ਬੈਂਕ ਦਾ ਜ਼ਰੂਰੀ ਕੰਮ ਜਲਦੀ ਨਿਪਟਾ ਲਓ ਇਨ੍ਹਾਂ ਤਰੀਕਾਂ ਨੂੰ ਰਹੇਗੀ ਹੜਤਾਲ

ਬੈਂਕ ਦਾ ਕੋਈ ਜ਼ਰੂਰੀ ਕੰਮ ਹੋਵੇ ਤਾਂ ਫਟਾਫਟ ਕਰ ਲਓ ਕਿਉਂਕਿ ਸਰਕਾਰੀ ਬੈਂਕਾਂ ਦੇ ਵਿੱਚ ਹੜਤਾਲ ਹੋਣ ਵਾਲੀ ਹੈ

ਬੈਂਕ ਦਾ ਜ਼ਰੂਰੀ ਕੰਮ ਜਲਦੀ ਨਿਪਟਾ ਲਓ ਇਨ੍ਹਾਂ ਤਰੀਕਾਂ ਨੂੰ ਰਹੇਗੀ ਹੜਤਾਲ
ਬੈਂਕ ਇਸ ਮਹੀਨੇ ਕਈ ਦਿਨ ਬੈਂਕ ਬੰਦ ਰਹਿਣਗੇ

ਦਿੱਲੀ: ਬੈਂਕ ਦਾ ਕੋਈ ਜ਼ਰੂਰੀ ਕੰਮ ਹੋਵੇ ਤਾਂ ਫਟਾਫਟ ਕਰ ਲਓ ਕਿਉਂਕਿ ਸਰਕਾਰੀ ਬੈਂਕਾਂ ਦੇ ਵਿੱਚ ਹੜਤਾਲ ਹੋਣ ਵਾਲੀ ਹੈ. Canara Bank ਨੇ ਆਪਣੇ ਗਾਹਕਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਬੈਂਕਿੰਗ ਸੇਵਾਵਾਂ ਉੱਤੇ ਹੜਤਾਲ ਦੀ ਵਜ੍ਹਾ ਨਾਲ ਅਸਰ ਪੈ ਸਕਦਾ ਹੈ.

15-16 ਮਾਰਚ ਨੂੰ ਰਹੇਗੀ ਬੈਂਕ ਯੂਨੀਅਨਾਂ ਦੀ ਹੜਤਾਲ   

Canara Bank  ਨੇ ਦੱਸਿਆ ਕਿ ਅਸੀਂ   Indian Banks' Association (IBA) ਦੇ ਵੱਲੋਂ ਇਹ ਸੂਚਨਾ ਦਿੱਤੀ ਗਈ ਕਿ United Forum of Bank Unions (UFBU) ਭਾਰਤ ਨੇ ਬੈਂਕਿੰਗ ਇੰਡਸਟਰੀ 15 ਮਾਰਚ ਅਤੇ 16 ਮਾਰਚ ਨੂੰ ਹੜਤਾਲ ਦਾ ਐਲਾਨ ਕੀਤਾ ਹੈ  Canara Bank ਨੇ ਕਿਹਾ ਹੈ ਕਿ ਉਹ ਦੱਸੀ ਗਈ ਹੜਤਾਲ ਦੇ ਦਿਨ ਵੀ ਬੈਂਕ ਦੀ ਬ੍ਰਾਂਚ ਅਤੇ ਆਫਿਸਾਂ ਦੇ ਵਿੱਚ ਚੰਗੀ ਤਰ੍ਹਾਂ ਕੰਮ ਚਲਾਉਣ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਨ ਹਾਲਾਂਕਿ ਫਿਰ ਵੀ ਕੰਮਕਾਜ ਉੱਤੇ ਅਸਰ ਪੈ ਸਕਦਾ ਹੈ. 

ਬੈਂਕਾਂ ਦੇ ਮਰਜ਼ ਦੇ ਖ਼ਿਲਾਫ਼ ਹਡ਼ਤਾਲ 

ਸਾਰੀਆਂ ਬੈਂਕ ਯੂਨੀਅਨਜ਼ All India Bank Employees' Association (AIBEA), All India Bank Officers' Confederation (AIBOC), NCBE, AIBOA, BEFI, INBEF, IBOC, NOBW, NOBO ਅਤੇ AINBOF ਨੇ ਦੋ ਬੈਂਕਾਂ ਦੇ ਮਰਜ਼ੀ ਦੇ ਖ਼ਿਲਾਫ਼ ਹਡ਼ਤਾਲ ਦਾ ਐਲਾਨ ਕੀਤਾ ਹੈ   

ਬਜਟ ਦੇ ਵਿਚ ਬੈਂਕਾਂ ਦੇ ਮਰਜ਼ ਦਾ ਐਲਾਨ 

ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਬਜਟ   2021 ਵਿੱਚ 2 ਸਰਕਾਰੀ ਬੈਂਕਾਂ ਤੇ ਇੰਸ਼ੋਰੈਂਸ ਕੰਪਨੀ ਦੇ ਨਿੱਜੀਕਰਨ ਦਾ ਫ਼ੈਸਲਾ ਕੀਤਾ ਹੈ ਸਰਕਾਰ ਪਹਿਲਾਂ ਹੀ ਚਾਰ ਸਾਲਾਂ ਦੇ ਦੌਰਾਨ14 ਸਰਕਾਰੀ ਬੈਂਕਾਂ ਨੂੰ ਮਰਜ ਕਰ ਚੁੱਕੀ ਹੈ. 2019  ਵਿੱਚ ਸਰਕਾਰ ਨੇ LIC ਵਿੱਚ  IDBI Bank ਦਾ ਮਜੌਰਟੀ ਹਿੱਸਾ ਵੇਚਿਆ ਸੀ ਹੁਣ ਦੇਸ਼ ਦੇ ਵਿੱਚ    12 ਸਰਕਾਰੀ ਬੈਂਕ ਹੈ ਇਸ ਤੋਂ ਬਾਅਦ ਉਸ ਦੀ ਗਿਣਤੀ ਘਟ ਕੇ 10 ਰਹਿ ਜਾਵੇਗੀ ਦੋ ਬੈਂਕਾਂ ਦਾ ਨਿਜੀਕਰਨ ਵਿੱਤ ਸਾਲ  2021-22  ਵਿੱਚ ਕੀਤਾ ਜਾਵੇਗਾ ਅਗਲੇ ਵਿੱਤ ਸਾਲ ਦੇ ਲਈ ਸਰਕਾਰ ਨੇ ਵੀ ਨਿਵੇਸ਼ ਅਤੇ ਨਿਜੀ ਕਰਨ ਦਾ ਟੀਚਾ 1.75ਲੱਖ ਕਰੋਡ਼ ਰੁਪਏ ਰੱਖਿਆ ਹੈ.

ਇਸ ਮਹੀਨੇ ਕਦੋਂ ਕਦੋਂ ਬੰਦ ਰਹਿਣਗੇ

 ਬੈਂਕ ਇਸ ਮਹੀਨੇ ਕਈ ਦਿਨ ਬੈਂਕ ਬੰਦ ਰਹਿਣਗੇ. 11 ਮਾਰਚ ਨੂੰ ਮਹਾਂਸ਼ਿਵਰਾਤਰੀ ਹੈ ਜਿਸ ਕਰਕੇ ਬੈਂਕਾਂ 'ਚ ਛੁੱਟੀ ਰਹੇਗੀ. 16 ਮਾਰਚ ਤੋਂ ਬਾਅਦ 21 ਮਾਰਚ ਨੂੰ ਐਤਵਾਰ ਦੀ ਛੁੱਟੀ ਹੋਵੇਗੀ. 22 ਮਾਰਚ ਨੂੰ ਬਿਹਾਰ ਦਿਹਾੜੇ  ਕਰਕੇ ਉਥੇ ਛੁੱਟੀ ਹੋ ਸਕਦੀ ਹੈ. 27 ਮਾਰਚ ਨੂੰ ਚੌਥਾ ਸ਼ਨੀਵਾਰ ਅਤੇ 28 ਮਾਰਚ ਨੂੰ ਐਤਵਾਰ ਪੈ ਰਿਹਾ ਹੈ. ਇਸ ਕਰਕੇ ਲਗਾਤਾਰ 2 ਦਿਨਾਂ ਲਈ ਬੈਂਕ ਬੰਦ ਰਹਿਣਗੇ ਉਣੱਤੀ ਮਾਰਚ ਨੂੰ ਹੋਲੀ ਦੇ ਕਾਰਨ ਵੀ ਬੈਂਕ ਬੰਦ ਰਹਿਣਗੇ.

WATCH LIVE TV