SBI, ICICI, HDFC, Axis, Pnb ਬੈਂਕ ਦੇ ਗਾਹਕਾਂ 'ਤੇ ਸਾਈਬਰ ਅਟੈਕ ਖ਼ਤਰਾ ! ਇਸ ਲਿੰਕ 'ਤੇ ਕਲਿੱਕ ਕੀਤਾ ਤਾਂ ਮਿੰਟਾਂ 'ਚ ਖਾਤਾ '0'
Advertisement

SBI, ICICI, HDFC, Axis, Pnb ਬੈਂਕ ਦੇ ਗਾਹਕਾਂ 'ਤੇ ਸਾਈਬਰ ਅਟੈਕ ਖ਼ਤਰਾ ! ਇਸ ਲਿੰਕ 'ਤੇ ਕਲਿੱਕ ਕੀਤਾ ਤਾਂ ਮਿੰਟਾਂ 'ਚ ਖਾਤਾ '0'

Online Bank Fraud: ਡਿਜੀਟਲ ਹੁੰਦੀ ਬੈਂਕਿੰਗ ਵਿਵਸਥਾ ਨੇ ਚੀਜ਼ਾਂ ਨੂੰ ਆਸਾਨ ਕਰਨ ਦੇ ਨਾਲ ਨਾਲ ਕਈ ਖ਼ਤਰੇ ਪੈਦਾ ਕੀਤੇ ਨੇ ਅਗਰ ਤੁਹਾਡਾ ਖਾਤਾ SBI, ICICI Bank, HDFC, Axis Bank, PNB ਬੈਂਕਾਂ ਚ ਹੈ ਤਾਂ ਤੁਸੀਂ ਸਾਈਬਰ ਅਪਰਾਧੀਆਂ ਦੇ ਨਿਸ਼ਾਨੇ ਤੇ ਹੈ 

ਅਗਰ ਤੁਹਾਡਾ ਖਾਤਾ ਬੈਂਕਾਂ ਚ ਹੈ ਤਾਂ ਤੁਸੀਂ ਸਾਈਬਰ ਅਪਰਾਧੀਆਂ ਦੇ ਨਿਸ਼ਾਨੇ ਤੇ ਹੈ

 ਦਿੱਲੀ : ਜੇਕਰ ਤੁਹਾਡਾ ਖਾਤਾ SBI, ICICI Bank, HDFC, Axis Bank, PNB ਵਿੱਚ ਹੈ ਤਾਂ ਤੁਹਾਨੂੰ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਇੱਕ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਆਨਲਾਈਨ ਚੋਰੀ ਨਾ 5 ਬੈਂਕਾਂ ਦੇ ਗਾਹਕਾਂ ਦੀ ਨਿੱਜੀ ਜਾਣਕਾਰੀਆਂ ਚੋਰੀ ਕਰਨ ਲਈ ਉਨ੍ਹਾਂ ਨੂੰ ਲੁਭਾਵਣੀਆਂ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 

ਨਿਸ਼ਾਨੇ 'ਤੇ  SBI, ICICI Bank, HDFC, Axis Bank, PNB ਦੇ ਗਾਹਕ  

 ਦਿੱਲੀ ਵਿਖੇ ਥਿੰਕ ਟੈਂਕ ਸਾਈਬਰ ਪੀਸ ਫਾਊਂਡੇਸ਼ਨ ਦੇ ਵੱਲੋਂ ਸਾਈਬਰ ਸਕਿਓਰਿਟੀ ਕੰਪਨੀ ਓਟੋ ਬੋਕ ਇੰਫੋਸਿਸ ਦੇ ਨਾਲ ਮਿਲ ਕੇ ਕੀਤੀ ਗਈ ਜਾਂਚ ਤੋਂ ਇਸ ਦਾ ਖ਼ੁਲਾਸਾ ਹੋਇਆ,ਇਸ ਵਿੱਚ ਦੱਸਿਆ ਗਿਆ ਹੈ ਕਿ ਸਾਈਬਰ ਅਪਰਾਧੀ ਲੋਕਾਂ ਨੂੰ ਕਹਿ ਰਹੇ ਨੇ ਕਿ ਉਨ੍ਹਾਂ ਨੇ  ਇਨਕਮ ਟੈਕਸ ਦਾ ਭੁਗਤਾਨ ਕਰਨਾ ਹੈ ਤੇ ਐਪਲੀਕੇਸ਼ਨ ਭੇਜੋ ਇਸ ਸੁਨੇਹੇ ਨੂੰ ਇੱਕ ਲਿੰਕ ਦੇ ਜ਼ਰੀਏ ਭੇਜਿਆ ਜਾ ਰਿਹਾ ਹੈ ਇਸ ਲਿੰਕ ਨੂੰ ਕਲਿੱਕ ਕਰਦੇ ਹੀ ਨਵਾਂ ਪੇਜ ਖੁੱਲ ਦਾ ਹੈ ਜੋ ਬਿਲਕੁਲ ਇਨਕਮ ਟੈਕਸ ਦੀ ਵੈੱਬਸਾਈਟ ਵਰਗਾ ਹੈ  

ਨਿੱਜੀ ਬੈਂਕਿੰਗ ਜਾਣਕਾਰੀਆਂ ਚੋਰੀ ਕਰ  ਰਹੇ ਨੇ ਸਾਈਬਰ ਅਪਰਾਧੀ  

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਲਿੰਕ ਅਮਰੀਕਾ ਤੇ ਫਰਾਂਸ ਤੋਂ ਆਪਰੇਟ ਹੋ ਰਿਹਾ ਹੈ ਜਿਸ ਨਾਲ ਸਾਈਬਰ ਅਪਰਾਧੀ ਲੋਕਾਂ ਦੀ ਨਿੱਜੀ ਅਤੇ ਬੈਂਕਿੰਗ ਜਾਣਕਾਰੀਆਂ ਚੋਰੀ ਕਰ ਰਹੇ ਨੇ ਜਿਸ ਨਾਲ ਲੋਕਾਂ ਨੂੰ ਵਿੱਤੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ ਇਸ ਪੂਰੀ ਯੋਜਨਾ ਦੇ ਵਿੱਚ  'http'  ਪ੍ਰੋਟੋਕੋਲ ਦਾ ਇਸਤੇਮਾਲ ਕੀਤਾ ਜਾਵੇ  ਨਾ ਕਿ ਸਿਕਿਓਰ  'https'  ਦਾ ਲੋਕਾਂ ਨੂੰ ਲਿੰਕ ਭੇਜ ਕੇ ਕਿਹਾ ਜਾ ਰਿਹਾ ਹੈ ਕਿ Google Playstore ਸਟੋਰ ਦੀ ਬਜਾਏ ਸੀ ਥਰਡ ਪਾਰਟੀ ਸੋਰਸ ਐਪਲੀਕੇਸ਼ਨ ਡਾਊਨਲੋਡ ਕਰਨ  

ਲੋਕਾਂ ਨੂੰ ਇਹ SMS  ਦੇ ਜ਼ਰੀਏ ਭੇਜਿਆ ਜਾ ਰਿਹਾ ਹੈ ਲਿੰਕ 

ਲੋਕਾਂ ਨੂੰ ਭੇਜੇ ਗਏ ਲਿੰਕ 'ਤੇ ਕਲਿੱਕ ਕਰਦੇ ਹੀ ਨਵਾਂ ਪੇਜ ਖੁੱਲ੍ਹਦਾ ਹੈ ਜੋ ਬਿਲਕੁਲ income tax e-filing ਵਰਗਾ ਵਿਖਾਈ ਦਿੰਦਾ ਹੈ ਹਰੇ ਰੰਗ ਦੇ ਬਟਨ ਉੱਤੇ ਲਿਖਿਆ ਹੁੰਦਾ ਹੈ  'Proceed to the verification steps' ਨੂੰ ਕਲਿੱਕ ਕਰਦੇ ਹੀ ਕਈ ਸਾਰੀਆਂ ਜਾਣਕਾਰੀ ਮੰਗ ਦਾ ਹੈ ਜਿਵੇਂ ਕਿ ਤੁਹਾਡਾ ਪੂਰਾ ਨਾਮ PAN, ਆਧਾਰ ਨੰਬਰ ਪਤਾ ਪਿਨਕੋਡ ਜਨਮ ਤਰੀਕ ਮੋਬਾਈਲ ਨੰਬਰ ਈਮੇਲ ਲਿੰਕ ਬੈਂਕ ਜਾਣਕਾਰੀਆਂ ਜਿਵੇਂ ਅਕਾਊਂਟ ਨੰਬਰ  IFSC ਕਾਰਡ ਨੰਬਰ ਐਕਸਪਾਇਰੀ ਡੇਟCVV, CVC  ਅਤੇ ਕਾਰਡ ਪਿੰਨ  

ਸਰਕਾਰ DIU ਲੈ ਕੇ ਆਉਣ ਦੀ ਤਿਆਰੀ ਵਿੱਚ 

ਵਧਦੇ ਸਾਇਬਰ ਅਪਰਾਧ ਨੂੰ ਵੇਖਦੇ ਹੋਏ ਸਰਕਾਰ ਆਨਲਾਈਨ ਫਰਾਡ ਉੱਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ ਸਰਕਾਰ ਡਿਜੀਟਲ ਇੰਟੈਲੀਜੈਂਸ ਯੂਨਿਟ   DIU ਲੈ ਕੇ ਆਉਣ ਦੀ ਤਿਆਰੀ ਵਿੱਚ ਹੈ  IT ਮੰਤਰਾਲੇ ਨੇ ਇਸ ਯੋਜਨਾ ਉੱਤੇ  ਕੰਮ ਕਰ ਰਿਹਾ ਹੈ ਇੰਟੈਲੀਜੈਂਸ ਡਿਜੀਟਲ ਯੂਨਿਟ ਪੁਲਿਸ ਸਾਈਬਰ ਸੈੱਲ DIU ਅਤੇ ਬੈਂਕਾਂ ਦੇ ਨਾਲ ਤਾਲਮੇਲ ਬਿਠਾ ਕੇ ਕੰਮ ਕਰੇਗੀ DIU ਪੇਮੈਂਟ ਸਰਵਿਸ ਪ੍ਰੋਵਾਈਡਰ ਅਤੇ ਟੈਲੀਕਾਮ ਅਪਰੇਟਰ ਦੇ ਨਾਲ ਮਿਲ ਕੇ ਕੰਮ ਕਰੇਗੀ  

ਆਨਲਾਈਨ ਫਰਾਡ ਤੋਂ ਬਚੋ ਡਿਜੀਟਲ ਹੁੰਦੀ ਬੈਂਕਿੰਗ ਵਿਵਸਥਾ ਨੇ ਚੀਜ਼ਾਂ ਨੂੰ ਆਸਾਨ ਕਰਨ ਦੇ ਨਾਲ ਨਾਲ ਖ਼ਤਰੇ ਵੀ ਪੈਦਾ ਹੋਇਆ ਹੈ, ਸਾਈਬਰ ਕ੍ਰਾਈਮ ਤੋਂ ਬਚਣ ਦੇ ਲਈ ਤੁਹਾਨੂੰ ਕੁੱਝ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਨੇ  

1. ਕਦੀ ਕਿਸੇ ਨਾਲ OTP  ਸ਼ੇਅਰ ਨਾ ਕਰੋ 
2. ਅਗਰ ਤੁਹਾਡੇ ਕੋਲ ਕੋਈ SMS ਆਉਂਦਾ ਹੈ ਜਿਸ ਦੇ ਵਿੱਚ ਕੋਈ ਲਿੰਕ ਦਿੱਤਾ ਹੋਇਆ ਹੈ ਤਾਂ ਉਸ ਨੂੰ ਕਦੇ ਨਾ ਖੋਲੋ। ਆਨਲਾਈਨ ਫਰਾਡ ਕਰਨ ਵਾਲਾ ਹਮੇਸ਼ SMS  ਭੇਜ ਦੇ ਨੇ, ਜਿਸ ਵਿੱਚ ਇੱਕ ਲਿੰਕ ਹੁੰਦਾ ਹੈ, ਇਸ ਲਿੰਕ ਨੂੰ ਕਲਿੱਕ ਕਰਦੇ ਹੀ ਤੁਸੀਂ ਆਨਲਾਈਨ ਫਰਾਡ ਦਾ ਸ਼ਿਕਾਰ  ਹੋ ਸਕਦੇ ਹੋ

3.  QR ਦੇ ਜ਼ਰੀਏ ਵੀ ਫਰਾਡ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਲਈ ਆਨਲਾਈਨ ਟਰਾਂਜੈਕਸ਼ਨਸ ਵਿੱਚ QR ਨੂੰ ਸਕੈਨ ਕਰਨ ਤੋਂ ਪਹਿਲਾਂ ਇਹ ਦੇਖ ਲਓ ਕਿ ਤੁਹਾਡੇ ਅਕਾਊਂਟ ਵਿਚ ਪੈਸੇ ਜਾ ਰਹੇ ਨੇ, ਅਜਿਹੇ ਫਰਾਡ ਆਮ ਤੌਰ 'ਤੇ OLX 'ਤੇ  ਵੇਖਣ ਨੂੰ ਮਿਲਦੇ ਹਨ
 
4. ਹਮੇਸ਼ਾ ਵੱਡੀ ਅਤੇ ਚੰਗੀ ਵੈੱਬਸਾਈਟ ਤੋਂ ਹੀ ਆਨਲਾਈਨ ਸ਼ਾਪਿੰਗ ਕਰੋ ਕਿਸੇ ਵੀ ਅਣਜਾਣ ਸਾਈਟ ਤੋਂ ਸ਼ਾਪਿੰਗ ਨਾ ਕਰੋ ਅਜਿਹੀ ਵੈੱਬਸਾਈਟ ਉੱਤੇ ਸਾਮਾਨ ਬਹੁਤ ਜ਼ਿਆਦਾ ਸਸਤੇ ਵਿੱਚ ਵਿਖਾ ਕੇ ਫਰਾਡ ਕੀਤਾ ਜਾਂਦਾ ਹੈ, ਫਰਾਡ  ਤੋਂ ਬਾਅਦ ਅਜਿਹੀ ਕੰਪਨੀਆਂ ਨਾਲ ਸੰਪਰਕ  ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ.

5.  ਆਪਣਾ ਕਰੈਡਿਟ ਡੈਬਿਟ ਕਾਰਡ ਸਾਹਮਣੇ  ਕਰਾਓ। ਛੋਟੇ ਟਰਾਂਸਜੈਕਸ਼ਨ ਦੇ ਲਈ ਕਾਰਡ ਟੈਪ ਕਰੋ ਆਪਣੇ ATM  ਦਾ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ

WATCH LIVE TV

Trending news