ਚੰਡੀਗੜ੍ਹ 'ਚ ਹੁਣ ਕੋਰੋਨਾ ਟੈਸਟ ਦਾ ਨਤੀਜਾ 15 ਮਿੰਟ 'ਚ, PGI 'ਚ ਟਰਾਇਲ ਸ਼ੁਰੂ

100 ਟੈਸਟ ਦੇ ਨਤੀਜਿਆਂ  ਵੇਖਣ ਤੋਂ ਬਾਅਦ ICMR ਦੇਵੇਗਾ ਪਰਮਿਸ਼ਨ

ਚੰਡੀਗੜ੍ਹ 'ਚ ਹੁਣ ਕੋਰੋਨਾ ਟੈਸਟ ਦਾ ਨਤੀਜਾ 15 ਮਿੰਟ 'ਚ, PGI 'ਚ ਟਰਾਇਲ ਸ਼ੁਰੂ
100 ਟੈਸਟ ਦੇ ਨਤੀਜਿਆਂ ਵੇਖਣ ਤੋਂ ਬਾਅਦ ICMR ਦੇਵੇਗਾ ਪਰਮਿਸ਼ਨ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : PGI ਵਿੱਚ ਰੈਪਿਡ ਐਂਟੀਜਨ ਟੈਸਟ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤੋਂ ਬਾਅਦ 15 ਮਿੰਟ ਦੇ ਅੰਦਰ ਕੋਰੋਨਾ ਦੀ ਟੈਸਟ ਰਿਪੋਰਟ ਮਿਲ ਜਾਵੇਗੀ, ਇਸੀ ਹਫ਼ਤੇ 100 ਟੈਸਟ ਦੇ ਨਤੀਜੇ ਵੇਖਣ ਤੋਂ ਬਾਅਦ ICMR PGI ਨੂੰ ਇਜਾਜ਼ਤ ਦੇਵੇਗਾ, ਜੇਕਰ ਇਹ ਟਰਾਇਲ ਸਫ਼ਲ ਹੁੰਦਾ ਹੈ ਤਾਂ ਰਿਪੋਰਟ ਦੇ ਲਈ ਲੋਕਾਂ ਨੂੰ ਕਈ ਘੰਟਿਆਂ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ, ਨਾ ਹੀ ਰਿਪੋਰਟ ਦੇ ਇੰਤਜ਼ਾਮ ਵਿੱਚ ਆਈਸੋਲੇਸ਼ਨ ਵਾਰਡ ਵਿੱਚ ਰੁਕਨਾਂ ਹੋਵੇਗਾ, ਇੰਡੀਅਨ ਮੈਡੀਕਲ ਕਾਉਂਸਿਲ ਆਫ਼ ਮੈਡੀਕਲ ਰਿਸਰਚ (ICMR) ਨੇ ਰੈਪਿਡ  ਐਂਟੀਜਨ ਤਕਨੀਕ  ਦੇ ਟਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ 

ICMR ਨੇ 7 ਹਸਪਤਾਲਾਂ ਨੂੰ ਚੁਣਿਆ ਹੈ 

PGI ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਦੱਸਿਆ ਕੀ ICMR ਨੇ ਟਰਾਇਲ ਦੇ ਲਈ 7 ਹਸਪਤਾਲਾਂ ਨੂੰ ਚੁਣਿਆ ਸੀ ਜਿਸ ਵਿੱਚ PGI ਚੰਡੀਗੜ੍ਹ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਫ਼ਿਲਹਾਲ 100 ਮਰੀਜ਼ਾਂ 'ਤੇ ਇਸ ਦਾ ਅਗਲੇ 2 ਦਿਨਾਂ ਦੇ ਅੰਦਰ ਟਰਾਇਲ ਸ਼ੁਰੂ ਹੋਵੇਗਾ ਅਤੇ ਜਲਦ ਹੀ ਇਸ ਦੀ ਕਿੱਟ PGI ਨੂੰ ਮਿਲ ਜਾਵੇਗੀ,PGI ਦੇ ਡਾਇਰੈਕਟ ਨੇ ਕਿਹਾ ਜੇਕਰ ਰੈਪਿਡ ਟੈਸਟ ਨਾਲ ਨਤੀਜੇ  ਸਹੀ ਆਉਂਦੇ ਨੇ ਤਾਂ  ਇਸ ਤਕਨੀਕ ਦੀ ਵਰਤੋਂ ਪੂਰੇ ਦੇਸ਼ ਵਿੱਚ ਕੀਤੀ ਜਾਵੇਗੀ, ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮਰੀਜ਼ ਜਲਦ ਆਪਣੇ ਘਰ ਚਲੇ ਜਾਣਗੇ ਅਤੇ ਜਿੰਨਾਂ ਦੀ ਰਿਪੋਰਟ ਪੋਜ਼ੀਟਿਵ ਆਵੇਗੀ ਉਨ੍ਹਾਂ ਦਾ ਜਲਦ ਇਲਾਜ ਵੀ ਸ਼ੁਰੂ ਹੋਵੇਗਾ,ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਟੈਸਟਿੰਗ ਵੱਡਾ ਰੋਲ ਅਦਾ ਕਰੇਗੀ ਕਿਉਂਕਿ  ਜਿੰਨੀ ਜਲਦੀ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੱਖ ਕੀਤਾ ਜਾਵੇਗਾ ਉਨ੍ਹੀ ਚਲਦੀ ਕੋਰੋਨਾ 'ਤੇ ਜਿੱਤ ਹਾਸਲ ਕੀਤੀ ਜਾ ਸਕੇਗੀ