PF ਵਿਆਜ 'ਤੇ ਲੱਗਣ ਵਾਲੇ ਟੈਕਸ ਦਾ ਫ਼ੈਸਲਾ ਨਹੀਂ ਹੋਵੇਗਾ ਵਾਪਸ,ਸਰਕਾਰ ਚੁੱਕਣ ਜਾ ਰਹੀ ਹੈ ਇਹ ਕਦਮ
Advertisement
Article Detail0/zeephh/zeephh850741

PF ਵਿਆਜ 'ਤੇ ਲੱਗਣ ਵਾਲੇ ਟੈਕਸ ਦਾ ਫ਼ੈਸਲਾ ਨਹੀਂ ਹੋਵੇਗਾ ਵਾਪਸ,ਸਰਕਾਰ ਚੁੱਕਣ ਜਾ ਰਹੀ ਹੈ ਇਹ ਕਦਮ

1 ਫਰਵਰੀ ਨੂੰ ਪੇਸ਼ ਹੋਏ ਬਜਟ ਵਿੱਚ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਾਵੀਡੈਂਟ ਫੰਡ 'ਤੇ ਵਿਆਜ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਤੇ ਹੜਕੰਪ ਮੱਚ ਗਿਆ ਬਹੁਤ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਇਸ 'ਤੇ ਸਰਕਾਰ ਨੇ ਸਫ਼ਾਈ ਦਿੱਤੀ ਤਾਂ ਜਾਕੇ ਕੁੱਝ ਗੱਲ ਬਣੀ  

ਲੋਕ ਮਹੀਨੇ ਦੇ ਵਿੱਚ ਇੱਕ ਕਰੋੜ ਰੁਪਏ ਤੱਕ ਪੀਐਫ ਖਾਤਿਆਂ ਜਮਾਂ ਕਰਾ ਕੇ ਟੈਕਸ ਛੋਟ ਅਤੇ ਉੱਚੀ ਵਿਆਜ ਦਰ ਦਾ ਫਾਇਦਾ ਲੈ ਰਹੇ ਹਨ

EPF Interest Rate Tax: 1 ਫਰਵਰੀ ਨੂੰ ਪੇਸ਼ ਹੋਏ ਬਜਟ ਵਿੱਚ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਾਵੀਡੈਂਟ ਫੰਡ 'ਤੇ ਵਿਆਜ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਤੇ ਹੜਕੰਪ ਮੱਚ ਗਿਆ ਬਹੁਤ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਇਸ 'ਤੇ ਸਰਕਾਰ ਨੇ ਸਫ਼ਾਈ ਦਿੱਤੀ ਤਾਂ ਜਾਕੇ ਕੁੱਝ ਗੱਲ ਬਣੀ  

ਸਰਕਾਰ ਆਪਣੇ ਫੈਸਲੇ 'ਤੇ ਨਹੀਂ ਕਰੇਗੀ ਮੁੜ ਵਿਚਾਰ

fallback

 ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ PF ਦੇ ਵਿੱਚ ਢਾਈ ਲੱਖ ਰੁਪਏ ਤੋਂ ਵੱਧ ਯੋਗਦਾਨ ਕਰਨ ਵਾਲੇ 'ਤੇ ਜੋ ਵੀ ਵਿਆਜ ਮਿਲੇਗਾ ਉਸ 'ਤੇ ਵੀ ਵਿਆਜ ਲਗਾਇਆ ਜਾਵੇਗਾ ਇਹ ਨਿਯਮ 1 ਅਪ੍ਰੈਲ 2021 ਤੋਂ ਵੱਖ ਹੋਵੇਗਾ ਕਈ ਥਾਂ 'ਤੇ ਇਸ ਦੀ ਮੰਗ ਉੱਠੀ ਸੀ ਕਿ ਸਰਕਾਰ ਨੂੰ ਆਪਣਾ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ ਇਹ ਉਸ 'ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ, ਪਰ ਹੁਣ ਅਜਿਹਾ ਹੋਣਾ ਮੁਸ਼ਕਲ ਹੈ ਕਿਉਂਕਿ ਸਰਕਾਰ ਉਨ੍ਹਾਂ ਲੋਕਾਂ ਦੀ ਪਛਾਣ ਕਰ ਰਹੀ ਹੈ ਜੋ ਇਸ ਦਾ ਗਲਤ ਫਾਇਦਾ ਚੁੱਕ ਰਹੇ ਹਨ   

 'ਕੁਝ ਲੋਕ ਚੁੱਕ ਰਹੇ ਹਨ ਇਸ ਦਾ ਗ਼ਲਤ ਫ਼ਾਇਦਾ

fallback

Times Of India ਵਿੱਚ ਛਪੀ ਇੱਕ ਖ਼ਬਰ ਦੇ ਮੁਤਾਬਿਕ ਸਰਕਾਰੀ ਸੂਤਰਾਂ ਦੇ ਮੁਤਾਬਕ ਕੁੱਝ ਲੋਕ ਪੀਐਫ ਯੋਗਦਾਨ ਦੀ ਗਲਤ ਵਰਤੋਂ ਕਰ ਰਹੇ ਸਨ ਇਹ ਲੋਕ ਮਹੀਨੇ ਦੇ ਵਿੱਚ ਇੱਕ ਕਰੋੜ ਰੁਪਏ ਤੱਕ ਪੀਐਫ ਖਾਤਿਆਂ ਜਮਾਂ ਕਰਾ ਕੇ ਟੈਕਸ ਛੋਟ ਅਤੇ ਉੱਚੀ ਵਿਆਜ ਦਰ ਦਾ ਫਾਇਦਾ ਲੈ ਰਹੇ ਹਨ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਲਕੁਲ ਪੀਐਫ ਕੰਮਕਾਜੀ ਲੋਕਾਂ ਦੇ ਲਈ ਜ਼ਿੰਦਗੀ ਭਰ ਦੀ ਬੱਚਤ ਹੁੰਦੀ ਹੈ ਅਤੇ ਸਰਕਾਰ ਵਚਨਬੱਧ ਹੈ ਇਸ ਦਾ ਫਾਇਦਾ ਉਨ੍ਹਾਂ ਨੂੰ ਮਿਲੇ ਪਰ ਅਸੀਂ ਅਜਿਹੇ  ਰਿਫਾਰਮ ਭਰਨੇ ਹਨ ਜਿਸ ਨਾਲ ਇਸ ਦੇ ਟੈਕਸ ਛੋਟ ਦਾ ਗਲਤ ਫ਼ਾਇਦਾ ਨਾ ਚੁੱਕ ਸਕੇ. 

ਜ਼ਿਆਦਾ ਯੋਗਦਾਨ ਕਰਨ ਵਾਲਿਆਂ ਦੀ ਹੋਵੇਗੀ ਪਛਾਣ 

fallback

ਸੂਤਰਾਂ ਦੇ ਮੁਤਾਬਕ ਇਹ ਨਵਾਂ ਕਦਮ ਉਨ੍ਹਾਂ ਲੋਕਾਂ ਦੀ ਪਹਿਚਾਣ ਕਰਨ ਦੇ ਲਈ ਚੁੱਕਿਆ ਗਿਆ ਹੈ ਜੋ ਪੀ ਐੱਫ ਖਾਤਿਆਂ ਦੇ ਵਿਚ ਵੱਡਾ ਅਮਾਊਂਟ ਡਿਪੋਜ਼ਿਟ ਕਰਕੇ ਟੈਕਸ ਛੋਟ ਦਾ ਫ਼ਾਇਦਾ ਚੁੱਕ ਰਹੇ ਹਨ ਸਾਡੇ ਕੋਲ ਕੁਝ ਅਜਿਹੇ  ਲੋਕਾਂ ਦੀ ਜਾਣਕਾਰੀ ਹੈ ਜੋ EPF ਖਾਤਿਆਂ ਦੇ ਵਿਚ ਮਹੀਨੇ ਚ ਇੱਕ ਕਰੋੜ ਅਤੇ ਦੋ ਕਰੋੜ ਜਮਾਂ ਕਰਦੇ ਹਨ ਇਸ ਨਾਲ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ ਖ਼ਬਰ ਇਹ ਵੀ ਹੈ ਕਿ ਸਰਕਾਰ ਅਜਿਹੇ ਆਪਸ਼ਨ ਤਲਾਸ਼ ਰਹੀ ਹੈ ਜਿਸ ਵਿਚ ਅਜਿਹੇ ਕਰਮਚਾਰੀ  ਦੇ ਵਿਆਜ  ਰਾਸ਼ੀ ਉੱਤੇ ਸਾਲਾਨਾ ਡਿਡਕਸ਼ਨ ਵਸੂਲਿਆ ਜਾਵੇ ਅਤੇ ਆਪਣੇ ਪੀਐਫ ਖਾਤੇ ਵਿੱਚ ਢਾਈ ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਜਮਾਂ ਕਰਦੇ ਹਨ.
 
ਆਮ ਲੋਕਾਂ ਉਤੇ ਨਹੀਂ ਪਵੇਗਾ ਕੋਈ ਫ਼ਰਕ

fallback

 ਹਾਲਾਂਕਿ ਇਸ ਦਾ ਅਸਰ ਉਨ੍ਹਾਂ ਲੋਕਾਂ ਉੱਤੇ ਕਦੀ ਨਹੀਂ ਪਏਗਾ ਜੋ ਇਨਕਮ ਟੈਕਸ ਦੀ ਲਿਮਿਟ 80C ਦੇ ਤਹਿਤ ਰਹਿ ਕੇ ਪੀਐਫ ਵਿੱਚ ਯੋਗਦਾਨ ਕਰਦੇ ਹਨ. ਕਿਉਂਕਿ ਇਸ ਦੀ ਲਿਮਿਟ ਡੇਢ ਲੱਖ ਰੁਪਏ ਹੀ ਹੈ. ਉਨ੍ਹਾਂ ਨੂੰ E-E-E ਦਾ  ਫ਼ਾਇਦਾ ਮਿਲਦਾ ਰਹੇਗਾ. ਯਾਨੀ ਨਿਵੇਸ਼ ਵਿਆਜ ਅਤੇ ਮੈਚਿਓਰਿਟੀ ਦੀ ਰਕਮ ਦੇ ਉੱਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ. ਇਸ ਲਈ ਉਨ੍ਹਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ.

WATCH LIVE TV

Trending news