ਚੰਡੀਗੜ੍ਹ ਬੀਜੇਪੀ ਪ੍ਰਧਾਨ ਅਰੁਣ ਸੂਦ ਦੇ ਘਰ ਕੋਰੋਨਾ ਦੀ ਦਸਤਕ,ਪਾਰਟੀ ਵਰਕਰਾਂ ਨੂੰ ਦਿੱਤੇ ਇਹ ਨਿਰਦੇਸ਼

ਅਰੁਣ ਸੂਦ ਨੇ ਪਾਰਟੀ ਵਰਕਰਾਂ ਨੂੰ ਦਿੱਤੇ ਨਿਰਦੇਸ਼ 

ਚੰਡੀਗੜ੍ਹ ਬੀਜੇਪੀ ਪ੍ਰਧਾਨ ਅਰੁਣ ਸੂਦ ਦੇ ਘਰ ਕੋਰੋਨਾ ਦੀ ਦਸਤਕ,ਪਾਰਟੀ ਵਰਕਰਾਂ ਨੂੰ ਦਿੱਤੇ ਇਹ ਨਿਰਦੇਸ਼
ਅਰੁਣ ਸੂਦ ਨੇ ਪਾਰਟੀ ਵਰਕਰਾਂ ਨੂੰ ਦਿੱਤੇ ਨਿਰਦੇਸ਼

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਸਿਆਸਤਦਾਨਾਂ ਦੇ ਘਰ ਵਿੱਚ ਕੋਰੋਨਾ ਦੀ ਦਸਤਕ ਸੁਣਾਈ ਦੇ ਰਹੀ ਹੈ, ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਅਰੁਣ ਸੂਦ (Chandigarh BJP President Arun Sood) ਦੇ ਘਰ ਕੋਰੋਨਾ ਦਾਖ਼ਲ ਹੋ ਗਿਆ ਹੈ, ਉਨ੍ਹਾਂ ਦੀ ਪਤਨੀ ਦਾ ਕੋਰੋਨਾ ਟੈਸਟ ਪੋਜ਼ੀਟਿਵ (COVID-19 Positive) ਆਇਆ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ, ਅਰੁਣ ਸੂਦ ਨੇ ਫ਼ੇਸ ਬੁੱਕ ਦੇ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਹੈ 
 
ਚੰਡੀਗੜ੍ਹ ਸਿਹਤ ਮਹਿਕਮੇ ਦੀ ਟੀਮ ਨੇ ਅਰੁਣ ਸੂਦ ਦੇ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਤਾਂ ਰਾਹਤ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਫਿਰ ਵੀ ਪੂਰੇ ਪਰਿਵਾਰ ਨੇ ਆਪਣੇ ਆਪ ਨੂੰ ਅਹਿਤਿਆਤ ਦੇ ਤੌਰ 'ਤੇ ਕੁਆਰੰਟੀਨ ਕਰ ਲਿਆ ਹੈ,ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਅਰੁਣ ਸੂਦ  (Chandigarh BJP President Arun Sood) ਨੇ ਪਾਰਟੀ ਵਰਕਰਾਂ ਨੂੰ ਅਗਲੇ 14 ਦਿਨ ਸਿਰਫ਼ ਵਰਚੂਅਲ ਤਰੀਕੇ ਨਾਲ ਹੀ ਸੰਪਰਕ ਰੱਖਣ ਦੇ ਨਿਰਦੇਸ਼ ਦਿੱਤੇ ਨੇ, ਇਸ ਦੇ ਨਾਲ 22 ਜੁਲਾਈ ਤੋਂ ਚੰਡੀਗੜ੍ਹ ਬੀਜੇਪੀ ਦਫ਼ਤਰ (Chandigarh Bjp Office) ਬੰਦ ਕੀਤਾ ਗਿਆ ਹੈ  

ਹੁਣ ਤੱਕ ਇੰਨੇ ਸਿਆਸਤਦਾਨਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ

ਪੰਜਾਬ ਵਿੱਚ ਵੀ ਹੁਣ ਤੱਕ ਕਈ ਸਿਆਸਦਾਨਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆ ਚੁੱਕਾ ਹੈ ਤਾਜ਼ਾ ਮਾਮਲਾ  ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ( Lakhbir Singh Lodhi Nangal) ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ,  ਉਨ੍ਹਾਂ ਦੇ ਨਾਲ ਪੁੱਤਰ ਕੰਵਰਮਨਦੀਪ ਸਿੰਘ ਜਿੰਮੀ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਕੁੱਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਅਕਾਲੀ ਦਲ ਦੀ ਮੀਟਿੰਗ ਦੌਰਾਨ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਹਿੱਸਾ ਲੈਣ ਗਏ ਸਨ   

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਬਟਾਲਾ ਤੋਂ ਹੀ ਆਗੂ ਕੰਵਲਜੀਤ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ, ਕੰਵਲਜੀਤ ਸਿੰਘ ਵੀ ਚੰਡੀਗੜ੍ਹ ਅਕਾਲੀ ਦਲ ਦੀ ਮੀਟਿੰਗ ਵਿੱਚ ਹਿੱਸਾ ਲੈਣ ਦੇ ਲਈ ਚੰਡੀਗੜ੍ਹ ਗਏ ਸਨ, ਇਸ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਤੋਤਾ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ

ਕੰਵਲਜੀਤ ਸਿੰਘ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਅਕਾਲੀ ਦਲ ਨੇ ਮੀਟਿੰਗ ਵਿੱਚ ਸ਼ਾਮਲ ਸਾਰੇ ਆਗੂਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਜਿਸ ਆਗੂ ਵਿੱਚ ਕੋਰੋਨਾ ਦੇ ਲੱਛਣ ਨਜ਼ਰ ਆਉਣ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲੈਣ, ਅਕਾਲੀ ਦਲ ਨੇ ਚੰਡੀਗੜ੍ਹ ਹੈੱਡਕੁਆਟਰ ਵੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ 

ਇਸ ਤੋਂ ਕਾਂਗਰਸ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਉਨ੍ਹਾਂ ਦੇ ਬੇਟੇ ਅਤੇ ਪਤਨੀ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ 
ਜਦਕਿ ਕਾਂਗਰਸ ਦੇ 2 ਵਿਧਾਇਕ ਤਰਨਤਾਰਨ ਤੋਂ ਡਾਕਟਰ ਧਰਮਵੀਰ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਦਾ ਵੀ ਕੋਰੋਨਾ ਟੈਸਟ  ਪੋਜ਼ੀਟਿਵ ਆਇਆ ਸੀ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਸੁਖਜਿੰਦਰ ਰੰਧਾਵਾ ਅਤੇ ਅਰੁਣਾ ਚੌਧਰੀ ਨੇ ਵੀ ਕੋਰੋਨਾ ਟੈਸਟ ਕਰਵਾਇਆ ਸੀ,ਇੰਨਾ ਤਿੰਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕੈਬਨਿਟ ਮੰਤਰੀਆਂ ਅਤੇ ਅਫ਼ਸਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ