ਚੰਡੀਗੜ੍ਹ ਦੀ ਇੱਕ ਕੋਠੀ 'ਚ ਤੇਂਦੂਏ ਦੀ ਦਹਿਸ਼ਤ,6 ਘੰਟੇ ਬਾਅਦ ਵਨ ਵਿਭਾਗ ਨੇ ਕੀਤਾ ਕਾਬੂ
Advertisement

ਚੰਡੀਗੜ੍ਹ ਦੀ ਇੱਕ ਕੋਠੀ 'ਚ ਤੇਂਦੂਏ ਦੀ ਦਹਿਸ਼ਤ,6 ਘੰਟੇ ਬਾਅਦ ਵਨ ਵਿਭਾਗ ਨੇ ਕੀਤਾ ਕਾਬੂ

ਸਵੇਰੇ 7 ਵਜੇ ਘਰ ਵਿੱਚ ਦਾਖ਼ਲ ਹੋਇਆ ਸੀ ਤੇਂਦੂਆ

ਸਵੇਰੇ 7 ਵਜੇ ਘਰ ਵਿੱਚ ਦਾਖ਼ਲ ਹੋਇਆ ਸੀ ਤੇਂਦੂਆ

ਨਿਤਿਕਾ ਮਹੇਸ਼ਰਵਰੀ/ਚੰਡੀਗੜ੍ਹ : ਇੱਕ ਪਾਸੇ ਕੋਰੋਨਾ ਵਾਇਰਸ ਦੀ ਦਹਿਸ਼ਤ ਦੂਜੇ ਪਾਸੇ ਤੇਂਦੂਏ ਦਾ ਡਰ, ਚੰਡੀਗੜ੍ਹ ਦੇ ਸੈਕਟਰ 5 ਦੇ ਵਸਨੀਕਾਂ ਦੀ ਸਵੇਰ ਇਨ੍ਹਾਂ ਦੋਵਾਂ ਦੇ ਖ਼ੌਫ ਨਾਲ ਹੋਈ,ਸੈਕਟਰ 5 ਦੀ ਇੱਕ ਕੋਠੀ ਵਿੱਚ ਤੇਂਦੂਆ ਵੜਨ ਦੀ ਚੰਡੀਗੜ੍ਹ ਵਨ ਵਿਭਾਗ ਨੂੰ ਸੂਚਨਾ ਮਿਲੀ ਤਾਂ ਫ਼ੌਰਨ ਪੂਰੇ ਇਲਾਕੇ ਦੇ ਲੋਕਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ, 6 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਤੇਂਦੂਏ ਨੂੰ ਫੜ ਲਿਆ ਗਿਆ ਅਤੇ ਲੋਕਾਂ ਨੇ  ਸੁੱਖ ਦਾ ਸਾਹ ਲਿਆ ਹੈ ਪਰ ਇਹ 6 ਘੰਟੇ ਚੰਡੀਗੜ੍ਹ ਸੈਕਟਰ 5 ਲੋਕਾਂ ਲਈ ਕਿਸੇ ਖ਼ੌਫ ਤੋਂ ਘੱਟ ਨਹੀਂ ਸਨ 

fallback

ਕਿਵੇਂ ਫੜਿਆ ਗਿਆ ਤੇਂਦੂਆ ? 

ਚੰਡੀਗੜ੍ਹ ਦੇ ਸੈਕਟਰ 5 ਦੀ ਇੱਕ ਕੋਠੀ ਵਿੱਚ ਸਵੇਰੇ 7 ਵਜੇ ਇੱਕ ਤੇਂਦੂਆ ਦਾਖ਼ਲ ਹੋਇਆ,ਘਰ  ਵਿੱਚ ਮੌਜੂਦ ਲੋਕਾਂ ਨੂੰ ਇਸ ਦੀ ਖ਼ਬਰ ਸਭ ਤੋਂ ਪਹਿਲਾਂ CCTV ਦੇ ਜ਼ਰੀਏ ਮਿਲੀ, ਤੇਂਦੂਆ ਕੋਠੀ ਦੀ ਗਰਾਊਂਡ ਫਲੋਰ 'ਤੇ ਸੀ ਅਤੇ ਲੁਕ ਕੇ ਬੈਠਾ ਸੀ, ਘਰ ਵਾਲਿਆਂ ਨੇ ਫ਼ੌਰਨ ਵਨ ਵਿਭਾਗ ਨੂੰ ਫ਼ੋਨ ਕੀਤਾ, ਵਨ ਵਿਭਾਗ ਨੇ ਪੂਰੇ ਇਲਾਕੇ ਨੂੰ ਸੀਜ਼ ਕਰ ਦਿੱਤਾ ਘਰ ਦੇ ਦਰਵਾਜ਼ੇ ਬੰਦ ਰੱਖਣ ਦੇ ਨਿਰਦੇਸ਼ ਦਿੱਤੇ, ਵਨ ਵਿਭਾਗ ਦੀ ਪੂਰੀ ਟੀਮ ਮੌਕੇ 'ਤੇ ਪਹੁੰਚੀ ਅਤੇ ਤੇਂਦੁਏ ਨੂੰ ਫੜਨ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ, ਘਰ ਵਿੱਚ ਲੁੱਕੇ ਤੇਂਦੁਏ ਦੀ ਵਨ ਵਿਭਾਗ ਨੇ ਸਭ ਤੋਂ ਪਹਿਲਾਂ ਲੋਕੇਸ਼ਨ ਪਤਾ ਕੀਤੀ,ਫ਼ਿਰ ਵਿਭਾਗ ਦੇ ਮੁਲਾਜ਼ਮਾਂ ਨੇ ਤੇਂਦੂਏ ਨੂੰ ਬੇਹੋਸ਼ ਕਰਨ ਦਾ ਇੰਜੈੱਕਸ਼ਨ ਤਿਆਰ ਕੀਤਾ ਅਤੇ ਮੌਕਾ ਵੇਖਦੇ ਹੀ ਤੇਂਦੁਏ ਨੂੰ ਇੰਜੈੱਕਸ਼ਨ ਲੱਗਾ ਕੇ ਬੇਹੋਸ਼ ਕਰ ਦਿੱਤਾ ਗਿਆ ਅਤੇ ਜਾਲ ਦੀ ਮਦਦ ਨਾਲ ਤੇਂਦੂਏ ਨੂੰ ਕਾਬੂ ਕਰ ਲਿਆ ਗਿਆ, ਤੇਂਦੂਏ ਨੂੰ ਫੜਨ ਲਈ ਵਨ ਵਿਭਾਗ ਨੂੰ ਕਾਫ਼ੀ ਮੁਸ਼ਕਤ ਕਰਨੀ ਪਈ ਇਸ  ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀ ਤੇਂਦੁਏ ਨੂੰ ਫੜਨ ਦੇ ਲਈ 6 ਘੰਟੇ ਦਾ ਸਮਾਂ ਲੱਗ ਗਿਆ  

ਬਾਰਾ ਸਿੰਘਾਂ ਵੀ ਸੜਕ 'ਤੇ ਵੇਖਿਆ ਗਿਆ ਸੀ 

ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਚੰਡੀਗੜ੍ਹ ਵਿੱਚ ਕੋਈ ਜਾਨਵਰ ਦਾਖ਼ਲ ਹੋਇਆ ਹੋਵੇ ਇਸ ਤੋਂ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ 9 ਅਤੇ 10 ਦੀ ਰੋਡ 'ਤੇ ਇੱਕ ਬਾਰਾ ਸਿੰਘਾਂ ਵੇਖਿਆ ਗਿਆ ਸੀ, ਜਿਸ ਨੂੰ ਵਨ ਵਿਭਾਗ ਦੀ ਮਦਦ ਨਾਲ ਕਾਬੂ ਕੀਤਾ ਗਿਆ ਸੀ, ਦਰਾਸਲ ਚੰਡੀਗੜ੍ਹ ਦੇ ਆਲੇ-ਦੁਆਲੇ ਜੰਗਲ ਹੈ,ਕਈ ਵਾਰ ਜੰਗਲੀ ਜਾਨਵਰ ਇਸ ਤਰ੍ਹਾਂ ਸੜਕਾਂ ਅਤੇ ਘਰਾਂ ਵਿੱਚ ਵੜ ਜਾਂਦੇ ਨੇ, ਜਾਨਵਰਾਂ ਦੀ ਇਸ ਹਰਕਤ ਲਈ ਕਿਧਰੇ ਨਾ ਕਿਧਰੇ ਅਸੀਂ ਆਪ ਵੀ ਜ਼ਿੰਮੇਵਾਰ ਹਾਂ, ਜੰਗਲਾਂ ਨੂੰ ਕੱਟ ਕੇ ਅਸੀਂ ਰਿਹਾਇਸ਼ੀ ਕਲੋਨੀਆਂ ਬਣਾ ਰਹੇ ਹਾਂ,ਜਾਨਵਰਾਂ ਲਈ ਰਹਿਣ ਦੀ ਥਾਂ ਘੱਟ ਹੁੰਦੀ ਜਾ ਰਹੀ ਹੈ ਅਤੇ ਹੁਣ ਜਾਨਵਰ ਵਾਰ-ਵਾਰ ਜੰਗਲ ਤੋਂ ਬਾਹਰ ਨਿਕਲ ਕੇ ਸ਼ਹਿਰਾਂ ਦਾ ਰੁੱਖ ਕਰ ਰਹੇ ਨੇ 

fallback

 

Trending news