ਚੰਡੀਗੜ੍ਹ 'ਚ ਨਿੱਜੀ ਸਕੂਲ ਦੇ ਬਾਹਰ ਅਭਿਭਾਵਕਾਂ ਦਾ ਪ੍ਰਦਰਸ਼ਨ, ਫ਼ੀਸ ਨੂੰ ਲੈਕੇ ਲਗਾਇਆ ਇਹ ਇਲਜ਼ਾਮ

ਮਾਂ-ਪਿਓ ਦਾ ਇਲਜ਼ਾਮ ਪ੍ਰਾਈਵੇਟ ਸਕੂਲ ਟਿਊਸ਼ਨ ਫ਼ੀਸ ਦੇ ਨਾਲ ਕੰਪਿਊਟਰ ਫ਼ੀਸ ਅਤੇ ਡਵੈਲਪਮੈਂਟ ਫ਼ੀਸ ਵੀ ਮੰਗ ਰਹੇ ਨੇ

ਚੰਡੀਗੜ੍ਹ 'ਚ ਨਿੱਜੀ ਸਕੂਲ ਦੇ ਬਾਹਰ ਅਭਿਭਾਵਕਾਂ ਦਾ ਪ੍ਰਦਰਸ਼ਨ, ਫ਼ੀਸ ਨੂੰ ਲੈਕੇ ਲਗਾਇਆ ਇਹ ਇਲਜ਼ਾਮ
ਮਾਂ-ਪਿਓ ਦਾ ਇਲਜ਼ਾਮ ਪ੍ਰਾਈਵੇਟ ਸਕੂਲ ਟਿਊਸ਼ਨ ਫ਼ੀਸ ਦੇ ਨਾਲ ਕੰਪਿਊਟਰ ਫ਼ੀਸ ਅਤੇ ਡਵੈਲਪਮੈਂਟ ਫ਼ੀਸ ਵੀ ਮੰਗ ਰਹੇ ਨੇ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਲਾਕਡਾਊਨ ਦੌਰਾਨ ਫ਼ੀਸ 'ਤੇ ਲੱਗੀ ਰੋਕ ਦੇ ਖ਼ਿਲਾਫ਼ ਚੰਡੀਗੜ੍ਹ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਨਿੱਜੀ ਸਕੂਲਾਂ ਨੂੰ ਟਿਊਸ਼ਨ ਫ਼ੀਸ ਲੈਣ ਦੀ ਇਜਾਜ਼ਤ ਦਿੱਤੀ ਸੀ, ਪਰ ਬੱਚਿਆਂ ਦੇ ਮਾਂ-ਪਿਓ ਦਾ ਕਹਿਣਾ ਹੈ ਕੀ ਸਕੂਲ ਪ੍ਰਸ਼ਾਸਨ ਟਿਊਸ਼ਨ ਫ਼ੀਸ ਤੋਂ ਇਲਾਵਾ ਉਨ੍ਹਾਂ ਤੋਂ ਕੰਪਿਊਟਰ ਅਤੇ ਡਵੈਲਪਮੈਂਟ ਚਾਰਜ ਵੀ ਵਸੂਲ ਰਿਹਾ ਹੈ,ਇਸ ਦੇ ਖ਼ਿਲਾਫ਼ ਅਭਿਭਾਵਕਾਂ ਵੱਲੋਂ ਪ੍ਰਾਈਵੇਟ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ,ਸਿਰਫ਼ ਇਨ੍ਹਾਂ ਹੀ ਨਹੀਂ ਮਾਂ-ਪਿਓ ਦਾ ਕਹਿਣਾ ਹੈ ਕੀ ਸਕੂਲ ਉਨ੍ਹਾਂ ਤੋਂ ਤਿੰਨ ਮਹੀਨੇ ਦੀ ਫ਼ੀਸ ਇਕੱਠੀ ਦੇਣ ਦੀ ਮੰਗ ਕਰ ਰਿਹਾ ਹੈ, ਸਕੂਲ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਅਭਿਆਵਕਾਂ ਦਾ ਕਹਿਣਾ ਕਿ ਸਕੂਲ  ਵੱਲੋਂ ਆਨ ਲਾਈਨ ਕਲਾਸਾਂ ਵੀ ਨਹੀਂ ਦਿੱਤੀਆ ਜਾ ਰਹੀਆਂ ਨੇ, ਮਾਂ-ਪਿਓ ਦਾ ਕਹਿਣਾ ਕੀ ਪ੍ਰਸ਼ਾਸਨ ਵੱਲੋਂ ਟਿਊਸ਼ਨ ਫ਼ੀਸ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਦਾ ਸਕੂਲ ਪ੍ਰਸ਼ਾਸਨ ਨਜਾਇਜ਼ ਫ਼ਾਇਦਾ ਚੁੱਕ ਰਹੇ ਨੇ ਉਧਰ  ਸਕੂਲ ਪ੍ਰਸ਼ਾਸਨ ਨੇ ਮਾਂ-ਪਿਓ ਦੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ 

ਅਭਿਭਾਵਕਾਂ ਦੇ ਇਲਜ਼ਾਮ, ਸਕੂਲ ਦਾ ਜਵਾਬ 

ਚੰਡੀਗੜ੍ਹ ਦੇ ਸੈਕਟਰ 44 ਦੇ st Xavier ਸਕੂਲ ਦੇ ਬੱਚਿਆਂ ਦੇ ਅਭਿਭਾਵਕਾਂ ਦਾ ਇਲਜ਼ਾਮ ਹੈ ਕੀ ਸਕੂਲ ਉਨ੍ਹਾਂ ਤੋਂ 4200 ਰੁਪਏ ਟਿਊਸ਼ਨ ਫ਼ੀਸ,400 ਰੁਪਏ ਕੰਪਿਊਟਰ ਫ਼ੀਸ ਦੇ ਨਾਲ 8000 ਡਵੈਲਪਮੈਂਟ ਫ਼ੀਸ ਵੀ ਮੰਗ ਰਹੇ ਨੇ ਜਦਕਿ ਪ੍ਰਸ਼ਾਸਨ ਨੇ ਸਿਰਫ਼ ਟਿਊਸ਼ਨ ਫ਼ੀਸ ਦੀ ਇਜਾਜ਼ਤ ਦਿੱਤੀ ਸੀ, ਸਿਰਫ਼ ਇਨ੍ਹਾਂ ਹੀ ਨਹੀਂ ਮਾਂ-ਪਿਓ ਦਾ ਇਲਜ਼ਾਮ ਹੈ ਕੀ ਉਨ੍ਹਾਂ ਤੋਂ ਤਿੰਨ ਮਹੀਨੇ ਦੀ ਫ਼ੀਸ ਇਕੱਠੀ ਮੰਗੀ ਜਾ ਰਹੀ ਹੈ ਜਦੋਂ ਕੀ ਪ੍ਰਸ਼ਾਸਨ ਨੇ ਇੱਕ-ਇੱਕ ਮਹੀਨੇ ਦੀ ਫ਼ੀਸ ਲੈਣ ਦੇ ਨਿਰਦੇਸ਼ ਦਿੱਤੇ ਸਨ ਉਧਰ St Xavier ਸਕੂਲ ਦੇ ਚੇਅਰਮੈਨ  ਐਨਡ੍ਰੀਯੂ ਜੇ (andrew J)  ਨੇ ਸਫ਼ਾਈ ਦਿੱਤੀ ਕੀ ਮਾਂ-ਪਿਓ ਤੋਂ ਸਿਰਫ਼ ਟਿਊਸ਼ਨ ਫ਼ੀਸ ਹੀ ਮੰਗੀ ਗਈ ਸੀ ਨਾਲ ਹੀ ਸਕੂਲ ਨੇ ਕਿਹਾ ਕੀ ਬੱਚਿਆਂ ਨੂੰ 18 ਮਾਰਚ ਤੋਂ ਆਨ ਲਾਈਨ ਕਲਾਸਾਂ ਵੀ ਦਿੱਤੀਆਂ ਜਾ ਰਹੀਆਂ ਨੇ, ਸਕੂਲ ਦੇ ਚੇਅਰਮੈਨ ਨੇ ਸਫ਼ਾਈ ਦਿੱਤੀ ਕੀ  ਐਡਮੀਸ਼ਨ ਫ਼ੀਸ ਨਹੀਂ ਲਈ ਗਈ ਹੈ ਹਰ ਸਾਲ ਫਰਵਰੀ ਵਿੱਚ ਹੀ 200-300 ਰੁਪਏ ਤੱਕ ਫ਼ੀਸ ਵਧਾ ਦਿੱਤੀ ਜਾਂਦੀ ਹੈ, ਸਕੂਲ ਦੇ ਚੇਅਰਮੈਨ ਨੇ ਕਿਹਾ ਕਿ ਜਿਹੜੇ ਅਭਿਭਾਵਕ 30 ਤਰੀਕ ਤੱਕ ਫ਼ੀਸ ਨਹੀਂ ਦੇ ਸਕਦੇ   ਉਨ੍ਹਾਂ 'ਤੇ ਪ੍ਰਸ਼ਾਸਨ ਦੇ ਹੁਕਮਾਂ  ਮੁਤਾਬਿਕ ਵਿਚਾਰ ਕੀਤਾ ਜਾਵੇਗਾ  
  
ਪ੍ਰਾਈਵੇਟ ਸਕੂਲ ਖਿਲਾਫ਼ ਹਾਈਕੋਰਟ 'ਚ ਪਟੀਸ਼ਨ 

ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਪੰਕਜ ਚਾਂਦਗੋਠਿਆ ਨੇ ਨਿੱਜੀ ਸਕੂਲਾਂ ਦੀ ਟਿਊਸ਼ਨ ਫ਼ੀਸ ਨੂੰ ਲੈਕੇ ਅਦਾਲਤ ਵਿੱਚ ਜਨਹਿਤ ਪਟੀਸ਼ਨ ਪਾਈ ਹੈ, ਵਕੀਲ ਪੰਕਜ ਚਾਂਦਗੋਠਿਆ ਦਾ ਕਹਿਣਾ ਹੈ ਕੀ ਲਾਕਡਾਊਨ ਦੀ ਵਜ੍ਹਾਂ ਕਰਕੇ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿੱਲਿਆ ਹੋਇਆ ਹੈ  ਜਿਸ ਦੀ ਵਜ੍ਹਾਂ ਕਰਕੇ ਪ੍ਰਸ਼ਾਸਨ ਨੂੰ ਟਿਊਸ਼ਨ ਫ਼ੀਸ ਦੇ ਫ਼ੈਸਲੇ ਨੂੰ ਰਿਵਿਊ ਕਰਨਾ ਚਾਹੀਦਾ ਹੈ, ਵਕੀਲ ਪੰਕਜ ਮੁਤਾਬਿਕ ਸਕੂਲਾਂ ਨੇ ਫਰਵਰੀ ਅਤੇ ਮਾਰਚ ਦੇ ਮਹੀਨੇ ਵਿੱਚ ਐਡਮੀਸ਼ਨ ਫ਼ੀਸ ਲਈ ਸੀ ਹਰ ਸਾਲ ਸਕੂਲਾਂ ਵਿੱਚ 50 ਹਜ਼ਾਰ ਤੋਂ 1 ਲੱਖ ਤੱਕ ਐਡਮਿਸ਼ਨ ਫ਼ੀਸ ਲਈ ਜਾਂਦੀ ਹੈ ਜਿਸ ਨਾਲ ਸਕੂਲਾਂ ਦਾ ਬਜਟ ਕਰੋੜ ਤੱਕ ਪਹੁੰਚ ਜਾਂਦਾ ਹੈ,ਅਜਿਹੇ ਵਿੱਚ ਸਕੂਲ ਬਿਨਾਂ ਫ਼ੀਸ ਦੇ ਵੀ  ਕਈ ਮਹੀਨੇ ਤੱਕ ਖ਼ਰਚ ਚਲਾ ਸਕਦੇ ਨੇ, ਵਕੀਲ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕੀ ਸਕੂਲ ਬੰਦ ਹੋਣ ਦੀ ਵਜ੍ਹਾਂ ਕਰਕੇ ਸਕੂਲ ਦੇ ਬਿਜਲੀ,ਪਾਣੀ ਅਤੇ ਹੋਰ ਖ਼ਰਚਿਆਂ ਵਿੱਚ ਕਮੀ ਆਈ ਹੈ, ਜਦਕਿ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਆਪਣੀ ਪਟੀਸ਼ਨ ਵਿੱਚ ਹਵਾਲਾ ਦਿੱਤਾ ਸੀ ਕੀ ਫ਼ੀਸ ਨਹੀਂ ਆਵੇਗੀ ਤਾਂ ਉਹ ਕਿਵੇਂ ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਤਨਖ਼ਾਹ ਦੇਣਗੇ