ਕੋਰੋਨਾ ਦੇ ਦੌਰਾਨ ਹੁਣ ਇਸ ਨਵੇਂ ਵਾਇਰਸ ਦਾ ਮੰਡਰਾ ਰਿਹਾ ਹੈ ਖ਼ਤਰਾ, ਚੀਨ ਨੇ ਕੀਤਾ ਅਗਾਹ

 ਸੂਅਰ ਪਾਲਨ ਵਾਲੇ ਮਜ਼ਦੂਰਾਂ ਦੇ ਖ਼ੂਨ ਤੋਂ ਇਹ ਵਾਇਰਸ ਜ਼ਿਆਦਾ ਮਿਲਿਆ 

ਕੋਰੋਨਾ ਦੇ ਦੌਰਾਨ ਹੁਣ ਇਸ ਨਵੇਂ ਵਾਇਰਸ ਦਾ ਮੰਡਰਾ ਰਿਹਾ ਹੈ ਖ਼ਤਰਾ, ਚੀਨ ਨੇ ਕੀਤਾ ਅਗਾਹ
ਸੂਅਰ ਪਾਲਨ ਵਾਲੇ ਮਜ਼ਦੂਰਾਂ ਦੇ ਖ਼ੂਨ ਤੋਂ ਇਹ ਵਾਇਰਸ ਜ਼ਿਆਦਾ ਮਿਲਿਆ

ਸ਼ਿੰਗਾਈ : ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਬਾਅਦ ਚੀਨ ਵਿੱਚ ਇੱਕ ਹੋਰ ਨਵੇਂ ਖ਼ਤਰਨਾਕ ਵਾਇਰਸ ਨੇ ਹੜਕੰਪ ਮਚਾ ਦਿੱਤਾ ਹੈ, ਇਸ ਸਟੱਡੀ ਮੁਤਾਬਿਕ ਚੀਨ (China) ਵਿੱਚ ਸੁਅਰ ਤੋਂ ਆਉਣ ਵਾਲੇ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ, ਇਹ ਵਾਇਰਸ ਇਨਸਾਨਾਂ ਵਿੱਚ ਤੇਜ਼ੀ ਨਾਲ ਫ਼ੈਲ ਰਿਹਾ ਹੈ,ਜਿਸ 'ਤੇ ਬਰੀਕੀ ਨਾਲ ਨਜ਼ਰ ਰੱਖਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਇੱਕ ਮਹਾਂਮਾਰੀ ਵਾਇਰਸ ਸਾਬਿਤ ਹੋ ਸਕਦੀ ਹੈ, ਹਾਲਾਂਕਿ ਜਾਣਕਾਰਾਂ ਦਾ ਮੰਨਣਾ ਹੈ ਇਸ ਤੋਂ ਫਿਲਹਾਲ ਕੋਈ ਖ਼ਤਰਾ ਨਹੀਂ ਹੈ

ਰਿਸਰਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸੂਅਰ ਪਾਲਨ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਖ਼ੂਨ ਵਿੱਚ ਇਹ ਵਾਇਰਸ ਕਾਫ਼ੀ ਜ਼ਿਆਦਾ ਮਿਲ ਦਾ ਹੈ, ਉਨ੍ਹਾਂ ਇਨਸਾਨਾਂ ਵਿੱਚ ਇਸ ਵਾਇਰਸ ਦੀ ਨਿਗਰਾਨੀ 'ਤੇ ਜ਼ੋਰ ਦਿੱਤਾ ਹੈ, ਖ਼ਾਸ ਤੌਰ 'ਤੇ ਸੂਅਰ ਪਾਲਨ ਵਾਲੀ ਸਨਅਤ ਵਿੱਚ ਕੰਮ ਕਰਨ ਵਾਲੇ ਲੋਕਾਂ 'ਤੇ ਇਸ ਨੂੰ ਫ਼ੌਰਨ ਲਾਗੂ ਕਰਨ ਦੀ ਗੱਲ ਕਹੀ ਗਈ ਹੈ

ਸਟਡੀ ਵਿੱਚ ਇਸ ਵਾਇਰਸ ਤੋਂ ਹੋਣ ਵਾਲੇ ਖ਼ਤਰੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜੋਕਿ ਖ਼ਾਸ ਰੂਪ ਵਿੱਚ ਚੀਨ ਦੀ ਜ਼ਿਆਦਾ ਅਬਾਦੀ ਵਾਲੇ ਇਲਾਕਿਆਂ ਵਿੱਚ ਫ਼ੈਲ ਸਕਦਾ ਹੈ, ਖੇਤਾਂ,ਪਸ਼ੂਪਾਲਨ, ਕੇਂਦਰਾਂ, ਬੂਚੜਖਾਨੇ,ਮਾਸ,ਮੱਛੀ ਬਾਜ਼ਾਰ ਦੇ ਕਰੀਬ ਰਹਿਣ ਵਾਲਿਆਂ ਵਿੱਚ ਜ਼ਿਆਦਾ ਖ਼ਤਰਾ ਹੈ