28 ਸਾਲ ਬਾਅਦ ਅੱਜ ਆਵੇਗਾ ਬਾਬਰੀ ਮਸਜਿਦ ਮਾਮਲੇ 'ਚ ਫੈਸਲਾ, ਜਾਣੋ ਕੌਣ ਨੇ ਮੁੱਖ ਮੁਲਜ਼ਮ !

ਇਸ ਮਾਮਲੇ ਵਿਚ ਕੁੱਲ 49 ਮੁਲਜ਼ਮ ਸਨ, ਜਿਨ੍ਹਾਂ ਵਿਚੋਂ 32 ਜੀਵਤ ਹਨ ਤੇ 17 ਦੀ ਮੌਤ ਹੋ ਚੁੱਕੀ ਹੈ। 

28 ਸਾਲ ਬਾਅਦ ਅੱਜ ਆਵੇਗਾ ਬਾਬਰੀ ਮਸਜਿਦ ਮਾਮਲੇ 'ਚ ਫੈਸਲਾ, ਜਾਣੋ ਕੌਣ ਨੇ ਮੁੱਖ ਮੁਲਜ਼ਮ !
ਫਾਈਲ ਫੋਟੋ

ਨਵੀਂ ਦਿੱਲੀ: ਅਯੁੱਧਿਆ ਵਿੱਚ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਮਾਮਲੇ 'ਚ ਨੂੰ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਆਪਣਾ ਫੈਸਲਾ ਸੁਣਾਉਣਗੇ। ਇਸ ਮਾਮਲੇ ਵਿਚ ਕੁੱਲ 49 ਮੁਲਜ਼ਮ ਸਨ, ਜਿਨ੍ਹਾਂ ਵਿਚੋਂ 32 ਜੀਵਤ ਹਨ ਤੇ 17 ਦੀ ਮੌਤ ਹੋ ਚੁੱਕੀ ਹੈ। 

ਅਜਿਹੇ ਵਿੱਚ ਅਦਾਲਤ 28 ਸਾਲ ਬਾਅਦ ਇਸ ਕੇਸ ਦੇ ਬਾਕੀ 32 ਮੁੱਖ ਮੁਲਜ਼ਮਾਂ ਦਾ ਫ਼ੈਸਲਾ ਕਰੇਗੀ। ਅਦਾਲਤ ਨੇ ਸਾਰੇ 32 ਮੁਲਜ਼ਮਾਂ ਨੂੰ ਫੈਸਲੇ ਦੀ ਸੁਣਵਾਈ ‘ਤੇ ਨਿੱਜੀ ਤੌਰ 'ਤੇ ਹਾਜ਼ਰ ਹੋਣ ਲਈ ਕਿਹਾ ਹੈ। ਹਾਲਾਂਕਿ, ਕੋਵਿਡ-19 ਕਾਰਨ, ਬਜ਼ੁਰਗ ਤੇ ਬੀਮਾਰ ਮੁਲਜ਼ਮਾਂ ਨੂੰ ਵਿਅਕਤੀਗਤ ਰੂਪ ਤੋਂ ਛੋਟ ਦੀ ਸੰਭਾਵਨਾ ਹੈ।

ਇਸ ਮਾਮਲੇ 'ਚ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਸਮੇਤ ਕੁੱਝ ਹੋਰ ਲੋਕ ਮੁੱਖ ਮੁਲਜ਼ਮ ਹਨ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ, ਵਿਨੈ ਕਟਿਆਰ, ਰਾਮ ਵਿਲਾਸ ਵੇਦਾਂਤੀ, ਬ੍ਰਜ ਭੂਸ਼ਣ ਸ਼ਰਨ ਸਿੰਘ ਆਦਿ ਹਨ। ਇਨ੍ਹਾਂ ਤੋਂ ਇਲਾਵਾ ਮਹੰਤ ਨ੍ਰਿਤਿਆ ਗੋਪਾਲ ਦਾਸ, ਚੰਪਤ ਰਾਏ, ਸਾਧਵੀ ਰਿਤਮਭੜਾ, ਮਹੰਤ ਧਰਮਦਾਸ ਵੀ ਮੁੱਖ ਮੁਲਜ਼ਮ ਹਨ।

Watch Live TV-