CORONA: ਚੰਡੀਗੜ੍ਹ 'ਚ ਹੁਣ ਜ਼ਰੂਰਤਮੰਦਾਂ ਨੂੰ ਹਰ ਕੋਈ ਨਹੀਂ ਵੰਡ ਸਕੇਗਾ ਖਾਣਾ,ਪ੍ਰਸ਼ਾਸਨ ਨੇ ਇਹ ਗਾਈਡ ਲਾਈਨ ਜਾਰੀ ਕੀਤੀ
Advertisement

CORONA: ਚੰਡੀਗੜ੍ਹ 'ਚ ਹੁਣ ਜ਼ਰੂਰਤਮੰਦਾਂ ਨੂੰ ਹਰ ਕੋਈ ਨਹੀਂ ਵੰਡ ਸਕੇਗਾ ਖਾਣਾ,ਪ੍ਰਸ਼ਾਸਨ ਨੇ ਇਹ ਗਾਈਡ ਲਾਈਨ ਜਾਰੀ ਕੀਤੀ

 ਖਾਣਾ ਵੰਡਣ ਦੇ ਲਈ ਡੀਸੀ ਦਫ਼ਤਰ ਨਾਲ ਲੋਕਾਂ ਨੂੰ ਸੰਪਰਕ ਕਰਨ ਦੀ ਹਿਦਾਇਤ 

 ਖਾਣਾ ਵੰਡਣ ਦੇ ਲਈ ਡੀਸੀ ਦਫ਼ਤਰ ਨਾਲ ਲੋਕਾਂ ਨੂੰ ਸੰਪਰਕ ਕਰਨ ਦੀ ਹਿਦਾਇਤ

ਚੰਡੀਗੜ੍ਹ : (COVID 19) ਚੰਡੀਗੜ੍ਹ ਵਿੱਚ ਕਰਫ਼ਿਊ ਲੱਗੇ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ, ਸ਼ਹਿਰ ਵਿੱਚ ਅਜਿਹੇ ਕਈ ਗ਼ਰੀਬ ਅਤੇ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਨੇ ਕੀ ਉਹ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ, ਕੁੱਝ ਦਿਨ ਪਹਿਲਾਂ ਹੀ ਇੱਕ ਮਹਿਲਾ ਆਪਣੇ ਪਤੀ ਅਤੇ ਬੱਚੇ ਨਾਲ ਭੁੱਖੀ ਘਰੋ ਸੂਸਾਈਡ ਕਰਨ ਲਈ ਨਿਕਲੀ ਸੀ,ਪਰ ਮੌਕੇ 'ਤੇ ਪਹੁੰਚਕੇ ਚੰਡੀਗੜ੍ਹ ਪੁਲਿਸ ਨੇ ਉਸ ਮਹਿਲਾ ਅਤੇ ਉਸ ਦੇ ਪਰਿਵਾਰ ਨੂੰ ਰੋਕਿਆ ਅਤੇ ਖਾਣੇ ਦੇ ਨਾਲ ਕੁੱਝ ਰੁਪਏ ਵੀ ਕੈਸ਼ ਦਿੱਤੇ , ਚੰਡੀਗੜ੍ਹ ਵਿੱਚ ਅਜਿਹੇ ਕਈ ਲੋਕ ਨੇ ਜੋ ਆਪਣੇ ਵੱਲੋਂ ਅਜਿਹੇ ਜ਼ਰੂਰਤਮੰਦ ਲੋਕਾਂ ਲਈ ਖਾਣੇ ਦਾ ਇੰਤਜ਼ਾਮ ਕਰ ਰਹੇ ਨੇ,ਪਰ ਇਸ ਦੌਰਾਨ ਕੁੱਝ ਅਜਿਹੇ ਲੋਕ ਵੀ ਨੇ ਜੋ  ਇਸ ਮਜਬੂਰੀ ਨੂੰ ਆਪਣੇ ਫ਼ਾਇਦੇ ਲਈ ਹਥਿਆਰ ਦੇ ਤੌਰ 'ਤੇ ਵਰਤ ਸਕਦੇ ਨੇ, ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾਉਣ ਦੇ ਲਈ ਨਵੀਂ ਗਾਈਡ ਲਾਈਨ ਤਿਆਰ ਕੀਤੀ ਹੈ 

 

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗਾਈਡ ਲਾਈਨ

ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕੀ ਜਿਹੜੇ ਲੋਕ ਜ਼ਰੂਰਤਮੰਦਾਂ ਦੀ ਮਦਦ ਕਰਨਾ ਚਾਉਂਦੇ ਨੇ ਉਹ ਸਿੱਧੇ ਤੌਰ 'ਤੇ ਨਾ 'ਤੇ ਰਾਸ਼ਨ ਲੋਕਾਂ ਨੂੰ ਵੰਡ ਸਕਦੇ ਨੇ ਨਾ ਹੀ ਖਾਣਾ ਦੇ ਸਕਦੇ ਨੇ, ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗਾਈਡ ਲਾਈਨ ਤਿਆਰ ਕੀਤੀ ਗਈ ਹੈ, ਜੇਕਰ ਕਿਸੇ ਨੇ ਵੀ ਖਾਣਾ ਜਾਂ ਫ਼ਿਰ ਜ਼ਰੂਰੀ ਚੀਜ਼ਾਂ ਵੰਡਣਗੀਆਂ ਨੇ ਉਹ ਚੰਡੀਗੜ੍ਹ ਦੇ ਡੀਸੀ ਮਨਦੀਪ ਬਰਾੜ ਨਾਲ ਸੰਪਰਕ ਕਰ ਸਕਦਾ ਹੈ, ਡੀਸੀ ਦਫ਼ਤਰ ਵੱਲੋਂ ਹੀ ਖਾਣਾ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾਵੇਗਾ, ਦਰਾਸਲ ਪ੍ਰਸ਼ਾਸਨ ਨੂੰ ਡਰ ਹੈ ਕੀ ਕੁੱਝ ਲੋਕ ਇਸ ਮੁਸ਼ਕਿਲ ਘੜੀ ਵਿੱਚ ਵੀ ਆਪਣੇ ਫਾਇਦੇ ਲਈ ਇਸ ਦਾ ਗ਼ਲਤ ਇਸਤਮਾਲ ਕਰ ਸਕਦੇ ਨੇ, ਜਿਵੇਂ ਲੋਕਾਂ ਤੋਂ ਗ਼ਰੀਬਾਂ ਵਿੱਚ ਸਮਾਨ ਵੰਡਣ ਦੇ ਲਈ ਪੈਸੇ ਇਕੱਠੇ ਕਰ ਕੇ ਆਪਣੀਆਂ ਜੇਬਾਂ ਭਰ ਸਕਦੇ ਨੇ, ਸਿਰਫ਼ ਇਨ੍ਹਾਂ ਹੀ ਕੋਈ ਵੀ ਸ਼ੈਤਾਨੀ ਦਿਮਾਗ਼ ਖਾਣੇ ਵਿੱਚ ਕੁੱਝ ਵੀ ਮਿਲਾ ਸਕਦਾ ਹੈ, ਕੁੱਝ ਦਿਨ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਕੀ ਇੱਕ ਸ਼ਖ਼ਸ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਆਪਣੇ ਵੱਲੋਂ ਦਾਨ ਦਿੱਤਾ ਪਰ ਉਹ ਫ਼ਰਜ਼ੀ ਐਕਾਉਂਟ ਨਿਕਲਿਆ, ਇਸ ਲਈ ਲੋਕਾਂ ਵੱਲੋਂ ਕੀਤੀ ਗਈ ਮਦਦ ਸਹੀ ਥਾਂ 'ਤੇ ਪਹੁੰਚੇ, ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਆਪ ਇਸ ਦੀ ਜ਼ਿੰਮੇਵਾਰੀ ਚੁੱਕੀ ਹੈ,ਚੰਡੀਗੜ੍ਹ ਪ੍ਰਸ਼ਾਸਨ ਹੁਣ ਇਹ ਮਦਦ ਆਪ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਵੇਗੀ 

 

  

Trending news