀਅਲ ਵੈੱਬਸਾਈਟ ਤੇ ਜਾਣਾ ਹੋਵੇਗਾ. ਜਿਸ ਬੈਂਕ ਦੇ ਵਿੱਚ ਤੁਹਾਡਾ ਅਕਾਊਂਟ ਹੈ ਅਗਰ ਤੁਹਾਡੀ ਨੈੱਟ ਬੈਂਕਿੰਗ ਐਕਟਿਵ ਹੈ ਤਾਂ ਆਪਣਾ ਨੈੱਟ ਬੈਂਕਿੰਗ ਲਾਗ ਇਨ ਕਰੋ.
  • ਇਸ ਤੋਂ ਬਾਅਦ ਆਪਣੀ ਇਨਫਰਮੇਸ਼ਨ ਅਤੇ ਸਰਵਿਸ ਦੇ ਅਫ਼ਸਰ ਉਤੇ ਕਲਿੱਕ ਕਰੋ
  • ਜਿਸ ਵਿੱਚ ਅਪਡੇਟ  ਆਧਾਰ ਨੰਬਰ ਦਾ ਆਪਸ਼ਨ ਹੋਵੇਗਾ ਹੁਣ ਇਸ ਨੰਬਰ ਤੇ ਕਲਿੱਕ ਕਰੋ
  • ਇਸ ਮਗਰੋਂ ਆਪਣਾ ਆਧਾਰ ਨੰਬਰ ਪਾਓ ਫਿਰ ਤੁਸੀਂ ਆਪਣਾ ਖਾਤਾ ਨੰਬਰ ਅਤੇ ਮੋਬਾਇਲ ਨੰਬਰ ਪਾਓ
  • ਇਸ ਨਾਲ ਤੁਹਾਡਾ ਆਧਾਰ ਬੈਂਕ ਨਾਲ  ਲਿੰਕ ਹੋ ਜਾਵੇਗਾ ਤੁਹਾਡਾ ਬੈਂਕ ਖਾਤਾ ਆਧਾਰ ਕਾਰਡ ਤੋਂ ਲਿੰਕ ਹੋਣ ਤੋਂ ਬਾਅਦ ਰਜਿਸਟਰਡ ਨੰਬਰ ਤੇ ਵੀ ਮੈਸੇਜ ਆ ਜਾਏਗਾ