ਚੰਡੀਗੜ੍ਹ 'ਚ ਵੀਕਐਂਡ 'ਤੇ ਲੱਗ ਸਕਦਾ ਹੈ ਲੌਕਡਾਊਨ,ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਕੀਤੀ ਗਈ ਸਿਫ਼ਾਰਿਸ਼
Advertisement

ਚੰਡੀਗੜ੍ਹ 'ਚ ਵੀਕਐਂਡ 'ਤੇ ਲੱਗ ਸਕਦਾ ਹੈ ਲੌਕਡਾਊਨ,ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਕੀਤੀ ਗਈ ਸਿਫ਼ਾਰਿਸ਼

ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮੀਟਿੰਗ ਦੌਰਾਨ ਕੀਤੀ ਗਈ ਸਿਫ਼ਾਰਿਸ਼

ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮੀਟਿੰਗ ਦੌਰਾਨ ਕੀਤੀ ਗਈ ਸਿਫ਼ਾਰਿਸ਼

ਬਜ਼ਮ ਵਰਮਾ/ਚੰਡੀਗੜ੍ਹ : ਟਰਾਈ ਸਿਟੀ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਨੇ, ਮੁਹਾਲੀ ਵਿੱਚ ਲਗਾਤਾਰ 2 ਦਿਨਾਂ ਵਿੱਚ 52 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ, ਚੰਡੀਗੜ੍ਹ ਵਿੱਚ ਕੋਰੋਨਾ ਦੀ ਰਫ਼ਤਾਰ ਇੱਕ ਵਾਰ  ਮੁੜ ਤੋਂ ਵਧੀ ਹੈ, ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਅਨਲੌਕ 2 ਤੋਂ ਬਾਅਦ ਲੋਕਾਂ ਦੀ ਲਾਪਰਵਾਹੀ ਵੇਖਣ ਨੂੰ ਮਿਲ ਰਹੀ ਹੈ,ਕਈ ਲੋਕ ਸੜਕਾਂ 'ਤੇ ਬਿਨਾਂ ਮਾਸਕ ਘੁੰਮ ਰਹੇ ਨੇ,ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ, ਸੋਮਵਾਰ ਨੂੰ ਜਦੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕੋਰੋਨਾ ਰਿਵਿਊ ਮੀਟਿੰਗ ਲਈ ਤਾਂ ਕਈ ਡਾਕਟਰਾਂ ਨੇ ਸਿਫ਼ਾਰਿਸ਼ ਕੀਤੀ ਕਿ ਵੀਕਐਂਡ ਦੌਰਾਨ ਚੰਡੀਗੜ੍ਹ ਸ਼ਹਿਰ ਵਿੱਚ ਸਖ਼ਤ ਲੌਕਡਾਊਨ ਦਾ ਐਲਾਨ ਕੀਤਾ ਜਾਵੇ,ਹਾਲਾਂਕਿ ਇਸ ਨੂੰ ਬੁੱਧਵਾਰ ਨੂੰ ਹੋਰ ਵਾਲੀ ਬੈਠਕ ਦੇ ਲਈ ਟਾਲ ਦਿੱਤਾ ਗਿਆ ਸੀ, ਪੰਜਾਬ ਸਰਕਾਰ ਵੱਲੋਂ ਵੀ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾਂ ਕਰ ਕੇ ਸਨਿੱਚਰਵਾਰ ਅਤੇ ਐਤਵਾਰ ਨੂੰ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ  ਨੇ ਵੀ ਟਵੀਟ ਕਰ ਕੇ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਜ਼ਰੂਰੀ ਕੰਮ ਹੋਣ 'ਤੇ ਹੀ ਉਹ ਘਰੋਂ ਬਾਹਰ ਨਿਕਲਣ 
 

ਚੰਡੀਗੜ੍ਹ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 

 

ਚੰਡੀਗੜ੍ਹ ਵਿੱਚ ਹੁਣ ਤੱਕ 588 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆ ਚੁੱਕੇ ਨੇ, ਜਿੰਨਾਂ ਵਿੱਚ 157 ਕੋਰੋਨਾ ਪੋਜ਼ੀਟਿਵ ਦੇ ਕੇਸ ਐਕਟਿਵ ਨੇ,423 ਮਰੀਜ਼ ਰਿਕਵਰ ਕਰ ਚੁੱਕੇ ਨੇ, 8 ਲੋਕਾਂ ਦੀ ਕੋਰੋਨਾ ਦੇ ਇਲਾਜ ਦੌਰਾਨ ਮੌਤ ਹੋਈ ਹੈ 

ਹਰਿਆਣਾ   4 ਜ਼ਿਲ੍ਹਿਆਂ ਵਿੱਚ ਕਰਫ਼ਿਊ 'ਤੇ ਵਿਚਾਰ ਕਰ ਰਿਹਾ  ਹੈ 

 ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖ ਦੇ ਹੋਏ ਸਖ਼ਤ ਫ਼ੈਸਲਾ ਲੈਣ ਦੇ ਸੰਕੇਤ ਦਿੱਤੇ ਨੇ, ਉਨ੍ਹਾਂ ਕਿਹਾ ਸੂਬਾ ਸਰਕਾਰ ਸਭ ਤੋਂ ਵਧ ਪ੍ਰਭਾਵਿਤ ਜ਼ਿਲ੍ਹੇ ਗੁਰੂ ਗਰਾਮ,ਫ਼ਰੀਦਾਬਾਦ,ਸੋਨੀਪਤ ਅਤੇ ਝੱਝਰ ਵਿੱਚ ਕਰਫ਼ਿਊ ਲਗਾਉਣ 'ਤੇ ਵਿਚਾਰ ਕਰ ਰਹੀ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ ਦਿੱਲੀ ਨਾਲ ਲੱਗ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਜਾਵੇਗਾ, ਵਿਜ ਨੇ ਕਿਹਾ ਕਿ ਜਲਦ ਹੀ ਅਧਿਕਾਰੀਆਂ ਦੀ  ਇੱਕ ਮੀਟਿੰਗ ਬੁਲਾਈ ਜਾਵੇਗੀ ਜਿਸ ਤੋਂ ਬਾਅਦ ਅੰਤਿਮ ਫ਼ੈਸਲਾ ਲਿਆ ਜਾਵੇਗਾ, ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖ ਦੇ ਹੋਏ ਸਨਿੱਚਰਵਾਰ ਅਤੇ ਐਤਵਾਰ ਨੂੰ ਲੌਕਡਾਊਨ ਦਾ ਐਲਾਨ ਕੀਤਾ ਸੀ, 13 ਜੁਲਾਈ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਨੂੰ ਰੋਕਣ ਦੇ ਲਈ ਨਵੇਂ ਸਿਰੇ ਤੋਂ ਗਾਈਡ ਲਾਈਨਾਂ ਵੀ ਜਾਰੀ ਕੀਤੀਆਂ ਨੇ 

 

 

Trending news