ਸੋਨੇ ਦੇ ਗਹਿਣੇ ਖ਼ਰੀਦਣ 'ਤੇ ਦੇਣਾ ਹੋਵੇਗਾ PAN ਅਤੇ ਆਧਾਰ ਕਾਰਡ,ਜਾਣੋ ਕਿਉਂ ਡਰੇ ਹੋਏ ਹਨ ਸੁਨਿਆਰ
Advertisement

ਸੋਨੇ ਦੇ ਗਹਿਣੇ ਖ਼ਰੀਦਣ 'ਤੇ ਦੇਣਾ ਹੋਵੇਗਾ PAN ਅਤੇ ਆਧਾਰ ਕਾਰਡ,ਜਾਣੋ ਕਿਉਂ ਡਰੇ ਹੋਏ ਹਨ ਸੁਨਿਆਰ

  ਅਗਲੀ ਵਾਰ ਜਦੋਂ ਤੁਸੀਂ ਗੋਲਡ ਜਵੈਲਰੀ ਖਰੀਦਣ ਦੇ ਲਈ ਜਾ ਰਹੇ ਹੋ ਤਾਂ ਤੁਹਾਨੂੰ KYC ਦਸਤਾਵੇਜ਼ ਵੀ ਲੈਕੇ ਜਾਣਾ ਹੋਵੇਗਾ,ਜਿਵੇਂ PAN ਕਾਰਡ ਅਤੇ ਅਧਾਰ,ਅਜਿਹਾ ਇਸ ਲਈ ਕਿਉਂਕਿ ਸੁਨਿਆਰੇ ਨੇ ਹੁਣ 2 ਲੱਖ ਤੋਂ ਘੱਟ ਗੋਲਡ ਖਰੀਦ 'ਤੇ ਵੀ KYC ਦਸਤਾਵੇਜ਼ ਮੰਗਣਾ ਸ਼ੁਰੂ ਕਰ ਦਿੱਤਾ ਹੈ

1
ਚੰਡੀਗੜ੍ਹ :  ਅਗਲੀ ਵਾਰ ਜਦੋਂ ਤੁਸੀਂ ਗੋਲਡ ਜਵੈਲਰੀ ਖਰੀਦਣ ਦੇ ਲਈ ਜਾ ਰਹੇ ਹੋ ਤਾਂ ਤੁਹਾਨੂੰ KYC ਦਸਤਾਵੇਜ਼ ਵੀ ਲੈਕੇ ਜਾਣਾ ਹੋਵੇਗਾ,ਜਿਵੇਂ PAN ਕਾਰਡ ਅਤੇ ਅਧਾਰ,ਅਜਿਹਾ ਇਸ ਲਈ ਕਿਉਂਕਿ ਸੁਨਿਆਰੇ ਨੇ ਹੁਣ 2 ਲੱਖ ਤੋਂ ਘੱਟ ਗੋਲਡ ਖਰੀਦ 'ਤੇ ਵੀ KYC ਦਸਤਾਵੇਜ਼ ਮੰਗਣਾ ਸ਼ੁਰੂ ਕਰ ਦਿੱਤਾ ਹੈ,ਜਵੈਲਰ ਨੂੰ ਡਰ ਹੈ ਕਿ ਸਰਕਾਰ ਇਸ ਬਜਟ ਵਿੱਚ ਸਾਰੇ ਕੈਸ਼ ਲੈਣ-ਦੇਣ 'ਤੇ KYC ਜ਼ਰੂਰੀ ਕਰ ਸਕਦੀ ਹੈ,ਜਦਕਿ ਹੁਣ 2 ਲੱਖ ਤੋਂ ਜ਼ਿਆਦਾ 'ਤੇ KYC ਜ਼ਰੂਰੀ ਸੀ

fallback

 
ਸੁਨਿਆਰਿਆਂ ਨੂੰ ਸਤਾ ਰਿਹਾ ਇਹ ਡਰ 
The Economic Time ਵਿੱਚ ਛਪੀ ਖ਼ਬਰ ਮੁਤਾਬਿਕ ਸੁਨਿਆਰਾਂ ਨੂੰ ਡਰ ਹੈ ਕਿ ਸਰਕਾਰੀ ਏਜੈਂਸੀਆਂ Prevention of Money Laundering Act (PMLA) ਲਾਗੂ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਲੈਣ ਦੇਣ ਲਈ ਸਖ਼ਤੀ ਵਧਾ ਸਕਦੀ ਨੇ   
 
ਹਾਲ ਦੀ ਘੜੀ 2 ਲੱਖ ਤੋਂ ਘਟ KYC ਨਹੀਂ  
ਫਿਲਹਾਲ, ਸੋਨੇ ਨੂੰ ਛੱਡ ਸਾਰੀ ਐਸੇਟ ਕਲਾਸ ਵਿਚ ਲੈਣ ਦੇਣ ਵਾਸਤੇ KYC ਦਸਤਾਵੇਜ਼ ਲਾਜ਼ਮੀ ਹਨ. ਜਦਕਿ ਸੋਨੇ ਦੇ ਮਾਮਲੇ ਵਿੱਚ 2 ਲੱਖ ਰੁਪਏ ਤੋਂ ਜ਼ਿਆਦਾ ਦੇ ਲੈਣ ਦੇਣ 'ਤੇ KYC ਲਾਜ਼ਮੀ ਹੁੰਦਾ ਹੈ, ਇਸ ਤੋਂ ਘੱਟ ਦੀ ਖਰੀਦ 'ਤੇ KYC ਲਾਜ਼ਮੀ ਨਹੀਂ ਹੈ, ਸਰਕਾਰ ਸੋਨੇ ਨੂੰ ਵੀ ਸ਼ੇਅਰ,ਮਿਊਚਲ ਫ਼ੰਡਸ ਅਤੇ ਰੀਅਲ ਐਸਟੇਟ ਵਰਗੇ ਐਸੇਟ ਕਲਾਸ ਦੇ ਵਰਗਾ ਬਣਾਉਣਾ ਚਾਉਂਦੀ ਹੈ.

fallback

 
ਲੰਬੀ ਚੌੜੀ ਸੋਨੇ ਤੇ ਪਾਲਿਸੀ ਲਿਆਉਣ ਦੀ ਤਿਆਰੀ   
Business daily ਦੇ ਮੁਤਾਬਿਕ ਸਰਕਾਰ ਸੋਨੇ ਨੂੰ ਇੱਕ ਐਸੇਟ ਬਣਾਉਣ ਲਈ ਜਲਦ ਹੀ ਇੱਕ ਖੁਲੀ ਚੌੜੀ ਪਾਲਿਸੀ  (Comprehensive Gold Policy) ਲੈਕੇ ਆਉਣ ਵਾਲੀ ਹੈ, ਇਸ ਦੇ ਮਾਇਨੇ  ਇਹ ਨੇ ਕਿ ਹੁਣ ਸੋਨਾ  ਅਣਜਾਣ ਖ਼ਜ਼ਾਨੇ ਦੀ ਸ਼੍ਰੇਣੀ ਵਿਚ ਨਹੀਂ ਆਵੇਗਾ, ਜਿਸ ਨੂੰ ਤੁਸੀਂ ਕਿਸੀ ਤੋਂ ਲੁਕੋ ਸਕੋ ਬਲਕਿ  ਇੱਕ ਲਗਜ਼ਰੀ ਅਤੇ ਨਿਵੇਸ਼ ਵਜੋਂ ਵੇਖਿਆ ਜਾਵੇਗਾ, ਭਾਰਤ ਸਾਲਾਨਾ 800-850 ਟਨ ਸੋਨੇ ਦੀ ਖਪਤ ਕਰਦਾ ਹੈ

fallback

 
 ਸੁਨਿਆਰਿਆਂ ਨੂੰ ਦੇਣੀ ਹੋਵੇਗੀ ਲੈਣ-ਦੇਣ ਦੀ ਜਾਣਕਾਰੀ 
ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਕੌਮੀ ਸਕੱਤਰ ਸੁਰੇਂਦਰ ਮਹਿਤਾ ਦਾ ਕਹਿਣਾ ਹੈ ਕਿ ਪੀਐਮਐਲਏ ਦੇ ਤਹਿਤ ਜੋ ਸੁਨਿਆਰ ਸੋਨਾ, ਚਾਂਦੀ, ਪਲੈਟੀਨਮ, ਹੀਰੇ ਵਰਗੀਆਂ ਕੀਮਤੀ ਧਾਤਾਂ ਦੇ ਕਾਰੋਬਾਰ ਵਿੱਚ ਹਨ ਉਹਨਾਂ ਨੂੰ ਫਾਇਨਾਂਸ਼ੀਅਲ ਇੰਟੈਲੀਜੈਂਸ ਯੂਨਿਟ ਨੂੰ ਰਿਪੋਰਟ ਕਰਨੀ ਹੋਵੇਗੀ । ਜਾਣ ਕੇ ਸੁਨਿਆਰਿਆਂ ਨੂੰ ਸ਼ੱਕੀ  ਲੈਣ-ਦੇਣ, ਨਕਦ ਖਰੀਦਾਰਾਂ ਦੀ ਜਾਣਕਾਰੀ ਦੇਣੀ ਪੈਂਦੀ ਹੈ, ਜੇ ਅਜਿਹੀਆਂ ਖਰੀਦਾਂ ਦੀ ਕੀਮਤ ਇਕ ਮਹੀਨੇ ਵਿਚ 10 ਲੱਖ ਰੁਪਏ ਤੋਂ ਵੱਧ ਹੈ, ਤਾਂ ਉਨ੍ਹਾਂ ਨੂੰ ਸਰਕਾਰੀ ਏਜੰਸੀ ਨੂੰ ਜਾਣਕਾਰੀ ਦੇਣੀ ਹੁੰਦੀ ਹੈ

fallback

 
ਕਿਉਂ ਸੁਨਿਆਰ  ਨੂੰ ਕੀਤਾ ਜਾ ਸਕਦਾ ਗਿਰਫ਼ਤਾਰ ?   
ਪਿਛਲੇ ਵਰ੍ਹੇ 28 ਦਸੰਬਰ ਨੂੰ ਸੋਨੇ ਦਾ ਵਪਾਰ PMLA ਦੀ ਤਰਜ਼ ਤੇ ਲਗਾਇਆ ਗਿਆ ਸੀ. ਸੁਰੇਂਦਰ ਮਹਿਤਾ ਦਾ ਕਹਿਣਾ ਹੈ ਕਿ ਜੇਕਰ ਅਥਾਰਿਟੀ ਨੂੰ ਕਿਸੀ ਵੀ ਤਰ੍ਹਾਂ ਦੀ ਗ਼ਲਤੀ ਨਜ਼ਰ ਆਉਂਦੀ ਹੈ ਤਾਂ ਸੁਨਿਆਰੇ ਨੂੰ ਗਿਰਫ਼ਤਾਰ ਵੀ ਕੀਤਾ ਜਾ ਸਕਦਾ ਹੈ, ਇਸ ਕਾਰਨ ਕਈ ਸੁਨਿਆਰਿਆਂ ਵੱਲੋਂ KYC ਦਸਤਾਵੇਜ਼ ਲੈਣਾ ਸ਼ੁਰੂ ਵੀ ਕਰ ਦਿੱਤਾ ਗਿਆ ਹੈ,ਹਾਲਾਂਕਿ ਗਾਹਕ ਵੱਲੋਂ KYC ਦੇਣ ਨੂੰ ਨਕਾਰ ਵੀ ਰਹੇ ਹਨ ਜਿਸ ਤੋਂ ਆਪਸੀ ਭੁਲੇਖਾ ਵੀ ਇਸ ਬਾਬਤ ਵੱਧ ਰਿਹਾ
 
WATCH LIVE TV 

Trending news