1 ਅਪ੍ਰੈਲ ਤੋਂ 7 ਬੈਂਕਾਂ ਦੀ ਚੈੱਕ ਬੁੱਕ ਹੋ ਜਾਵੇਗੀ ਬੇਕਾਰ ! ਕਿਧਰੇ ਤੁਹਾਡਾ ਖਾਤਾ ਵੀ ਤਾਂ ਨਹੀਂ ?

ਜਿਹੜੇ ਬੈਂਕਾਂ ਦਾ ਰਲੇਵਾਂ ਹੋ ਚੁੱਕਿਆ ਹੈ ਉਨ੍ਹਾਂ ਦੀ 1 ਅਪ੍ਰੈਲ ਤੋਂ Check Book ਬੇਕਾਰ ਹੋ ਜਾਵੇਗੀ

1 ਅਪ੍ਰੈਲ ਤੋਂ 7 ਬੈਂਕਾਂ ਦੀ ਚੈੱਕ ਬੁੱਕ ਹੋ ਜਾਵੇਗੀ ਬੇਕਾਰ ! ਕਿਧਰੇ ਤੁਹਾਡਾ ਖਾਤਾ ਵੀ ਤਾਂ ਨਹੀਂ ?
ਜਿਹੜੇ ਬੈਂਕਾਂ ਦਾ ਰਲੇਵਾਂ ਹੋ ਚੁੱਕਿਆ ਹੈ ਉਨ੍ਹਾਂ ਦੀ 1 ਅਪ੍ਰੈਲ ਤੋਂ Check Book ਬੇਕਾਰ ਹੋ ਜਾਵੇਗੀ

ਦਿੱਲੀ :  1 ਅਪ੍ਰੈਲ 2021 ਤੋਂ 7 ਬੈਂਕਾਂ ਦੀ ਚੈੱਕ ਬੁੱਕ (Cheque Book) ਬੇਕਾਰ ਹੋ ਜਾਵੇਗੀ, ਇਹ ਉਹ ਬੈਂਕ ਨੇ ਜਿੰਨਾਂ ਦਾ ਦੂਜੇ ਬੈਂਕ ਵਿੱਚ ਰਲੇਵਾਂ ਹੋਇਆ ਹੈ, ਇਸ ਲਈ ਜੇਕਰ ਤੁਹਾਡਾ ਵੀ ਉਸ ਬੈਂਕ ਵਿੱਚ ਖਾਤਾ ਹੈ ਤਾਂ ਤੁਹਾਨੂੰ ਜਾਗਰੂਕ ਹੋਣਾ ਜ਼ਰੂਰੀ ਹੈ, ਜੇਕਰ ਤੁਹਾਡਾ ਖਾਤਾ ਇੰਨਾਂ ਬੈਂਕਾਂ ਵਿੱਚ ਹੈ ਤਾਂ ਫ਼ੌਰਨ ਆਪਣੀ ਨਵੀਂ ਚੈੱਕ ਬੁੱਕ IFSC ਕੋਰਡ ਦਾ ਪਤਾ ਕਰ ਲਓ  

ਇੰਨਾਂ 7 ਬੈਂਕਾਂ ਦੀ ਚੈੱਕ ਬੁੱਕ ਬੇਕਾਰ ਹੋਵੇਗੀ

ਜਿੰਨਾਂ 7 ਬੈਂਕਾਂ ਦੀ ਪੁਰਾਣੀ ਚੈੱਕ ਬੁੱਕ 1 ਅਪ੍ਰੈਲ 2021 ਤੋਂ ਬੇਕਾਰ ਹੋ ਜਾਵੇਗੀ, ਉਨ੍ਹਾਂ ਵਿੱਚ ਸ਼ਾਮਲ ਹੈ Dena Bank, Vijaya Bank, Corporation Bank, Andhra Bank, Oriental Bank of Commerce, United Bank ਅਤੇ Allahabad Bank

31 ਮਾਰਚ ਤੋਂ ਬਾਅਦ ਬੇਕਾਰ ਚੈੱਕਬੁੱਕ 

ਦੇਨਾ ਬੈਂਕ, ਵਿਜਯਾ ਬੈਂਕ ਦੇ ਰਿਲੇਵਾ ਬੈਂਕ ਆਫ਼ ਬੜੋਦਾ ਨਾਲ ਹੋ ਚੁੱਕਿਆ ਹੈ, ਇਹ ਮਰਜਰ 1 ਅਪ੍ਰੈਲ 2019 ਤੋਂ ਲਾਗੂ ਹੈ, ਪਹਿਲੀ ਅਪ੍ਰੈਲ ਤੋਂ ਇੰਨਾਂ ਬੈਂਕਾਂ ਵਿੱਚ ਬੈਂਕ ਆਫ਼ ਬੜੋਦਾ ਦੀ ਚੈੱਕ ਬੁੱਕ ਅਤੇ ਪਾਸ-ਬੁੱਕ ਹੀ ਚੱਲੇਗੀ, Oriental Bank Of Commerce ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਮਰਜਰ ਹੋ ਚੁੱਕਿਆ ਹੈ, Punjab National Bank ਐਲਾਨ ਕਰ ਚੁੱਕਿਆ ਹੈ ਕਿ 31 ਮਾਰਚ 2021 ਤੋਂ ਚੈੱਕ ਚੱਲੇਗਾ ਉਸ ਤੋਂ ਬਾਅਦ ਮਰਜਰ ਹੋਏ ਬੈਂਕਾਂ ਦਾ ਚੈੱਕ ਨਹੀਂ ਚੱਲੇਗਾ 

ਇੱਥੇ ਕਰੋ ਅਪਲਾਈ 

ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦੇ ਖਾਤਾਧਾਰਕਾਂ ਨੂੰ ਹੁਣ ਬੈਂਕਾਂ ਦੇ ਅਧਿਕਾਰਿਕ ਵੈੱਬਸਾਈਟ 'ਤੇ ਆਨਲਾਈਨ 
ਆਪਣੇ ਨਵੇਂ IFSC ਕੋਰਡ ਜਾਣੇ ਜਾ ਸਕਦੇ ਨੇ, ਇਸ ਦੇ ਲਈ ਤੁਹਾਨੂੰ ਅਧਿਕਾਰਿਕ ਵੈੱਬਸਾਈਟ www.unionbankofindia.co.in 'ਤੇ ਜਾਣਾ ਹੋਵੇਗਾ, ਇਸ ਦੇ ਬਾਅਦ ਤੁਹਾਨੂੰ amalgamation Center 'ਤੇ ਕਲਿੱਕ ਕਰਨਾ ਹੋਵੇਗਾ, ਇਸ ਦੇ ਬਾਅਦ ਅਪਡੇਟ ifsc ਕੋਰਡ ਜਾਣ ਸਕੋਗੇ, ਬੈਂਕ ਨੇ ਕਸਟਮਰ ਕੇਅਰ ਨੰਬਰ 1800-208-2244 ਜਾਂ 1800-425-1515 ਜਾਂ 1800-425-3555 'ਤੇ ਫੋਨ ਕਰ ਸਕਦੇ ਹੋ, ਇਸ ਤੋਂ ਇਲਾਵਾ 
sms ਦੇ ਜ਼ਰੀਏ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ,ਇਸ ਦੇ ਲਈ ਤੁਹਾਨੂੰ IFSC <OLD IFSC> ਲਿਖ ਕੇ 9223008486 ਤੇ ਮੈਸੇਜ ਭੇਜਣਾ ਹੋਵੇਗਾ  

ਸਿੰਡੀਕੇਟ ਬੈਂਕ ਨੇ ਦਿੱਤੀ ਮੁਹਲਤ 

ਹਾਲਾਂਕਿ ਕੈਨਰਾ ਬੈਂਕ ਵਿੱਚ ਰਲੇਵਾਂ ਤੋਂ ਬਾਅਦ ਸਿੰਡੀਕੇਟ  ਬੈਂਕ ਨੇ ਚੈੱਕ-ਬੁੱਕ ਦੀ ਮਿਆਦ 30 ਜੂਨ 2021 ਤੱਕ ਰੱਖੀ ਹੈ, ਇਸ ਤੋਂ ਇਲਾਵਾ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਯੂਨਾਇਟਿਡ ਬੈਂਕ ਆਫ ਇੰਡੀਆ ਦੇ ਨਾਲ ਹੋ ਚੁੱਕਿਆ ਹੈ, ਇਲਾਹਾਬਾਦ ਬੈਂਕ ਦਾ ਇੰਡੀਆ ਬੈਂਕ ਦੇ ਨਾਲ ਸਰਕਾਰ ਮਰਜ ਕਰ ਚੁੱਕੀ ਹੈ