ਕਿਸਾਨ ਜਥੇਬੰਦੀਆਂ ਦੀ ਦਿੱਲੀ ਪੁਲਿਸ ਨਾਲ ਮੀਟਿੰਗ,ਟਰੈਕਟਰ ਮਾਰਚ ਲਈ ਇਸ ਥਾਂ 'ਤੇ ਮੰਗੀ ਮਨਜ਼ੂਰੀ,ਪੁਲਿਸ ਵੱਲੋਂ ਆਈ ਇਹ ਪੇਸ਼ਕਸ਼

26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ

ਕਿਸਾਨ ਜਥੇਬੰਦੀਆਂ ਦੀ ਦਿੱਲੀ ਪੁਲਿਸ ਨਾਲ ਮੀਟਿੰਗ,ਟਰੈਕਟਰ ਮਾਰਚ ਲਈ ਇਸ ਥਾਂ 'ਤੇ ਮੰਗੀ ਮਨਜ਼ੂਰੀ,ਪੁਲਿਸ ਵੱਲੋਂ ਆਈ ਇਹ ਪੇਸ਼ਕਸ਼
26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ

ਦਿੱਲੀ : 26 ਜਨਵਰੀ ਦੇ ਟਰੈਕਟ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਅਤੇ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ, ਯੂਨੀਅਨ ਨੇ ਸਾਫ਼ ਕਰ ਦਿੱਤਾ ਕਿ ਉਹ ਟਰੈਕਟਰ ਮਾਰਚ ਦਿੱਲੀ ਦੇ ਅੰਦਰ ਹੀ ਕੱਢਣਗੇ, ਕਿਸਾਨ ਆਗੂਆਂ ਨੇ ਮੰਗ ਕੀਤੀ ਕੀ ਉਨ੍ਹਾਂ ਨੂੰ ਦਿੱਲੀ ਦੀ ਆਉਟਰ ਰਿੰਗ ਰੋਡ 'ਤੇ ਟਰੈਕਟਰ ਮਾਰਚ ਕੱਢਣ ਦੀ ਇਜਾਜ਼ਤ  ਦਿੱਤੀ ਜਾਵੇ ਜਿਸ 'ਤੇ ਦਿੱਲੀ ਪੁਲਿਸ ਦਾ ਜਵਾਬ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿਸਾਨ ਦਿੱਲੀ ਤੋਂ ਬਾਹਰ ਟਰੈਕਟ ਮਾਰਚ ਕੱਢ ਸਕਦੇ ਨੇ ਜਿਸ 'ਤੇ ਕਿਸਾਨ ਆਗੂਆਂ ਨੇ ਇਨਕਾਰ  ਕਰ ਦਿੱਤਾ,ਹੁਣ ਇੱਕ ਵਾਰ ਮੁੜ ਤੋਂ ਬੁੱਧਵਾਰ ਨੂੰ  ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ,ਜਗਜੀਤ ਸਿੰਘ ਅਤੇ ਰਜਿੰਦਰ ਸਿੰਘ  ਦਿੱਲੀ ਪੁਲਿਸ ਨਾਲ ਮੀਟਿੰਗ ਕਰਨਗੇ,ਹਾਲਾਂਕਿ ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਸਪਸ਼ਟ ਨਹੀਂ ਕੀਤਾ ਕਿ ਟਰੈਟਰ ਮਾਰਚ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ   
ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ  

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਟਰੈਕਟ ਮਾਰਚ 'ਤੇ ਸੁਣਵਾਈ ਦੌਰਾਨ ਕਿਹਾ ਸੀ ਕਿ ਇਹ ਦਿੱਲੀ ਪੁਲਿਸ ਦਾ ਅਧਿਕਾਰ ਹੈ ਕਿ ਉਹ ਇਜਾਜ਼ਤ ਦੇਵੇ ਜਾਂ ਨਹੀਂ ਕਿਉਂਕਿ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਹੈ,ਹਾਲਾਂਕਿ ਅਦਾਲਤ ਨੇ ਬੁੱਧਵਾਰ ਤੱਕ ਸੁਣਵਾਈ ਨੂੰ ਟਾਲ ਦਿੱਤਾ ਸੀ,20 ਜਨਵਰੀ ਨੂੰ ਸੁਪਰੀਮ ਕੋਰਟ ਇੱਕ ਵਾਰ ਮੁੜ ਤੋਂ ਇਸ 'ਤੇ ਸੁਣਵਾਈ ਕਰੇਗਾ, ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਦੇ ਜ਼ਰੀਏ ਧਰਨਾ ਰਾਮਲੀਲਾ ਮੈਦਾਨ ਵਿੱਚ ਵੀ ਸ਼ਿਫਟ ਕਰਨ ਦੀ ਇਜਾਜ਼ਤ ਮੰਗੀ ਸੀ