ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 25 ਤੋਤਿਆਂ ਦੀ ਅਚਾਨਕ ਮੌਤ,ਬਰਡ ਫਲੂ ਦਾ ਖ਼ਤਰਾ ਵਧਿਆ,ਪ੍ਰਸ਼ਾਸਨ ਦੀ ਵੱਡੀ ਟੀਮ ਕਰ ਰਹੀ ਹੈ ਜਾਂਚ

ਬਰਨਾਲਾ ਦੀ ਤਹਿਸੀਲ ਤਪਾ ਵਿੱਚ 25 ਤੋਤੇ ਮਰਨ ਦੀ ਵਜ੍ਹਾਂ ਕਰਕੇ ਦਹਿਸ਼ਤ ਦਾ ਮਹੌਲ

ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 25 ਤੋਤਿਆਂ ਦੀ ਅਚਾਨਕ ਮੌਤ,ਬਰਡ ਫਲੂ ਦਾ ਖ਼ਤਰਾ ਵਧਿਆ,ਪ੍ਰਸ਼ਾਸਨ ਦੀ ਵੱਡੀ ਟੀਮ ਕਰ ਰਹੀ ਹੈ ਜਾਂਚ
ਬਰਨਾਲਾ ਦੀ ਤਹਿਸੀਲ ਤਪਾ ਵਿੱਚ 25 ਤੋਤੇ ਮਰਨ ਦੀ ਵਜ੍ਹਾਂ ਕਰਕੇ ਦਹਿਸ਼ਤ ਦਾ ਮਹੌਲ

ਦਵਿੰਦਰ ਸ਼ਰਮਾ/ਬਰਨਾਲਾ  : ਕੋਰੋਨਾ ਤੋਂ ਬਾਅਦ ਹੁਣ ਬਰਡ ਫਲੂ ਦਾ ਖ਼ਤਰਾ ਵਧ ਗਿਆ ਹੈ,ਹਰਿਆਣਾ ਵਿੱਚ ਬਰਡ ਫਲੂ ਦੀ ਤਸਦੀਕ ਹੋ ਚੁੱਕੀ ਹੈ ਉਹ ਬਰਨਾਲਾ ਤੋਂ 25 ਤੋਤਿਆਂ ਦੇ ਮਰਨ ਦੀ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਅਲਰਟ ਤੇ ਹੋ ਗਿਆ ਹੈ,ਬਰਨਾਲਾ ਦੀ ਤਹਿਸੀਲ ਤਪਾ ਵਿੱਚ ਅਨਾਜ ਮੰਡੀ ਦੇ ਇੱਕ ਦਰਖ਼ਤ ਦੇ ਹੇਠਾਂ ਤਕਰੀਬਨ 25 ਤੋਤੇ ਮਰੇ ਹੋਏ ਮਿਲੇ,ਬਾਕੀ ਅਸਮਾਨ ਵਿੱਚ ਤੜਪ ਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਲੋਕਾਂ ਨੂੰ ਡਰ ਦਾ ਮਹੌਲ ਬਣ ਗਿਆ,ਮੌਕੇ ਤੇ ਮਾਹਿਰਾ ਅਤੇ ਪੁਲਿਸ ਦੀ ਟੀਮ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ   

ਸਿਹਤ ਵਿਭਾਗ ਦੀ ਟੀਮ ਦਾ ਐਕਸ਼ਨ

ਸਿਹਤ ਵਿਭਾਗ ਵੱਲੋਂ ਮਰੇ ਗਏ ਤੋਤਿਆਂ ਨੂੰ JCB ਮਸ਼ੀਨ ਦੇ ਜ਼ਰੀਏ  ਜ਼ਮੀਨ ਦੇ ਹੇਠਾ ਦਫਨਾਹ ਦਿੱਤਾ ਗਿਆ ਹੈ ਅਤੇ ਜਿਹੜੇ ਤੋਤੇ ਤੜਪ ਰਹੇ ਸਨ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਡਿਪਟੀ ਡਾਇਰੈਕਟਰ ਪਸ਼ੂਪਾਲਨ ਵਿਭਾਗ ਨੇ ਦੱਸਿਆ ਕੀ  ਮਰੇ ਹੋਏ ਪਕਸ਼ੀਆਂ ਦੇ ਸੈਂਪਲ ਲਏ ਗਏ ਨੇ ਅਤੇ ਇੰਨਾਂ ਨੂੰ ਲੈੱਬ ਵਿੱਚ ਟੈਸਟ ਲਈ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕੀ ਇੰਨਾਂ ਤੋਤਿਆਂ ਦੀ ਮੌਤ ਬਰਡ ਫਲੂ ਨਾਲ ਹੋਈ ਜਾਂ ਫਿਰ ਕੋਈ ਹੋਰ ਕਾਰਣ ਹੈ