ਹੁਣ PAN CARD ਦੇ ਲਈ ਨਹੀਂ ਹੋਣਾ ਪਵੇਗਾ ਪਰੇਸ਼ਾਨ, ਸਰਕਾਰ ਲਿਆ ਰਹੀ ਹੈ ਨਵੀਂ ਸਕੀਮ
Advertisement

ਹੁਣ PAN CARD ਦੇ ਲਈ ਨਹੀਂ ਹੋਣਾ ਪਵੇਗਾ ਪਰੇਸ਼ਾਨ, ਸਰਕਾਰ ਲਿਆ ਰਹੀ ਹੈ ਨਵੀਂ ਸਕੀਮ

ਕੇਂਦਰ ਸਰਕਾਰ PAN CARD ਦਾ ਤਰੀਕਾਂ ਆਸਾਨ ਕਰ ਰਹੀ ਹੈ 

ਹੁਣ ਆਧਾਰ ਨਾਲ ਹੀ ਹੋਵੇਗੀ ਵੈਰੀਫਿਕੇਸ਼ਨ

ਨਵੀਂ: ਹੁਣ ਤੁਹਾਡੇ ਲਈ ਪੈੱਨ ਕਾਰਡ (PAN Card) ਬਣਾਉਣਾ ਆਸਾਨ ਹੋ ਜਾਵੇਗਾ,ਕੇਂਦਰ ਸਰਕਾਰ ਹੁਣ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ PAN CARD ਤਿਆਰ ਕਰਕੇ ਦੇਵੇਗੀ, ਸਰਕਾਰ ਇਸ ਦੇ ਲਈ ਨਵਾਂ ਪਲੈਨ ਲੈ ਕੇ ਆ ਰਹੀ ਹੈ, ਜਿਸ ਦੇ ਤਹਿਤ ਤੁਹਾਨੂੰ PAN CARD ਅਪਲਾਈ ਕਰਨਾ
ਆਸਾਨ ਹੋ ਜਾਵੇਗਾ,ਕੇਂਦਰੀ ਖਾਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਪਾਰਲੀਮੈਂਟ ਬਜਟ (Budget 2020) ਪੇਸ਼ ਕਰਨ ਦੌਰਾਨ ਇਸ ਦਾ ਖ਼ੁਲਾਸਾ ਕੀਤਾ ਹੈ ਕਿ ਕੇਂਦਰ ਸਰਕਾਰ PAN CARD  ਬਣਾਉਣ ਦਾ ਤਰੀਕਾਂ ਅਸਾਨ ਕਰਨ ਜਾ ਰਹੀ ਹੈ

PAN CARD ਆਸਾਨੀ ਨਾਲ ਲੈਣ ਦਾ ਤਰੀਕਾ 

ਕੇਂਦਰੀ ਖ਼ਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕੀ ਹੁਣ ਗ੍ਰਾਹਕਾਂ ਨੂੰ ਆਪਣੇ ਆਧਾਰ ਕਾਰਡ (Aadhaar Card) ਦੇ ਜ਼ਰੀਏ PAN APPLY ਕਰਨ 'ਤੇ ਫੌਰਨ ਨੰਬਰ ਜਾਰੀ ਕੀਤਾ ਜਾਵੇਗਾ,ਕੇਂਦਰ ਸਰਕਾਰ ਨੇ ਹੁਣ ਅਧਾਰ ਕਾਰਡ ਦੀ ਜਾਣਕਾਰੀ PAN ਕਾਰਡ ਨਾਲ LINK ਕਰਨ 

ਦੀ ਯੋਜਨਾ ਬਣਾਈ ਹੈ,ਇਸਦੇ ਲਈ ਐਪਲੀਕੇਸ਼ਨ ਫਾਰਮ ਭਰਨਾ ਜ਼ਰੂਰੀ ਹੋਵੇਗਾ,ਅਧਿਕਾਰੀਆਂ ਦਾ ਕਹਿਣਾ ਹੈ ਕਿ ਆਏ ਦਿਨ PAN CARD ਦੀ ਧੋਖਾਧੜੀ 'ਤੇ ਵੀ ਇਸ ਨਾਲ ਨਕੇਲ ਕੱਸੇਗੀ,ਨਾਲ ਹੀ PAN NUMBER ਦੇ ਜ਼ਰੀਏ ਧੋਖਾਧੜੀ ਰੋਕਣ ਵਿੱਚ ਅਸਾਨ ਆਸਾਨੀ ਹੋਵੇਗੀ
 
ਹੁਣ ਆਧਾਰ ਨਾਲ ਹੀ ਹੋਵੇਗੀ ਵੈਰੀਫਿਕੇਸ਼ਨ 

ਕੇਂਦਰੀ ਖ਼ਜਾਨਾ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕੀ ਹੁਣ ਟੈਕਸ ਦੇਣ ਵਾਲਿਆਂ ਦਾ ਵੈਰੀਫਿਕੇਸ਼ਨ ਵੀ ਆਧਾਰ ਦੇ ਤਹਿਤ ਹੀ ਕੀਤਾ ਜਾਵੇਗਾ,ਟੈਕਸਪੇਅਰ ਦੀ ਸੁਵਿਧਾ ਦੇ ਲਈ ਜਲਦ ਹੀ ਇੱਕ ਸਿਸਟਮ ਲਾਂਚ ਕੀਤਾ ਜਾਵੇਗਾ,INCOME TAX ਕਨੂੰਨ ਦੇ ਮੁਤਾਬਿਕ ਕਿਸੇ ਸ਼ਖ਼ਸ ਨੂੰ ਇਨਕਮ ਟੈਕਸ 

RETURN ਫਾਇਲ ਕਰਨ ਵੇਲੇ ਆਪਣੇ ਅਧਾਰ ਨੰਬਰ ਦੱਸਣਾ ਜ਼ਰੂਰੀ ਹੈ,31 ਮਾਰਚ 2020 ਤੱਕ PAN ਅਤੇ ਅਧਾਰ ਨੂੰ ਲਿੰਕ ਕਰਨਾ ਜ਼ਰੂਰੀ ਹੋਵੇਗਾ,ਇਨਕਮ  ਟੈਕਸ ਵਿਭਾਗ 2 ਏਜੰਸੀਆਂ NSDL ਅਤੇ UTI-ITSL ਦੇ ਜ਼ਰੀਏ PAN CARD ਜਾਰੀ ਕਰ ਸਕਦੀ ਨੇ

Trending news