ਅੱਜ ਤੋਂ 1 ਸਤੰਬਰ ਤੱਕ ਜਵੈੱਲਰਸ ਤੇ ਕਾਰਵਾਈ ਦੀ ਛੋਟ, ਪੂਰੇ ਦੇਸ਼ ਦੀ ਥਾਂ ਸਿਰਫ 256 ਜ਼ਿਲ੍ਹਿਆਂ ਵਿਚ ਹੀ ਹੋਵੇਗੀ Gold Hallmarking ਲਾਗੂ
Advertisement

ਅੱਜ ਤੋਂ 1 ਸਤੰਬਰ ਤੱਕ ਜਵੈੱਲਰਸ ਤੇ ਕਾਰਵਾਈ ਦੀ ਛੋਟ, ਪੂਰੇ ਦੇਸ਼ ਦੀ ਥਾਂ ਸਿਰਫ 256 ਜ਼ਿਲ੍ਹਿਆਂ ਵਿਚ ਹੀ ਹੋਵੇਗੀ Gold Hallmarking ਲਾਗੂ

ਪਿਯੂਸ਼ ਗੋਇਲ ਨੇ ਮੀਟਿੰਗ ਵਿੱਚ ਐਲਾਨ ਕੀਤਾ ਕਿ ਪਹਿਲੇ ਪੜਾਅ ਵਿੱਚ, ਜਾਣੀ ਕੇ ਅੱਜ 16 ਜੂਨ ਤੋਂ, ਦੇਸ਼ ਦੇ 256 ਜ਼ਿਲ੍ਹਿਆਂ ਵਿੱਚ ਹਾਲਮਾਰਕਿੰਗ  ਸੈਂਟਰ ਪਹਿਲਾਂ ਹੀ ਮੌਜੂਦ ਹਨ ਤੇ ਇਹ ਲਾਜ਼ਮੀ ਤੌਰ ਤੇ ਉੱਥੇ ਹੀ ਲਾਗੂ ਹੋਵੇਗੀ ,  ਸਾਰੇ ਗਹਿਣਿਆਂ ਦੇ ਵਪਾਰੀਆਂ ਨੂੰ ਉਨ੍ਹਾਂ ਕੋਲ ਪਏ ਪੁਰਾਣੇ ਸਟਾਕ ਨੂੰ ਹਾਲਮਾਰਕ ਕਰਨ ਲਈ ਸਮਾਂ ਦਿੰਦੇ ਹੋਏ, ਸਰਕਾਰ ਨੇ 2 ਮਹੀਨੇ ਤਕ ਜਾਣੀ 1 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ.

Gold
ਨਵੀਂ ਦਿੱਲੀ: ਸੋਨੇ ਦੇ ਹਾਲਮਾਰਕਿੰਗ ਦੇ ਨਿਯਮ ਅੱਜ ਤੋਂ ਸਾਰੇ ਦੇਸ਼ ਵਿਚ ਇਕੋ ਸਮੇਂ ਲਾਗੂ ਨਹੀਂ ਹੋਣਗੇ, ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਕਿ ਜਵੈੱਲਰਸ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਤਿਆਰ ਨਹੀਂ ਹਨ. ਇਸ ਸਬੰਧ ਵਿਚ ਮੰਗਲਵਾਰ ਸ਼ਾਮ ਨੂੰ ਵਣਜ ਅਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਪਿਯੂਸ਼ ਗੋਇਲ ਨਾਲ ਜਵੈੱਲਰਸ ਦੀ ਇਕ ਮੀਟਿੰਗ ਵੀ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਸ ਨੂੰ ਇੱਕੋ ਸਮੇਂ ਲਾਗੂ ਨਾਂ ਕੀਤਾ ਜਾਵੇ ਬਲਕਿ ਕਈ ਪੜਾਵਾਂ ਵਿੱਚ ਲਾਗੂ ਕੀਤਾ ਜਾਵੇ। ਦੂਜਾ, ਛੋਟੇ ਜਵੈੱਲਰਸ ਅਤੇ ਇਨ੍ਹਾਂ ਦੇ ਵਪਾਰੀਆਂ ਨੂੰ ਸੋਨੇ ਦੇ ਹਾਲਮਾਰਕਿੰਗ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇ, ਜੋ ਕਿ ਵੱਡੀ ਰਾਹਤ ਹੈ.
 
ਇਕੋ ਸਮੇਂ ਨਹੀਂ ਬਲਕਿ ਪੜਾਵਾਂ ਵਿਚ ਗੋਲਡ ਹਾਲਮਾਰਕਿੰਗ ਨੂੰ ਕੀਤਾ ਜਾਵੇ ਲਾਗੂ
ਪਿਯੂਸ਼ ਗੋਇਲ ਨੇ ਮੀਟਿੰਗ ਵਿੱਚ ਐਲਾਨ ਕੀਤਾ ਕਿ ਪਹਿਲੇ ਪੜਾਅ ਵਿੱਚ, ਜਾਣੀ ਕੇ ਅੱਜ 16 ਜੂਨ ਤੋਂ, ਦੇਸ਼ ਦੇ 256 ਜ਼ਿਲ੍ਹਿਆਂ ਵਿੱਚ ਹਾਲਮਾਰਕਿੰਗ  ਸੈਂਟਰ ਪਹਿਲਾਂ ਹੀ ਮੌਜੂਦ ਹਨ ਤੇ ਇਹ ਲਾਜ਼ਮੀ ਤੌਰ ਤੇ ਉੱਥੇ ਹੀ ਲਾਗੂ ਹੋਵੇਗੀ ,  ਸਾਰੇ ਗਹਿਣਿਆਂ ਦੇ ਵਪਾਰੀਆਂ ਨੂੰ ਉਨ੍ਹਾਂ ਕੋਲ ਪਏ ਪੁਰਾਣੇ ਸਟਾਕ ਨੂੰ ਹਾਲਮਾਰਕ ਕਰਨ ਲਈ ਸਮਾਂ ਦਿੰਦੇ ਹੋਏ, ਸਰਕਾਰ ਨੇ 2 ਮਹੀਨੇ ਤਕ ਜਾਣੀ 1 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ. ਤਦ ਤੱਕ ਉਨ੍ਹਾਂ ਨੂੰ ਪੁਰਾਣੇ ਸਟਾਕ 'ਤੇ ਹਾਲਮਾਰਕਿੰਗ ਕਰਵਾਉਣੀ ਪਵੇਗੀ. ਇਸ ਸਮੇਂ ਦੌਰਾਨ ਕਿਸੇ ਵੀ ਵਪਾਰੀ ਖਿਲਾਫ ਕੋਈ ਜੁਰਮਾਨਾ ਜਾਂ ਕੋਈ ਦੰਡਕਾਰੀ ਕਾਰਵਾਈ ਨਹੀਂ ਕੀਤੀ ਜਾਏਗੀ.
 
ਸਾਰੇ ਗਹਿਣਿਆਂ ਦੇ ਡੀਲਰਾਂ ਨੂੰ ਸਿਰਫ ਇਕ ਸਮੇਂ ਰਜਿਸਟ੍ਰੇਸ਼ਨ ਕਰਨਾ ਪਏਗਾ, ਜਿਸ ਨੂੰ ਨਵੀਨੀਕਰਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਅਤੇ ਇਹ ਬਿਲਕੁਲ ਮੁਫਤ ਵੀ ਹੋਵੇਗਾ. ਇਸ ਤੋਂ ਇਲਾਵਾ ਕੁੰਦਨ, ਪੋਲਕੀ ਦੇ ਗਹਿਣਿਆਂ ਅਤੇ ਗਹਿਣਿਆਂ ਵਾਲੀ ਘੜੀਆਂ ਹਾਲਮਾਰਕਿੰਗ ਦੇ ਦਾਇਰੇ ਤੋਂ ਬਾਹਰ ਰਹਿਣਗੀਆਂ। ਨਾਲ ਹੀ, 40 ਲੱਖ ਤੱਕ ਦੀ ਸਲਾਨਾ ਟਰਨਓਵਰ ਵਾਲੇ ਜਵੈੱਲਰਸ ਵੀ ਹਾਲਮਾਰਕਿੰਗ ਦੇ ਨਿਯਮਾਂ ਦੇ ਦਾਇਰੇ ਤੋਂ ਬਾਹਰ ਹੋਣਗੇ.ਜਾਣੀ ਸਰਕਾਰ ਨੇ ਛੋਟੇ ਜਵੈੱਲਰਸ ਨੂੰ ਵੱਡੀ ਰਾਹਤ ਦਿੱਤੀ ਹੈ।ਅਗਸਤ ਦੇ ਅੰਤ ਤੱਕ ਹਾਲਮਾਰਕਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਇਸਦੇ ਨਾਲ ਹੀ, 14, 18, 22 ਤੋਂ ਇਲਾਵਾ, ਸਰਕਾਰ ਨੇ 20, 23, 24 ਕੈਰੇਟ ਦੇ ਗਹਿਣਿਆਂ ਦੀ ਹਾਲਮਾਰਕਿੰਗ ਨੂੰ ਵੀ ਪ੍ਰਵਾਨਗੀ ਦਿੱਤੀ ਹੈ.
 
ਉਦਯੋਗ ਨੇ ਵੀ ਕੀਤਾ ਸਵਾਗਤ
ਹੋਰਨਾਂ ਕਾਰੋਬਾਰੀ ਨੇਤਾਵਾਂ ਤੋਂ ਇਲਾਵਾ ਆਲ ਇੰਡੀਆ ਟਰੇਡਰਜ਼ ਐਸੋਸੀਏਸ਼ਨ (ਸੀ.ਏ.ਆਈ.ਟੀ.) ਦੇ ਕੌਮੀ ਸਕੱਤਰ ਅਤੇ ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿਥਸ ਫੈਡਰੇਸ਼ਨ (ਏ.ਆਈ.ਜੀ.ਜੀ.ਐੱਫ.) ਦੇ ਕੌਮੀ ਕਨਵੀਨਰ ਨੇ ਵੀ ਇਸ ਬੈਠਕ ਵਿਚ ਹਿੱਸਾ ਲਿਆ। ਏਆਈਜੇਜੀਐੱਫ ਦੇਸ਼ ਵਿਚ ਛੋਟੇ ਜਵੈੱਲਰਸ ਦਾ ਸਭ ਤੋਂ ਵੱਡਾ ਸੰਗਠਨ ਹੈ. ਸੀਏਆਈਟੀ ਦੇ ਕੌਮੀ ਪ੍ਰਧਾਨ ਬੀ ਸੀ ਭਾਰਤੀਆ ਅਤੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।

WATCH LIVE TV       

Trending news