ਪੰਜਾਬ 'ਚ ਇਸ ਦਿਨ ਗੜੇਮਾਰੀ ਦੀ ਸੰਭਾਵਨਾ,ਮੌਸਮ ਵਿਭਾਗ ਦਾ ਵੱਡਾ ਅਲਰਟ,ਕਿਸਾਨਾਂ ਨੂੰ ਇਸ ਵਜ੍ਹਾਂ ਨਾਲ ਡਬਲ ਝਟਕਾ
Advertisement

ਪੰਜਾਬ 'ਚ ਇਸ ਦਿਨ ਗੜੇਮਾਰੀ ਦੀ ਸੰਭਾਵਨਾ,ਮੌਸਮ ਵਿਭਾਗ ਦਾ ਵੱਡਾ ਅਲਰਟ,ਕਿਸਾਨਾਂ ਨੂੰ ਇਸ ਵਜ੍ਹਾਂ ਨਾਲ ਡਬਲ ਝਟਕਾ

ਪੰਜਾਬ ਦੇ ਨਾਲ ਦਿੱਲੀ NCR ਵਿੱਚ ਤੇਜ਼ੀ ਨਾਲ ਮੌਸਮ ਬਦਲਣ ਵਾਲਾ ਹੈ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਪੰਜਾਬ ਦੇ ਨਾਲ ਦਿੱਲੀ NCR ਵਿੱਚ ਤੇਜ਼ੀ ਨਾਲ ਮੌਸਮ ਬਦਲਣ ਵਾਲਾ ਹੈ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਚੰਡੀਗੜ੍ਹ  :  ਮੌਸਮ ਵਿਭਾਗ ਨੇ ਉੱਤਰ ਭਾਰਤ ਵਿੱਚ ਮੌਸਮ ਵਿੱਚ ਵੱਡੇ ਬਦਲਾਅ ਦੀ ਭਵਿੱਖਬਾਣੀ ਕੀਤੀ ਹੈ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ, ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪਵੇਗਾ, 21 ਤੋਂ 23 ਮਾਰਚ ਦੇ ਵਿੱਚ ਪੰਜਾਬ,ਹਰਿਆਣਾ,ਚੰਡੀਗੜ੍ਹ,ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ  ਬਦਲ ਗਰਜਨਗੇ ਅਤੇ ਮੀਂਹ  ਹੋਵੇਗੀ, ਇਸ ਦੌਰਾਨ ਪੰਜਾਬ ਵਿੱਚ 1 ਦਿਨ ਗੜੇਮਾਰੀ ਦੀ ਵੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ

ਇਸ ਦਿਨ ਪੰਜਾਬ ਵਿੱਚ ਹੋ ਸਕਦੀ ਹੈ ਗੜੇਮਾਰੀ

ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਵਿੱਚ ਸੋਮਵਾਰ ਨੂੰ ਗੜੇਮਾਰੀ ਹੋ ਸਕਦੀ ਹੈ, ਇਹ ਕਿਸਾਨਾਂ ਦੇ ਲਈ ਡਬਲ ਝਟਕਾ ਹੋਵੇਗਾ,  ਕਿਉਂਕਿ ਕਣਕ ਦੀ ਫ਼ਸਲ ਤਿਆਰ ਹੈ ਅਤੇ ਇਸ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ, ਜੇਕਰ ਅਜਿਹੇ ਵਿੱਚ ਗੜੇਮਾਰੀ ਹੁੰਦੀ ਹੈ ਤਾਂ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ,ਨਮੀ ਦੀ ਮਾਤਰਾ ਵਧ ਸਕਦੀ ਹੈ, ਕਿਸਾਨਾਂ ਨੂੰ ਫਸਲ ਦੀ ਕਟਾਈ ਦੇਰ ਨਾਲ ਕਰਨੀ ਪਵੇਗੀ, ਦੂਜਾ ਝਟਕਾ ਇਹ ਹੈ ਕੀ  FCI ਪਹਿਲਾਂ ਹੀ ਫਸਲ ਦੀ ਖ਼ਰੀਦ ਨੂੰ ਲੈਕੇ ਸਖ਼ਤ ਨਿਯਮ ਬਣਾ ਚੁੱਕੀ ਹੈ, ਇਸ ਵਿੱਚ ਨਮੀ ਦੀ ਮਾਤਰਾ ਨੂੰ ਕਾਫ਼ੀ ਘੱਟ ਕੀਤਾ ਗਿਆ ਹੈ,ਕਣਕ ਵਿੱਚ ਨਮੀ ਦੀ ਸੀਮਾ 14 ਫ਼ੀਸਦ ਤੋਂ ਘਟਾ ਕੇ 12 ਫੀਸਦ ਕਰਨ ਦੀ ਤਜਵੀਜ਼ ਹੈ, ਖ਼ਰਾਬ ਦਾਣਿਆਂ ਦੀ ਸੀਮਾ 4 ਫ਼ੀਸਦ ਤੋਂ ਘਟਾ ਕੇ 2 ਫ਼ੀਸਦ ਕਰਨ ਦੀ ਤਜਵੀਜ਼ ਹੈ     

 

 

Trending news