ਭਾਰਤੀ ਕਾਮਿਆਂ ਲਈ ਚੰਗੀ ਖ਼ਬਰ! ਕੋਰੋਨਾ ਦੌਰ 'ਚ ਵੀ ਮਿਲੇਗਾ Increment ਅਤੇ ਖੁੱਲ੍ਹਣਗੀਆਂ ਨਵੀਂਆਂ ਨੌਕਰੀਆਂ ਇਸ ਤਰ੍ਹਾਂ ਚੁੱਕੋ ਫ਼ਾਇਦਾ
Advertisement

ਭਾਰਤੀ ਕਾਮਿਆਂ ਲਈ ਚੰਗੀ ਖ਼ਬਰ! ਕੋਰੋਨਾ ਦੌਰ 'ਚ ਵੀ ਮਿਲੇਗਾ Increment ਅਤੇ ਖੁੱਲ੍ਹਣਗੀਆਂ ਨਵੀਂਆਂ ਨੌਕਰੀਆਂ ਇਸ ਤਰ੍ਹਾਂ ਚੁੱਕੋ ਫ਼ਾਇਦਾ

ਦੇਸ਼ ਵਿੱਚ ਬੇਰੁਜਗਾਰੀ ਆਪਣੇ ਪੈਰ ਤੇਜ਼ੀ ਨਾਲ ਪਸਾਰ ਰਹੀ ਹੈ, ਸੈਂਟਰ ਫੌਰ ਮੌਨੀਟਿਰੰਗ ਇੰਡੀਆਨ ਇੱਕਨੌਮੀ ਦੀ ਰਿਪੋਟ ਦੇ ਮੁਤਾਬਿਕ 11 ਅਪ੍ਰੈਲ 2021 ਨੂੰ ਖਤਮ ਹੋਏ, ਇਸ ਹਫਤੇ ਦੌਰਾਨ ਬੇਰੁਜਗਾਰੀ ਦਰ ਵੱਧ ਕੇ 8.6 ਫੀਸਦੀ ਹੋ ਗਈ ਹੈ। ਜਿਹੜੀ 2 ਹਫਤੇ ਪਹਿਲਾ 6.7 ਫੀਸਦ ਸੀ

ਭਾਰਤੀ ਕਾਮਿਆਂ ਲਈ ਚੰਗੀ ਖ਼ਬਰ! ਕੋਰੋਨਾ ਦੌਰ 'ਚ ਵੀ ਮਿਲੇਗਾ Increment ਅਤੇ ਖੁੱਲ੍ਹਣਗੀਆਂ ਨਵੀਂਆਂ ਨੌਕਰੀਆਂ ਇਸ ਤਰ੍ਹਾਂ ਚੁੱਕੋ ਫ਼ਾਇਦਾ

ਨਵੀਂ ਦਿੱਲੀ: ਦੇਸ਼ ਵਿੱਚ ਬੇਰੁਜਗਾਰੀ ਆਪਣੇ ਪੈਰ ਤੇਜ਼ੀ ਨਾਲ ਪਸਾਰ ਰਹੀ ਹੈ, ਸੈਂਟਰ ਫੌਰ ਮੌਨੀਟਿਰੰਗ ਇੰਡੀਆਨ ਇੱਕਨੌਮੀ ਦੀ ਰਿਪੋਟ ਦੇ ਮੁਤਾਬਿਕ 11 ਅਪ੍ਰੈਲ 2021 ਨੂੰ ਖਤਮ ਹੋਏ, ਇਸ ਹਫਤੇ ਦੌਰਾਨ ਬੇਰੁਜਗਾਰੀ ਦਾਰ ਵੱਧ ਕੇ 8.6 ਫੀਸਦੀ ਹੋ ਗਈ ਹੈ। ਜਿਹੜੀ 2 ਹਫਤੇ ਪਹਿਲਾ 6.7 ਫੀਸਦੀ ਤੇ ਸੀ, ਪਰ ਹੁਣ ਤੁਹਾਨੂੰ ਜਲਦੀ ਹੀ ਖੁਸ਼ਖਬਰੀ ਮਿਲ ਵਾਲੀ ਹੈ, ਕਿਉਕਿ ਇਸ ਸਾਲ ਤੁਹਾਡੀ ਤਨਖਾਹ ਵੱਧ ਸਕਦੀ ਹੈ, ਤੇ ਨਵੀਂ ਨੌਕਰੀ ਮਿਲ ਸਕਦੀ ਹੈ।

ਰਿਕਾਰਡ ਪੱਧਰ 'ਤੇ ਸ਼ਹਿਰਾਂ ਵਿਚ ਬੇਰੁਜ਼ਗਾਰੀ ਦੀ ਦਰ
ਦੱਸਣਯੋਗ ਹੈ ਕਿ cmie ਦੀ ਰਿਪੋਟ 'ਚ ਦਾਆਵਾ ਕੀਤਾ ਗਿਆ ਹੈ, ਲੋਕਾਂ 'ਚ ਫਿਰ ਚਿੰਤਾ ਵੱਧ ਰਹੀਂ ਹੈ, ਕਿਉਕਿ ਪਿਛਲੇ ਸਾਲ ਲੌਕਡਾਊਨ ਦੌਰਾਨ ਲੱਖਾਂ ਲੋਕਾਂ ਨੂੰ ਆਪਣੀ ਨੌਕਾਰੀ ਤੋਂ ਹੱਥ ਧੌਣਾ ਪਿਆ ਸੀ। ਲੋਕਾਂ ਦੇ ਆਪਣੇ ਕਾਰੋਬਾਰ ਠੱਪ ਹੋ ਗਏ ਸਨ। ਪਰ ਦੂਜੇ ਪਾਸੇ ਫਿਰ ਇਹ ਸੰਕਟ ਸਾਹਮਣੇ ਆ ਰਿਹਾ ਹੈ, ਤੇ ਹੁਣ ਇਹ ਜਿਆਦਾ ਖ਼ਤਰਨਾਕ ਹੈ। ਅਪ੍ਰੈਲ ਚ ਸ਼ਹਿਰੀ ਖੇਤਰ ਦੀ ਬੇਰੁਜਗਾਰੀ ਦਰ 8 ਫੀਸਦੀ ਤੇ ਪਹੁੰਚ ਗਈ ਹੈ, ਪਰ ਮਾਰਚ ਚ ਇਹ ਦਰ 7.84 ਫੀਸਦੀ ਸੀ। ਪੇਡੂ ਖੇਤਰ ਦੀ ਬੇਰੁਜਗਾਰੀ ਦਰ 6.7 ਫੀਸਦੀ ਹੈ।

ਇਸ ਸਾਲ ਕਰਮਚਾਰੀਆਂ ਦੀ ਤਨਖਾਹ ਵਧੇਗੀ
ਪਰ ਦੂਜੇ ਪਾਸੇ ਸਟਾਫਿੰਗ ਕੰਪਨੀ (Genius Consultants) ਦੇ ਇੱਕ ਸਰਵੇਖਣ ਵਿੱਚ, ਰੁਜ਼ਗਾਰ ਪ੍ਰਾਪਤ ਲੋਕਾਂ ਬਾਰੇ ਵੀ ਇੱਕ ਰਾਹਤ ਦੀ ਖ਼ਬਰ ਹੈ। ਇਸ ਸਰਵੇਖਣ ਵਿਚ ਇਹ ਦੱਸਿਆ ਗਿਆ ਹੈ ਕਿ ਕੋਰੋਨਾ ਸੰਕਟ ਦੇ ਬਾਵਜੂਦ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਧਾਉਣਗੀਆਂ। ਕਰਮਚਾਰੀਆਂ ਦੀ ਤਨਖਾਹ ਵਿੱਚ ਇਹ ਵਾਧਾ 5 ਤੋਂ 10 ਫੀਸਦੀ ਦੇ ਵਿੱਚਕਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਤਨਖਾਹ ਦਾ ਢਾਂਚਾ ਵੀ ਬਦਲਿਆ ਜਾ ਸਕਦਾ ਹੈ।
ਇਸ ਸਰਵੇ ਚ HR, IT, ITES, BPO ਸਮੇਤ ਬੈਂਕਿੰਗ ਅਤੇ ਵਿੱਤ, ਨਿਰਮਾਣ ਅਤੇ ਇੰਜੀਨੀਅਰਿੰਗ, ਸਿੱਖਿਆ, ਲੋਜਿਸਟਿਕ ਹੋਸਪਿਟੈਲਿਟੀ, ਮੀਡੀਆ, ਫਾਰਮਾ, ਮੈਡੀਕਲ, ਬਿਜਲੀ ਅਤੇ ਉਰਜਾ, ਰੀਅਲ ਅਸਟੇਟ ਵਰਗੀਆਂ ਕੰਪਨੀਆਂ ਸ਼ਾਮਲ ਕੀਤੀਆਂ ਗਈਆਂ ਹਨ।
ਨਵੀਆਂ ਨੌਕਰੀਆਂ ਲਈ ਵੀ ਮੌਕੇ ਪੈਦਾ ਹੋਣਗੇ

43 ਫੀਸਦੀ ਕੰਪਨੀਆਂ ਨੇ ਨਵੇਂ ਲੋਕਾਂ ਦੀ ਭਰਤੀ ਕਰਨ ਲਈ ਕਿਹਾ ਹੈ, ਪਰ ਕੰਪਨੀਆਂ ਇਸ ਸਾਲ ਨਵੇਂ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹਣਗੀਆਂ, ਜਦੋਂ ਕਿ 41 ਪ੍ਰਤੀਸ਼ਤ ਨੇ ਕਿਹਾ ਕਿ ਉਹ ਰਿਪਲੈਸਮੇਟ ‘ਤੇ ਰੱਖੇ ਜਾਣਗੇ।
ਤਜਰਬੇਕਾਰ ਲੋਕਾਂ ਲਈ ਨੌਕਰੀ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਜਦੋਂ ਕਿ 11% ਕੰਪਨੀਆਂ ਨੇ ਨਵੀਆਂ ਨੌਕਰੀਆਂ ਲਈ ਇਨਕਾਰ ਕਰ ਦਿੱਤਾ, ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਦੱਖਣੀ ਖੇਤਰ ਵਿੱਚ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ, ਇੱਥੇ 37 ਫੀਸਦੀ ਦੀ ਸੁਣਵਾਈ ਹੋਣ ਦੀ ਉਮੀਦ ਹੈ, ਜਦੋਂ ਕਿ ਦੇਸ਼ ਦੇ ਪੱਛਮੀ ਖੇਤਰ ਵਿਚ, ਨੌਕਰੀ 33 ਫੀਸਦੀ ਹੋਵੇਗੀ।
ਇਸ ਸਾਲ ਛਾਂਟੀ ਘੱਟ ਹੋਵੇਗੀ
ਜਿੱਥੋਂ ਤੱਕ ਨੌਕਰੀਆਂ ਦੀ ਛਾਂਟੀ ਦਾ ਸਵਾਲ ਹੈ, ਸਿਰਫ 4 ਪ੍ਰਤੀਸ਼ਤ ਨੇ ਕਿਹਾ ਹੈ ਕਿ ਉਹ ਇਸ ਸਾਲ ਛਾਂਟਣੀ ਕਰਨਗੀਆਂ। ਘਰ ਤੋਂ ਕੰਮ ਕਰਨ ਦੀ 33% ਕੰਪਨੀਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਹੈ।

Trending news