CBSE ਦੀ ਕਲਾਸ 9-12ਵੀਂ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ,30 ਫ਼ੀਸਦੀ ਸਿਲੇਬਸ ਹੋਵੇਗਾ ਘੱਟ
Advertisement

CBSE ਦੀ ਕਲਾਸ 9-12ਵੀਂ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ,30 ਫ਼ੀਸਦੀ ਸਿਲੇਬਸ ਹੋਵੇਗਾ ਘੱਟ

ਮਨੁੱਖ ਵਸੀਲਿਆਂ ਬਾਰੇ ਮੰਤਰੀ ਨੇ CBSE ਦੇ ਵਿਦਿਆਰਥੀਆਂ ਦੇ ਹਿਤ ਲਈ ਲਿਆ ਫ਼ੈਸਲਾ

ਮਨੁੱਖ ਵਸੀਲਿਆਂ ਬਾਰੇ ਮੰਤਰੀ ਨੇ CBSE ਦੇ ਵਿਦਿਆਰਥੀਆਂ ਦੇ ਹਿਤ ਲਈ ਲਿਆ ਫ਼ੈਸਲਾ

ਦਿੱਲੀ : ਕੋਰੋਨਾ ਵਾਇਰਸ (Corona Virus) ਦੇ ਮੱਦੇਨਜ਼ਰ ਮਨੁੱਖ ਵਸੀਲਿਆਂ ਬਾਰੇ ਮੰਤਰਾਲੇ ਨੇ CBSE ਬੋਰਡ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਮਨੁੱਖ ਵਸੀਲਿਆ ਬਾਰੇ ਮੰਤਰੀ ਡਾ. ਰਮੇਸ਼ ਫੋਕਰਿਆਲ ਨਿਸ਼ੰਕ ਨੇ ਦੱਸਿਆ ਕਿ CBSE ਬੋਰਡ ਨੇ ਵਿਦਿਆਰਥੀਆਂ ਦਾ ਸਿਲੇਬਸ 30 ਫ਼ੀਸਦੀ ਘੱਟ ਕਰਨ ਦਾ ਫ਼ੈਸਲਾ ਲਿਆ ਹੈ, ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਹੈ ਕਿ CBSE ਸਿਲੇਬਸ ਵਿੱਚ 30 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ

ਸਕੂਲਾਂ ਦੇ ਬੰਦ ਹੋਣ ਦੇ ਕਾਰਨ ਸਿੱਖਿਆ ਦੇ ਸਮੇਂ ਵਿੱਚ ਕਮੀ ਆਈ ਹੈ, ਜਿਸ ਨੂੰ ਧਿਆਨ ਵਿੱਚ ਰੱਖ ਦੇ ਹੋਏ CBSE ਨੇ 2020-21 ਦੇ ਲਈ 9ਵੀਂ-12ਵੀਂ ਦੇ ਸਿਲੇਬਸ ਵਿੱਚ ਸੋਧ ਕਰਨ ਦਾ ਫ਼ੈਸਲਾ ਲਿਆ ਹੈ

ਪੋਖਰਿਆਲ ਨੇ ਅੱਗੇ ਲਿਖਿਆ 'ਇਸ ਫ਼ੈਸਲੇ ਦੇ ਲਈ ਮੈਂ  ਕੁੱਝ ਹਫ਼ਤੇ ਪਹਿਲੇ ਕਈ ਸਿੱਖਿਆ ਮਾਹਿਰਾਂ ਤੋਂ ਸਿਲੇਬਸ ਘੱਟ ਕਰਨ 'ਤੇ ਸੁਝਾਅ ਮੰਗੇ ਸਨ, ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਸਾਨੂੰ 1.5 ਹਜ਼ਾਰ ਤੋਂ ਵਧ ਸੁਝਾਅ ਮਿਲੇ,ਤੁਹਾਡੀ ਸਲਾਹ ਦੇ ਲਈ ਧੰਨਵਾਦ'

ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਦੇਸ਼ ਅਤੇ ਦੁਨੀਆ ਦੇ ਹਾਲਾਤਾਂ ਨੂੰ ਵੇਖ ਦੇ ਹੋਏ ਸਿਲੇਬਸ ਘਟਾਉਣ ਦਾ ਫ਼ੈਸਲਾ ਲਿਆ ਗਿਆ ਹੈ

ਤੁਹਾਨੂੰ ਦੱਸ ਦੇਈਏ ਏ ਕਿ ਇਹ ਘੱਟ ਕੀਤਾ ਹੋਇਆ ਸਿਲੇਬਸ ਪ੍ਰੀਖਿਆ ਦਾ ਹਿੱਸਾ ਨਹੀਂ ਹੋਵੇਗਾ, ਪਹਿਲੀ ਕਲਾਸ ਤੋਂ 8ਵੀਂ ਕਲਾਸ ਦੇ ਲਈ NCERT ਦੇ ਸਿੱਖਿਅਕ ਕਲੰਡਰ ਨੂੰ ਫਾਲੋਂ ਕਰਨਾ ਹੋਵੇਗਾ 

 

 

Trending news