EPF ਵਿਆਜ 'ਤੇ ਹੋ ਸਕਦਾ ਹੈ ਇਹ ਵੱਡਾ ਫ਼ੈਸਲਾ,6 ਕਰੋੜ ਲੋਕਾਂ 'ਤੇ ਅਸਰ

ਪੈਟਰੋਲ ਦੀਆਂ ਕੀਮਤਾਂ ਆਸਮਾਨ 'ਤੇ ਪਹੁੰਚ ਗਈਆਂ ਨੇ, ਪਹਿਲਾਂ ਹੀ EPF ਦਾ ਪਿਛਲੇ ਸਾਲ ਵਿਆਜ ਨਹੀਂ ਮਿਲਿਆ ਹੈ ਉਤੋਂ ਇੱਕ ਹੋਰ ਫ਼ੈਸਲਾ ਮੁਲਾਜ਼ਮਾਂ ਨੂੰ ਵੱਡਾ ਝਟਕਾ ਦੇਣ ਜਾ ਰਿਹਾ ਹੈ

 EPF ਵਿਆਜ  'ਤੇ ਹੋ ਸਕਦਾ ਹੈ ਇਹ ਵੱਡਾ ਫ਼ੈਸਲਾ,6 ਕਰੋੜ ਲੋਕਾਂ 'ਤੇ ਅਸਰ
EPF ਦਾ ਪਿਛਲੇ ਸਾਲ ਵਿਆਜ ਨਹੀਂ ਮਿਲਿਆ ਹੈ ਉਤੋਂ ਇੱਕ ਹੋਰ ਫ਼ੈਸਲਾ ਮੁਲਾਜ਼ਮਾਂ ਨੂੰ ਵੱਡਾ ਝਟਕਾ ਦੇਣ ਜਾ ਰਿਹਾ ਹੈ

ਦਿੱਲੀ : ਪੈਟਰੋਲ ਦੀਆਂ ਕੀਮਤਾਂ ਆਸਮਾਨ 'ਤੇ ਪਹੁੰਚ ਗਈਆਂ ਨੇ, ਪਹਿਲਾਂ ਹੀ EPF ਦਾ ਪਿਛਲੇ ਸਾਲ ਵਿਆਜ ਨਹੀਂ ਮਿਲਿਆ ਹੈ ਉਤੋਂ ਇੱਕ ਹੋਰ ਫ਼ੈਸਲਾ ਮੁਲਾਜ਼ਮਾਂ ਨੂੰ ਵੱਡਾ ਝਟਕਾ ਦੇਣ ਜਾ ਰਿਹਾ ਹੈ,  ਵਿੱਤ ਸਾਲ 2020-21 ਦੇ ਵਿੱਚ EPF 'ਤੇ ਵਿਆਜ ਵਿੱਚ ਇੱਕ ਵਾਰ ਫਿਰ ਤੋਂ ਕਮੀ ਹੋਣ ਵਾਲੀ ਹੈ, ਅਗਰ ਅਜਿਹਾ ਹੋਇਆ ਤਾਂ ਕਰੋੜਾਂ ਨੌਕਰੀ ਕਰਨ ਵਾਲਿਆਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ 

EPFO 'ਤੇ ਮਿਲਣ ਵਾਲਾ ਵਿਆਜ ਘਟੇਗਾ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕੋਰੋਨਾ ਦੀ ਵਜ੍ਹਾਂ ਕਰਕੇ  ਲੋਕਾਂ ਨੇ ਕਾਫੀ ਵੱਡੀ ਗਿਣਤੀ ਵਿੱਚ EPF ਕੱਢ ਲਿਆ ਸੀ, ਇਸ ਦੌਰਾਨ ਪੈਸੇ  ਟਰਾਂਸਫਰ ਕਰਨ ਵਿੱਚ ਵੀ ਕਮੀ ਆਈ ਹੈ, ਜਿਸ ਦੇ ਚੱਲਦਿਆਂ EPF ਦਰਾਂ ਵਿੱਚ ਕਟੌਤੀ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ, ਨਵੀਂ ਦਰਾਂ 'ਤੇ ਫ਼ੈਸਲਾ ਕਰਨ ਲਈ 4 ਮਾਰਚ ਨੂੰ EPFO  ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ ਬੈਠਕ ਹੋਵੇਗੀ ਜਿਸ ਵਿੱਚ ਕਟੌਤੀ ਨੂੰ ਤੈਅ ਮੰਨਿਆ ਜਾ ਰਿਹਾ ਹੈ

4 ਮਾਰਚ ਨੂੰ ਹੋਵੇਗਾ ਵਿਆਜ ਦਰਾਂ 'ਤੇ ਫੈਸਲਾ 

ਵਿੱਤ ਸਾਲ 2020 ਦੇ ਵਿੱਚ EPFO ਦੀ ਕਮਾਈ 'ਤੇ ਬੁਰਾ ਅਸਰ ਪਿਆ ਹੈ, ਨਿਊਜ਼ ਏਜੰਸੀ PTI ਨਾਲ ਗੱਲ ਕਰਦੇ ਹੋਏ EPFO ਦੇ ਟਰੱਸਟੀ  ਈ ਰਘੂਨਾਥਨ ਨੇ ਦੱਸਿਆ ਕਿ 4 ਮਾਰਚ ਨੂੰ ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ ਬੈਠਕ ਸ੍ਰੀਨਗਰ  ਵਿੱਚ ਹੋਵੇਗੀ, ਉਨ੍ਹਾਂ ਨੂੰ  ਏਜੰਡਾ ਪੇਪਰਸ ਵੀ ਜਲਦੀ ਭੇਜਿਆ ਜਾਵੇਗਾ। ਉਨ੍ਹਾਂ ਨੂੰ ਮਿਲੀ E-Mail ਵਿੱਚ ਵਿਆਜ ਦਰਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ  

EPF  'ਤੇ 7 ਸਾਲ ਦੇ ਵਿੱਚ ਸਭ ਤੋਂ ਘੱਟ ਵਿਆਜ 

ਵਿੱਤੀ ਸਾਲ 2020 ਵਿੱਚ  EPF 'ਤੇ 8.5% ਦਾ ਵਿਆਜ ਮਿਲਿਆ, ਜੋ ਕਿ 7 ਸਾਲਾਂ ਵਿੱਚ ਸਭ ਤੋਂ ਘੱਟ ਵਿਆਜ ਹੈ, ਇਸ ਤੋਂ ਪਹਿਲਾਂ ਵਿੱਤੀ ਸਾਲ 2013 ਵਿੱਚ EPF 'ਤੇ ਵਿਆਜ ਦਰ 8.5% ਸੀ, ਪਿਛਲੇ ਸਾਲ ਮਾਰਚ ਵਿੱਚ   EPFO ਨੇ ਦਿਲਚਸਪੀ ਨੂੰ ਮੁੜ ਸੁਰਜੀਤ ਕੀਤਾ, ਇਸ ਤੋਂ ਪਹਿਲਾਂ, ਵਿੱਤੀ ਸਾਲ 2019 ਵਿੱਚ, EPF 8.65% ਵਿਆਜ ਪ੍ਰਾਪਤ ਕਰਦਾ ਸੀ,  EPFO ਨੇ ਵਿੱਤੀ ਸਾਲ 2018 ਵਿੱਚ 8.55% ਵਿਆਜ ਅਦਾ ਕੀਤਾ ਸੀ, ਜੋ ਵਿੱਤੀ ਸਾਲ 16 ਵਿੱਚ 8.8% ਸੀ, ਇਸ ਤੋਂ ਪਹਿਲਾਂ, ਵਿੱਤੀ ਸਾਲ 2014 ਵਿੱਚ ਇਹ 8.75 ਫ਼ੀਸਦੀ ਸੀ

ਦੱਸ ਦੇਈਏ ਦੇਸ਼ ਭਾਰਤ ਵਿਚ EPF ਦੇ 6 ਕਰੋੜ ਸਬਸਕ੍ਰਾਈਬਰਸ ਹਨ, ਵਿੱਤ ਸਾਲ 2020 ਦੇ ਵਿੱਚ ਇਨ੍ਹਾਂ ਕਰੋੜਾਂ ਲੋਕਾਂ ਨੂੰ KYC 'ਚ ਹੋਈ ਗੜਬੜੀ ਦੀ ਵਜ੍ਹਾ ਨਾਲ ਵਿਆਜ ਮਿਲਣ 'ਚ ਦੇਰੀ ਹੋਈ ਸੀ, ਉਸ ਬਾਅਦ  ਹੁਣ ਵਿਆਜ ਦਰਾਂ ਵਿੱਚ ਕਟੌਤੀ ਹੁੰਦੀ ਹੈ ਤਾਂ ਬਹੁਤ ਵੱਡਾ ਝਟਕਾ ਹੋਵੇਗਾ।

WATCH LIVE TV