ਤੁਹਾਡਾ ਸਮਾਰਟ ਫ਼ੋਨ ਪਹਿਲਾਂ ਹੀ ਦੇਵੇਗਾ ਭੂਚਾਲ ਸੰਕੇਤ ਦੀ ਜਾਣਕਾਰੀ, Google ਨੇ ਸ਼ੁਰੂ ਕੀਤਾ ਨਵਾਂ ਫ਼ੀਚਰ
Advertisement

ਤੁਹਾਡਾ ਸਮਾਰਟ ਫ਼ੋਨ ਪਹਿਲਾਂ ਹੀ ਦੇਵੇਗਾ ਭੂਚਾਲ ਸੰਕੇਤ ਦੀ ਜਾਣਕਾਰੀ, Google ਨੇ ਸ਼ੁਰੂ ਕੀਤਾ ਨਵਾਂ ਫ਼ੀਚਰ

ਭੂਚਾਲ ਦੇ ਲਈ Google ਵੱਲੋਂ ਗੁੱਡ ਨਿਊਜ਼

ਭੂਚਾਲ ਦੇ ਲਈ Google ਵੱਲੋਂ ਗੁੱਡ ਨਿਊਜ਼

ਦਿੱਲੀ : ਭੂਚਾਲ (Earthquake) ਵਰਗੀ ਕੁਦਰਤੀ ਆਪਦਾ  ਦੁਨੀਆ ਭਰ ਵਿੱਚ ਆਮ ਘਟਨਾ ਬਣ ਗਈ ਹੈ, ਕਿਸੀ ਵੀ ਸੰਭਾਵਨਾ ਅਤੇ ਚਿਤਾਵਨੀ ਲੋਕਾਂ ਦੇ ਜੀਵਨ ਨੂੰ ਬਚਾ ਸਕਦੀ ਹੈ, ਗੂਗਲ ਨੇ ਇੱਕ ਸੁਵਿਧਾ ਚਾਲੂ ਕੀਤੀ ਹੈ, ਤੁਸੀਂ ਐਂਡਰਾਇਡ ਸਮਾਰਟ ਫ਼ੋਨ ਯੂਜ਼ਰ ਹੋ ਤਾਂ ਗੂਗਲ ਵੱਲੋਂ ਤੁਹਾਡੇ ਲਈ ਗੁੱਡ ਨਿਊਜ਼ ਹੈ, ਦਰਾਸਲ ਗੂਗਲ ਅਜਿਹੀ ਤਕਨੀਕ 'ਤੇ ਕੰਮ ਕਰ ਰਿਹਾ ਹੈ ਜਿਸ ਨਾਲ ਤੁਹਾਡਾ ਸਮਾਰਟ ਫ਼ੋਨ Earthquake Detector ਦਾ ਕੰਮ ਕਰੇਗਾ,ਯਾਨੀ ਭੂਚਾਲ ਆਉਣ ਤੋਂ ਪਹਿਲਾਂ ਹੀ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਦੇਵੇਗਾ 

ਗੂਗਲ ਨੇ ਮੰਗਲਵਾਰ ਨੂੰ ਕੈਲੀਫੋਨਿਆ ਵਿੱਚ ਭੂਚਾਲ ਅਲਰਟ ਸਿਸਟਮ (Earthquake Alert System) ਜੋੜਿਆ ਹੈ,ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਐਂਡਰਾਡ ਸਮਾਰਟ ਫ਼ੋਨ (Smartphone) ਕੰਪਰੈਸ਼ਨ ਡਿਟੈਕਟਰ ਦੇ ਤੌਰ 'ਤੇ ਕੰਮ ਕਰੇਗਾ, Google ਨੇ ਭੂਚਾਲ ਦਾ ਅਲਰਟ ਭੇਜਣ ਦੇ ਲਈ ਯੂਨਾਈਟਿਡ ਸਟੇਟ ਜਿਉਲਾਜਿਕਲ ਸਰਵੇ (USGS) ਅਤੇ ਕੈਲੀਫੋਨਿਆ ਦੇ ਗਵਰਨਰ ਆਫ਼ਿਸ ਆਫ਼ ਐਮਰਜੈਂਸੀ ਸਰਵਿਸ (Cal OES) ਦੇ ਨਾਲ ਸਹਿਯੋਗ ਕੀਤਾ ਹੈ, ਇਹ ShakeAlert ਵੱਲੋਂ ਚਲਾਇਆ ਜਾਵੇਗਾ,ਜੋ ਕੈਲੀਫੋਨਿਆ ਸੂਬੇ ਵਿੱਚ ਸਥਾਪਤ 700 ਤੋਂ ਜ਼ਿਆਦਾ ਸੀਸਮੋਮੀਟਰ ਦੇ ਸੰਕੇਤਾਂ ਦੀ ਵਰਤੋਂ ਕਰਦਾ ਹੈ

ਭੂਚਾਲ ਦੀ ਜਾਣਕਾਰੀ ਲੱਭਣ ਵਿੱਚ ਐਂਡਰਾਇਡ ਦੀ ਵਰਤੋਂ

ਇੱਕ ਅਧਿਕਾਰਕ ਬਲਾਗ ਪੋਸਟ ਵਿੱਚ ਐਂਡਰਾਇਡ ਦੇ ਮੁਖੀ ਸਾਫ਼ਟਵੇਅਰ ਇੰਜੀਨੀਅਰ ਮਾਰਕ ਸਟੋਗਾਇਟਿਸ ਦਾ ਕਹਿਣਾ ਹੈ, ਕਿ Google ਨੇ ਲੋਕਾਂ ਨੂੰ ਸਮੇਂ 'ਤੇ ਇੱਕ ਸਹਾਇਕ ਦੇ ਤੌਰ 'ਤੇ ਐਂਡਰਾਇਡ ਦੀ ਵਰਤੋਂ ਕਰਨ ਦਾ  ਮੌਕਾ ਦਿੱਤਾ ਹੈ 

 

Trending news