Chandigarh Robbery Case: ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਮੁਲਜ਼ਮਾਂ ਨੇ ਘਰ `ਚੋਂ ਲੁੱਟ ਲਏ 40 ਲੱਖ ਰੁਪਏ, ਘਰ `ਚ ਸੀ ਇਕੱਲੀ
Chandigarh Robbery Case: ਮੁਲਜ਼ਮਾਂ ਨੇ ਔਰਤਾਂ ਦੇ ਗਲ ਵਿੱਚ ਗੰਡਾਸੀ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਘਰੋਂ 40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
Chandigarh Robbery Case: ਚੰਡੀਗੜ੍ਹ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਚੰਡੀਗੜ੍ਹ ਦੇ ਸੈਕਟਰ-28 ਤੋਂ ਸਾਹਮਣੇ ਆਇਆ ਹੈ ਜਿੱਥੇਮੰਗਲਵਾਰ ਤੜਕੇ ਘਰ 'ਚ ਇਕੱਲੀ ਬਜ਼ੁਰਗ ਔਰਤ ਨੂੰ ਕੁਝ ਅਣਪਛਾਤੇ ਬਦਮਾਸ਼ਾਂ ਨੇ ਬੰਧਕ ਬਣਾ ਲਿਆ। ਮੁਲਜ਼ਮਾਂ ਨੇ ਔਰਤਾਂ ਦੇ ਗਲ ਵਿੱਚ ਗੰਡਾਸੀ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਘਰੋਂ 40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਪੁਲਿਸ ਅਤੇ ਹੋਰ ਜਾਂਚ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਤੇ ਹੋਰ ਜਾਂਚ ਟੀਮਾਂ ਨੂੰ ਮੌਕੇ ਤੋਂ ਇੱਕ ਬੰਦੂਕ, ਲੋਹੇ ਦੀ ਰਾਡ ਅਤੇ ਹੋਰ ਹਥਿਆਰ ਵੀ ਮਿਲੇ ਹਨ, ਜਿਨ੍ਹਾਂ ਨੂੰ ਸੀਐਫਐਸਐਲ ਟੀਮ ਨੇ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: Farmers Protest Update: ਖਨੌਰੀ-ਸ਼ੰਭੂ ਸਰਹੱਦ 'ਤੇ ਕਿਸਾਨਾਂ ਦੀ ਵਧੀ ਭੀੜ , ਡੱਲੇਵਾਲ ਅਜੇ ਵੀ ਪੰਜਾਬ ਪੁਲਿਸ ਦੀ ਹਿਰਾਸਤ 'ਚ
ਪੁਲਿਸ ਨੇ ਮਾਮਲਾ ਕੀਤਾ ਦਰਜ
ਔਰਤ ਵੱਲੋਂ ਰੌਲਾ ਪਾਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸਿ ਨੇ ਮੌਕੇ ’ਤੇ ਪਹੁੰਚ ਕੇ ਕੁਝ ਹਥਿਆਰ ਬਰਾਮਦ ਕੀਤੇ ਹਨ। ਚੰਡੀਗੜ੍ਹ ਪੁਲਿਸ ਅਤੇ ਸੀਐਫਐਸਐਲ ਦੀ ਟੀਮ ਨੇ ਘਟਨਾ ਵਾਲੀ ਥਾਂ ਤੋਂ ਸੈਂਪਲ ਲਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਨੂੰ ਸੁਲਝਾਉਣ ਲਈ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਨੂੰ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਜਲਦੀ ਹੀ ਲੁਟੇਰਿਆਂ ਨੂੰ ਲੱਭ ਲੈਣਗੇ।
82 ਸਾਲਾ ਰਕਸ਼ਾ ਸ਼ਰਮਾ ਨੇ ਦੱਸਿਆ ਕਿ ਸਵੇਰੇ 3:10 ਵਜੇ ਤਿੰਨ ਨੌਜਵਾਨ ਉਸ ਦੇ ਕਮਰੇ ਵਿਚ ਆਏ, ਜਦਕਿ ਚੌਥਾ ਦੂਜੇ ਕਮਰੇ ਵਿਚ ਚਲਾ ਗਿਆ ਸੀ। ਫਿਰ ਲੁਟੇਰਿਆਂ ਨੇ ਔਰਤ ਨੂੰ ਬੰਧਕ ਬਣਾ ਲਿਆ ਅਤੇ ਉਸ ਤੋਂ ਅਲਮਾਰੀ ਦੀਆਂ ਚਾਬੀਆਂ ਮੰਗਣ ਲੱਗੇ। ਔਰਤ ਨੇ ਦੱਸਿਆ ਕਿ ਚਾਬੀਆਂ ਮਿਲਣ ਤੋਂ ਬਾਅਦ ਲੁਟੇਰੇ 40 ਲੱਖ ਅਤੇ ਲੱਖਾਂ ਰੁਪਏ ਦਾ ਸੋਨਾ ਆਪਣੇ ਨਾਲ ਲੈ ਗਏ। ਇਸ ਦੌਰਾਨ ਇਕ ਮੁਲਜ਼ਮ ਸਿਰ 'ਤੇ ਹਥਿਆਰ ਲੈ ਕੇ ਖੜ੍ਹਾ ਸੀ। ਹਾਲਾਂਕਿ, ਉਹ ਨਕਾਬਪੋਸ਼ ਅਪਰਾਧੀਆਂ ਦੇ ਚਿਹਰੇ ਨਹੀਂ ਦੇਖ ਸਕੀ।