ਸੁਮੇਧ ਸੈਣੀ ਦੀਆਂ ਧੜਕਣਾਂ ਹੋਈਆਂ ਤੇਜ਼, ਰਾਤ ਤੋਂ ਜਾਰੀ ਹੈ ਵਿਜੀਲੈਂਸ ਦਾ ਛਾਪਾ

ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਸੁਮੇਧ ਸੈਣੀ ਦੇ ਚੰਡੀਗੜ੍ਹ ਵਿਖੇ ਸਥਿਤ ਘਰ 'ਤੇ ਛਾਪਾ ਮਾਰਿਆ ਹੈ। ਵਿਜੀਲੈਂਸ ਬਿਊਰੋ ਨੇ ਸੈਣੀ ਦੇ ਖਿਲਾਫ ਅਸਾਧਾਰਨ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਦੇ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਉਨ੍ਹਾਂ ਦੇ ਘਰ ਗਈ ਹੈ।

ਸੁਮੇਧ ਸੈਣੀ ਦੀਆਂ ਧੜਕਣਾਂ ਹੋਈਆਂ ਤੇਜ਼, ਰਾਤ ਤੋਂ ਜਾਰੀ ਹੈ ਵਿਜੀਲੈਂਸ ਦਾ ਛਾਪਾ

ਬਜ਼ਮ ਵਰਮਾ/ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਸੁਮੇਧ ਸੈਣੀ ਦੇ ਚੰਡੀਗੜ੍ਹ ਵਿਖੇ ਸਥਿਤ ਘਰ 'ਤੇ ਛਾਪਾ ਮਾਰਿਆ ਹੈ। ਵਿਜੀਲੈਂਸ ਬਿਊਰੋ ਨੇ ਸੈਣੀ ਦੇ ਖਿਲਾਫ ਅਸਾਧਾਰਨ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਦੇ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਉਨ੍ਹਾਂ ਦੇ ਘਰ ਗਈ ਹੈ।

ਮਾਮਲੇ ਸਬੰਧੀ ਸੀਨੀਅਰ ਵਿਜੀਲੈਂਸ ਅਫਸਰ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਵਿਜੀਲੈਂਸ ਵਿਭਾਗ ਵੱਲੋਂ ਅਸਾਧਾਰਣ ਸੰਪਤੀ ਦੇ ਨਵੇਂ ਸਬੂਤ ਇਕੱਠੇ ਕਰਨ ਦੇ ਲਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ -ਵੱਖ ਧਾਰਾਵਾਂ ਦੇ ਤਹਿਤ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਦੇ ਲਈ ਵਿਜੀਲੈਂਸ ਦੀ ਟੀਮ ਨੇ ਸੈਣੀ ਦੀ ਗ੍ਰਿਫਤਾਰੀ ਦੇ ਲਈ ਘਰ 'ਚ ਛਾਪਾ ਮਾਰਿਆ ਹੈ।  ਦੱਸ ਦਈਏ ਕਿ ਵਿਜੀਲੈਂਸ ਦੀ ਟੀਮ ਦੀ ਰਾਤ ਤੋਂ ਲੈ ਕੇ ਛਾਪੇਮਾਰੀ ਅਜੇ ਤੱਕ ਜਾਰੀ ਹੈ।