ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਆਈ ਇਸ ਖ਼ਬਰ ਨੂੰ ਪੜੋ,ਤੁਹਾਡਾ ਇਨਸਾਨੀਅਤ 'ਤੇ ਯਕੀਨ ਹੋਰ ਮਜ਼ਬੂਤ ਹੋ ਜਾਵੇਗਾ
Advertisement

ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਆਈ ਇਸ ਖ਼ਬਰ ਨੂੰ ਪੜੋ,ਤੁਹਾਡਾ ਇਨਸਾਨੀਅਤ 'ਤੇ ਯਕੀਨ ਹੋਰ ਮਜ਼ਬੂਤ ਹੋ ਜਾਵੇਗਾ

 ਇੱਕ ਮਹਿਲਾ ਨੂੰ ਮਨੀਮਾਜਰਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ 

 ਇੱਕ ਮਹਿਲਾ ਨੂੰ ਮਨੀਮਾਜਰਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਕੋਰੋਨਾ ਵਾਇਰਸ ਅਤੇ ਲਾਕਡਾਊਨ ਦੀ ਵਜ੍ਹਾਂ ਕਰ ਕੇ  ਦੇਸ਼ ਦੇ ਵੱਖ-ਵੱਖ ਹਿੱਸਿਆਂ ਵਾਂਗ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਤੋਂ ਵੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪੋ ਆਪਣੇ ਘਰਾਂ ਨੂੰ ਜਾ ਰਹੇ ਨੇ,ਰੇਲਵੇ ਵੱਲੋਂ ਇਨ੍ਹਾਂ ਮਜ਼ਦੂਰਾਂ ਦੇ ਲਈ ਸਪੈਸ਼ਲ ਸ੍ਰਮਿਤ ਟ੍ਰੇਨਾਂ ਚਲਾਇਆ ਗਈਆਂ ਨੇ,ਚੰਡੀਗੜ੍ਹ ਵਿੱਚ ਹਜ਼ਾਰਾਂ ਮਜ਼ਦੂਰਾਂ ਵਾਂਗ ਯੂਪੀ ਦੇ ਸੁਲਤਾਨਪੁਰ ਦੇ ਰਹਿਣ ਵਾਲੇ ਪਤੀ-ਪਤਨੀ ਪਵਨ ਅਤੇ ਵੀਨਾ ਵੀ ਘਰ ਜਾਣ ਦੀ ਤਾਂਘ ਨਾਲ ਰੇਲਵੇ ਸਟੇਸ਼ਨ ਪਹੁੰਚੇ, ਸਟੇਸ਼ਨ 'ਤੇ ਟ੍ਰੇਨ ਜਾਣ ਨੂੰ ਤਿਆਰ ਖੜੀ ਸੀ, ਹੋਰ ਮਜ਼ਦੂਰਾਂ ਵਾਂਗ ਪਵਨ ਅਤੇ ਵੀਨਾ ਨੂੰ ਵੀ ਉਮੀਦ ਸੀ ਕਿ 2 ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਉਹ ਵੀ ਹੁਣ ਆਪਣੇ ਘਰ  ਰੇਲ ਗੱਡੀ ਰਾਹੀ ਪਹੁੰਚ ਸਕਣਗੇ, ਪਰ ਅਚਾਨਕ ਪਤਨੀ ਵੀਨਾ ਦੀ ਤਬੀਅਤ ਖ਼ਰਾਬ ਹੋਈ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਵਨ ਅਤੇ ਵੀਨਾ ਦਾ ਘਰ ਪਹੁੰਚਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਪਰ ਹਸਪਤਾਲ ਤੋਂ ਆਈ ਇੱਕ ਖ਼ੁਸ਼ਖ਼ਬਰੀ ਨੇ ਉਨ੍ਹਾਂ ਦੋਵਾਂ ਨੂੰ ਸਭ ਤੋਂ ਵੱਡੀ ਖ਼ੁਸ਼ੀ ਦਿੱਤੀ, ਵੀਨਾ ਦੀ ਇਸ ਖ਼ੁਸ਼ੀ ਵਿੱਚ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਤੈਨਾਤ  GRP ਦੀ ਸਬ ਇੰਸਪੈਕਟਰ ਉਰਮਿਲਾ ਯਾਦਵ ਅਤੇ RPSF ਦੀ ASI ਸੰਜੀਵ ਨਿਹਰਾ ਦਾ  ਵੱਡਾ ਯੋਗਦਾਨ ਰਿਹਾ  

fallback

ਵੀਨਾ ਲਈ ਬਣੀਆਂ 2 ਮਹਿਲਾ ਪੁਲਿਸ ਮੁਲਾਜ਼ਮ ਮਦਦਗਾਰ

ਵੀਨਾ ਆਪਣੇ ਪਤੀ ਦੇ ਨਾਲ ਯੂਪੀ ਦੇ ਸੁਲਤਾਨਪੁਰ ਜਾਣ ਲਈ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਹੁੰਚੀ ਸੀ, ਵੀਨਾ ਗਰਭਵਤੀ ਸੀ, ਅਚਾਨਕ ਉਸ ਨੂੰ ਦਰਦ ਸ਼ੁਰੂ ਹੋਇਆ, ਸਟੇਸ਼ਨ 'ਤੇ ਮੌਜੂਦ  GRP ਦੀ ਸਬ ਇੰਸਪੈਕਟਰ ਉਰਮਿਲਾ ਯਾਦਵ ਅਤੇ RPSF ਦੀ ASI ਸੰਜੀਵ ਨਿਹਰਾ ਅੱਗੇ ਆਈ, ਦੋਵਾਂ ਨੇ ਸਟੇਸ਼ਨ 'ਤੇ ਸਟੇਚਰ ਦਾ ਇੰਤਜ਼ਾਮ ਕੀਤਾ ਅਤੇ ਫ਼ੌਰਨ ਮੌਕੇ 'ਤੇ ਐਂਬੂਲੈਂਸ ਨੂੰ ਬੁਲਾਇਆ ਅਤੇ ਵੀਨਾ ਨੂੰ ਮਨੀਮਾਜਰਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿਸ ਹਾਲਤ ਵਿੱਚ ਵੀਨਾ ਹਸਪਤਾਲ ਪਹੁੰਚੀ ਉਸ ਦੀ ਤਬੀਅਤ ਕਾਫ਼ੀ ਖ਼ਰਾਬ ਸੀ, ਪਰ ਰੇਲਵੇ ਪੁਲਿਸ ਦੀ ਮਹਿਲਾ ਮੁਲਾਜ਼ਮਾਂ ਦੀ ਮਦਦ ਨਾਲ ਵੀਨਾ ਨੂੰ ਸਹੀ ਸਮੇਂ 'ਤੇ ਹਸਪਤਾਲ ਪਹੁੰਚਾਇਆ ਜਾ ਸਕਿਆ  ਅਤੇ ਹਸਪਤਾਲ ਵਿੱਚ ਵੀਨਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਡਾਕਟਰਾਂ ਮੁਤਾਬਿਕ ਵੀਨਾ ਅਤੇ ਉਸ ਦਾ ਬੱਚਾ ਦੋਵੇਂ ਠੀਕ ਨੇ, ਪਤੀ ਪਵਨ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕਰ ਰਿਹਾ ਹੈ, ਉਸ ਨੇ ਕਿਹਾ ਜੇਕਰ ਸਫ਼ਰ ਦੇ ਦੌਰਾਨ ਉਸ ਦੀ ਪਤਨੀ ਦੀ ਇਹ ਹਾਲਤ ਹੁੰਦੀ ਤਾਂ ਉਹ ਸ਼ਾਇਦ  ਪਿਤਾ ਨਹੀਂ ਬਣ ਪਾਉਂਦਾ, ਸ਼੍ਰਮਿਤ ਟ੍ਰੇਨਾਂ ਦੇ ਇੰਤਜ਼ਾਰ ਅਤੇ  ਸਫ਼ਰ ਦੌਰਾਨ ਭੁੱਖ-ਪਿਆਸ ਨਾਲ ਕਈ ਮੌਤਾਂ ਦੀ ਖ਼ਬਰ ਆ ਰਹੀਆਂ ਸਨ, ਪਰ ਚੰਡੀਗੜ੍ਹ ਸਟੇਸ਼ਨ ਤੋਂ ਆਈ ਇਸ ਚੰਗੀ ਖ਼ਬਰ ਨੇ ਇਨਸਾਨੀਅਤ ਦਾ ਉਹ ਚਿਹਰਾ ਸਾਹਮਣੇ ਲਿਆਇਆ ਹੈ ਜਿਸ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ 

 

Trending news