ਜਲ੍ਹਿਆਂਵਾਲਾ ਬਾਗ 15 ਫਰਵਰੀ ਤੋਂ 12 ਅਪ੍ਰੈਲ ਤੱਕ ਬੰਦ,ਜਾਣੋ ਕਿਉਂ

ਜਲ੍ਹਿਆਂਵਾਲਾ ਬਾਗ ਵਿੱਚ ਲਾਈਟ ਐਂਡ ਸਾਉਂਡ ਸ਼ੋਅ ਦੇ ਨਿਰਮਾਣ ਕਾਰਜਾਂ ਦਾ ਕੰਮ ਚੱਲ ਰਿਹਾ ਹੈ 

ਜਲ੍ਹਿਆਂਵਾਲਾ ਬਾਗ 15 ਫਰਵਰੀ ਤੋਂ 12 ਅਪ੍ਰੈਲ ਤੱਕ ਬੰਦ,ਜਾਣੋ ਕਿਉਂ
ਜਲ੍ਹਿਆਂਵਾਲਾ ਬਾਗ ਵਿੱਚ ਲਾਈਟ ਐਂਡ ਸਾਉਂਡ ਸ਼ੋਅ ਦੇ ਨਿਰਮਾਣ ਕਾਰਜਾਂ ਦਾ ਕੰਮ ਚੱਲ ਰਿਹਾ ਹੈ

 ਅੰਮ੍ਰਿਤਸਰ  : ਜੇਕਰ ਤੁਸੀਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਨਾਲ ਆਲੇ-ਦੁਆਲੇ ਦੀ ਇਤਿਹਾਸਿਕ ਥਾਵਾਂ ਨੂੰ ਵੇਖਣ ਜਾ ਰਹੇ ਹੋ ਤਾਂ ਤੁਸੀ 14 ਫਰਵਰੀ ਤੋਂ ਪਹਿਲਾਂ ਪ੍ਰੋਗਰਾਮ ਬਣਾ ਲਓ ਕਿਉਂਕਿ ਤੁਸੀ ਹੋਰ ਥਾਵਾਂ ਤਾਂ ਤੁਸੀਂ ਗੁੰਮ ਸਕੋਗੇ ਪਰ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਿਕ ਥਾਂ 'ਤੇ ਨਹੀਂ ਜਾ ਸਕੋਗੇ, ਦਰਾਸਲ ਜਲ੍ਹਿਆਂਵਾਲਾ ਬਾਗ 15 ਫਰਵਰੀ ਤੋਂ 12 ਅਪ੍ਰੈਲ ਤੱਕ ਬੰਦ ਕਰ ਦਿੱਤਾ ਜਾਵੇਗਾ, ਤਕਰੀਬਨ ਡੇਢ ਸਾਲ ਤੋਂ ਜਲ੍ਹਿਆਂਵਾਲਾ ਬਾਗ ਵਿੱਚ ਨਿਰਮਾਣ ਕਾਰਜ ਚੱਲ ਰਹੇ ਨੇ, ਪਰ ਹੁਣ ਜਲ੍ਹਿਆਂਵਾਲਾ ਬਾਗ ਵਿੱਚ ਲਾਈਟ ਐਂਡ ਸਾਉਂਡ ਸ਼ੋਅ ਦੇ ਨਾਲ ਮਿਊਜ਼ੀਅਮ,ਹੈਰੀਟੇਜ,ਸਰੰਚ ਨਾਵਾਂ ਦੇ ਮੁੜ ਸਥਾਪਨ ਸਾਂਭ ਅਤੇ ਸੰਭਾਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀ ਵਜਾ ਕਰ ਕੇ ਤਕਰੀਬਨ 2 ਮਹੀਨੇ ਤੱਕ ਜਲ੍ਹਿਆਂਵਾਲਾ ਬਾਗ ਬੰਦ ਰਹੇਗਾ, ਜਲ੍ਹਿਆਂਵਾਲਾ ਬਾਗ ਰਾਸ਼ਟਰੀ ਮੈਮੋਰੀਅਲ ਵੱਲੋਂ ਜਨਤਾ ਦੇ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਹੈ

ਜਲ੍ਹਿਆਂਵਾਲਾ ਬਾਗ ਟਿਕਟ ਵਿਵਾਦ

ਜਲ੍ਹਿਆਂਵਾਲਾ ਬਾਗ ਦੀ ਐਂਟਰੀ ਟਿਕਟ ਨੂੰ ਲੈ ਕੇ ਵੀ ਕੁੱਝ ਦਿਨ ਪਹਿਲਾਂ ਵਿਵਾਦ ਹੋ ਗਿਆ ਸੀ, ਕੇਂਦਰ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਦੀ ਐਂਟਰੀ ਟਿਕਟ ਲਗਾਉਣ ਦੇ ਫ਼ੈਸਲੇ ਖ਼ਿਲਾਫ਼ ਕਾਂਗਰਸ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਪ੍ਰਦਰਸਨ ਕੀਤਾ ਗਿਆ ਸੀ, ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਚੇਤਾਵਨੀ  ਦਿੱਤੀ ਸੀ ਕਿ ਜੇਕਰ ਜਲ੍ਹਿਆਂਵਾਲਾ ਬਾਗ 'ਤੇ ਟਿਕਟ ਹਟਾਉਣ ਦਾ ਫੈ਼ਸਲਾ ਕੇਂਦਰ ਨੇ ਵਾਪਸ ਨਾ ਲਿਆ ਤਾਂ ਉਹ ਟਿਕਟ ਕਾਊਂਟਰ ਨੂੰ ਤੋੜ ਦੇਣਗੇ 

2019 ਨੂੰ ਸਾਕੇ ਦੇ 100 ਸਾਲ ਪੂਰੇ ਹੋਏ 

13 ਅਪ੍ਰੈਲ 2019 ਨੂੰ ਜਲ੍ਹਿਆਂਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋ ਗਏ ਸਨ, ਇਸ ਮੌਕੇ ਜਲ੍ਹਿਆਂਵਾਲਾ ਬਾਗ ਵਿੱਚ ਇੱਕ ਸਮਾਗਮ ਵੀ ਕਰਵਾਇਆ ਗਿਆ ਸੀ ਸਮਾਗਮ ਦੌਰਾਨ ਉੱਪ ਰਾਸ਼ਟਰਪਤੀ  ਵੀ ਪਹੁੰਚੇ ਸਨ, ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਅੰਗਰੇਜ਼ਾ ਖਿਲਾਫ਼ ਰੋਸ  ਮੁਜ਼ਾਹਰੇ ਵਿੱਚ ਹਜ਼ਾਰਾਂ ਨਿਹੱਥੇ ਲੋਕਾਂ 'ਤੇ ਜਨਰਲ ਡਾਇਰ ਦੇ ਹੁਕਮਾਂ ਦੇ ਨਾਲ ਗੋਲਿਆਂ ਵਰਾਇਆ ਗਇਆ ਸਨ ਜਿਸ ਵਿੱਚ  ਸੈਂਕੜੇ ਮਰਦ, ਔਰਤ ਅਤੇ ਬੱਚੇ ਸ਼ਹੀਦ ਹੋ ਗਏ ਸਨ 

ਜਲ੍ਹਿਆਂਵਾਲਾ ਕੌਮੀ ਸਮਾਰਕ ਸੋਧ ਬਿੱਲ ਪਾਸ   

19 ਨਵੰਬਰ 2019 ਵਿੱਚ ਜਲਿਆਂਵਾਲਾ ਬਾਗ ਕੌਮੀ ਸਮਾਰਕ ਸੋਧ ਬਿੱਲ ਨੂੰ ਪਾਸ ਕਰ ਕੇ ਵੱਡਾ ਬਦਲਾਅ ਕੀਤਾ ਗਿਆ,ਬਿੱਲ ਪਾਸ ਹੋਣ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਦੀ ਜਲ੍ਹਿਆਂਵਾਲਾ ਬਾਗ ਟਰਸ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਹੁਣ ਆਗੂ ਵਿਰੋਧੀ ਧਿਰ ਜਾਂ ਫਿਰ ਸਭ ਤੋਂ ਵੱਡੀ ਪਾਰਟੀ ਦਾ ਆਗੂ 
ਇਸ ਦਾ ਮੈਂਬਰ ਹੋਵੇਗਾ,ਬਿੱਲ ਪਾਸ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਟਰੱਸਟ ਦੇ ਤਿੰਨ ਮੈਂਬਰਾਂ ਦੀ ਨਿਯੁਕਤੀ 5 ਸਾਲ ਲਈ ਕਰਦੀ ਸੀ ਪਰ ਸੋਧ ਬਿੱਲ ਦੇ ਮੁਤਾਬਿਕ ਕੇਂਦਰ ਸਰਕਾਰ ਕਿਸੇ ਵੀ ਮੈਂਬਰ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਹਟਾ ਸਕੇਗੀ,ਹਾਲਾਂਕਿ ਲੋਕਸਭਾ ਅਤੇ ਰਾਜਸਭਾ ਵਿੱਚ ਕਾਂਗਰਸ ਵੱਲੋਂ ਇਸ  ਬਿੱਲ ਦਾ ਵਿਰੋਧ ਕੀਤਾ ਗਿਆ ਸੀ ਪਰ NDA ਸਰਕਾਰ ਨੇ ਅਸਾਨੀ ਨਾਲ ਇਸ ਬਿੱਲ ਨੂੰ ਪਾਸ ਕਰਵਾ ਲਿਆ ਸੀ